ਮਾਨਸਾ, 17 ਸਤੰਬਰ (ਸੱਭਿ.ਪ੍ਰਤੀ.)- ਢਾਡੀ ਜਥਿਆਂ ਦੀ ਇਕੱਤਰਤਾ ਅੱਜ ਇੱਥੇ ਹੋਈ। ਇਸ ਮੌਕੇ ਢਾਡੀਆਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਬੁਲਾਰਿਆਂ ਨੇ ਪੰਥਕ ਪ੍ਰਸਿੱਧ ਬੀਬੀਆਂ ਦਾ ਢਾਡੀ ਜਥਾ ਜਥੇਦਾਰ ਸੁਖਪਾਲ ਸਿੰਘ ਸਪੈਸ਼ਲ ਲਹਿਰਾ ਧੂੜਕੋਟ ਵਾਲਿਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਸਿੱਧ ਢਾਡੀ ਜਥਾ ਮੱਘਰ ਸਿੰਘ ਭੌਰਾ, ਹੈੱਡ ਗ੍ਰੰਥੀ ਡੇਰਾ ਬਾਬਾ ਸੰਤ ਅੰਮ੍ਰਿਤ ਮੁਨੀ ਮਾਨਸਾ, ਜਥੇਦਾਰ ਬਲਵੀਰ ਸਿੰਘ ਮਹੰਤ, ਸਤਨਾਮ ਸਿੰਘ ਸਿੱਧੂ, ਢਾਡੀ ਦਰਸ਼ਨ ਸਿੰਘ ਦਲੇਰ, ਢਾਡੀ ਹਰਵਿੰਦਰ ਸਿੰਘ ਨਾਹਰਾਂ, ਢਾਡੀ ਅਜੈਬ ਸਿੰਘ ਅਣਖੀ ਬਠਿੰਡਾ, ਬਲਦੇਵ ਸਿੰਘ ਲੌਂਗੋਵਾਲ, ਬੀਬੀ ਸ਼ਿੰਦਰ ਕੌਰ ਕੁਲੈਹਿਰੀ, ਸੁਖਪਾਲ ਸਿੰਘ ਸਹੋਤਾ, ਗੁਰਪਾਲ ਸਿੰਘ ਮੌਜੀ, ਸਵਰਨਾ ਸਿੰਘ, ਜੀਵਨ ਸਿੰਘ ਆਦਿ ਨੇ ਕਿਹਾ ਕਿ ਢਾਡੀ ਸੁਖਪਾਲ ਸਿੰਘ ਦੀ ਮੌਤ ਨਾਲ ਪੰਥਕ ਢਾਡੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।