19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਠਿੰਡਾ ਦੇ ਅਰਜਨ ਨਗਰ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਡਰਾਈਵਰ ਤੇ ਸਾਥੀ ਗ੍ਰਿਫ਼ਤਾਰ

ਬਠਿੰਡਾ, 18 ਸਤੰਬਰ (ਸੱਤਪਾਲ ਸਿੰਘ ਸਿਵੀਆਂ): ਹਫ਼ਤਾ ’ਚ ਪਹਿਲਾਂ ਬਠਿੰਡਾ ਦੇ ਅਰਜਨ ਨਗਰ ’ਚ ਇਕ ਘਰ ਅੰਦਰ ਦਾਖ਼ਲ ਹੋ ਕੇ ਇਕ ਵਿਅਕਤੀ ਦੇ ਕੀਤੇ ਗਏ ਕਤਲ ਦੀ ਗੁੱਥੀ ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਸੁਲਝਾ ਲਿਆ ਹੈ। ਇਸ ਘਟਨਾ ਨੂੰ ਤਿੰਨ ਮਰਦਾਂ ਦੇ ਆਪਸੀ ਸਰੀਰਕ ਸੰਬੰਧਾਂ ਦੀ ਰੰਜ਼ਿਸ ਕਾਰਨ ਅੰਜ਼ਾਮ ਦਿੱਤਾ ਗਿਆ ਹੈ।

ਬਠਿੰਡਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ। ਤਸਵੀਰ : ਲਵਲੀ 19-09-2026
ਬਠਿੰਡਾ, 18 ਸਤੰਬਰ (ਸੱਤਪਾਲ ਸਿੰਘ ਸਿਵੀਆਂ): ਹਫ਼ਤਾ ’ਚ ਪਹਿਲਾਂ ਬਠਿੰਡਾ ਦੇ ਅਰਜਨ ਨਗਰ ’ਚ ਇਕ ਘਰ ਅੰਦਰ ਦਾਖ਼ਲ ਹੋ ਕੇ ਇਕ ਵਿਅਕਤੀ ਦੇ ਕੀਤੇ ਗਏ ਕਤਲ ਦੀ ਗੁੱਥੀ ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਸੁਲਝਾ ਲਿਆ ਹੈ। ਇਸ ਘਟਨਾ ਨੂੰ ਤਿੰਨ ਮਰਦਾਂ ਦੇ ਆਪਸੀ ਸਰੀਰਕ ਸੰਬੰਧਾਂ ਦੀ ਰੰਜ਼ਿਸ ਕਾਰਨ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਐਸ.ਸੀ. (ਸਿਟੀ) ਆਸ਼ਵੰਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਬੀਤੀ 12 ਸਤੰਬਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਬਠਿੰਡਾ ਦੇ ਅਰਜੁਨ ਨਗਰ ਵਿਖੇ ਇਕ ਕਿਰਾਏ ਦੇ ਘਰ ’ਚ ਰਹਿੰਦੇ ਰਘਵੀਰ ਸਿੰਘ ਉੱਰਫ ਲੱਕੀ ਦਾ ਗੰਭੀਰ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਸੰਬੰਧੀ ਮ੍ਰਿਤਕ ਦੀ ਭੈਣ ਰਵਿੰਦਰ ਕੌਰ ਦੇ ਬਿਆਨਾਂ ’ਤੇ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਕੀਤੇ ਮੁਕੱਦਮੇ ’ਚ ਕਿਰਨਦੀਪ ਸਿੰਘ ਅਤੇ ਸੋਨੀ ਸਿੰਘ ਵਾਸੀਆਨ ਬਹਿਮਣ ਦੀਵਾਨਾ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਪੀ. ਨੇ ਦੱਸਿਆ ਕਿ ਪੁਲਿਸ ਜਾਂਚ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਡਰਾਈਵਰ ਕਿਰਨਦੀਪ ਸਿੰਘ ਅਤੇ ਮ੍ਰਿਤਕ ਪਿਛਲੇ 5-6 ਮਹੀਨਿਆਂ ਤੋਂ ਆਪਸੀ ਸਰੀਰਕ ਸੰਬੰਧਾਂ ਵਿਚ ਸਨ, ਜਦਕਿ ਇਸ ਤੋਂ ਪਹਿਲਾਂ ਕਿਰਨਦੀਪ ਦੇ ਪਿਛਲੇ 4-5 ਸਾਲਾਂ ਤੋਂ ਦੂਜੇ ਕਥਿਤ ਦੋਸ਼ੀ ਸੋਨੀ ਨਾਲ ਇਹੀ ਸਬੰਧ ਸਨ ਪਰ ਬਾਅਦ ’ਚ ਕਿਰਨਦੀਪ, ਸੋਨੀ ਨੂੰ ਛੱਡ ਕੇ ਲੱਕੀ ਨਾਲ ਰਹਿਣ ਲੱਗ ਪਿਆ ਸੀ ਤੇ ਹੁਣ ਲੱਕੀ ਤੇ ਕਿਰਨਦੀਪ ਦਾ ਆਪਸ ’ਚ ਝਗੜਾ ਰਹਿੰਦਾ ਸੀ। ਕਿਰਨਦੀਪ ਮੁੜ ਸੋਨੀ ਕੋਲ ਜਾਣਾ ਚਾਹੁੰਦਾ ਸੀ, ਪਰ ਲੱਕੀ ਉਸ ਨੂੰ ਰੋਕਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਕਿਰਨਦੀਪ ਅਤੇ ਸੋਨੀ ਨੇ ਆਪਸ ’ਚ ਮਿਲ ਕੇ ਲੱਕੀ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ ਤੇ 12 ਸਤੰਬਰ ਨੂੰ ਸੋਨੀ ਨੇ ਉੱਕਤ ਘਰ ’ਚ ਦਾਖ਼ਲ ਹੋ ਕੇ ਲੱਕੀ ਦੇ ਸਿਰ ’ਤੇ ਹਥੌੜੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਉਸ ਦੀ ਲਾਸ਼ ਨੂੰ ਕਮਰੇ ’ਚ ਜਿੰਦਰਾ ਲਗਾ ਕੇ ਬੰਦ ਕਰਕੇ ਦਿੱਤਾ ਸੀ ਤੇ ਜਾਂਦਾ ਹੋਇਆ ਮ੍ਰਿਤਕ ਦਾ ਫ਼ੋਨ ਵੀ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਕਤਲ ਲਈ ਵਰਤੀ ਹਥੌੜੀ ਅਤੇ ਮ੍ਰਿਤਕ ਦਾ ਚੋਰੀ ਕੀਤਾ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਤੇ ਹੋਰ ਪੁੱਛ-ਗਿੱਛ ਲਈ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਮ੍ਰਿਤਕ ਲੱਕੀ ਅਤੇ ਸੋਨੀ ਔਰਤਾਂ ਵਾਲੇ ਕੱਪੜੇ ਪਾ ਕੇ ਸੱਭਿਆਚਾਰਕ ਪ੍ਰੋਗਰਾਮ ਕਰਦੇ ਸਨ, ਜਦਕਿ ਸੋਨੀ ਕੱਟੜਾ ਦੇ ਇਕ ਮੰਦਿਰ ’ਚ ਮੱਥਾ ਟੇਕਣ ਆਉਂਦੇ ਲੋਕਾਂ ਕੋਲੋਂ ਪੈਸੇ ਮੰਗਣ ਦਾ ਕੰਮ ਕਰਦਾ ਸੀ।
ਪਿਛਲੀ ਖ਼ਬਰ ਮੋਂਟੇਸਰੀ ਕੈਂਬਰਿਜ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰ ’ਤੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਬੇਸਬਾਲ ਅੰਡਰ-17 ਲੜਕਿਆਂ ਵਿਚ ਫ਼ਿਰੋਜ਼ਪੁਰ ਬਣਿਆ ‘ਚੈਂਪੀਅਨ’ ਪਟਿਆਲਾ ਦੂਜੇ ਅਤੇ ਸੰਗਰੂਰ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।