05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ’ਤੇ ਹਲਕੇ ’ਚ ਖੁਸ਼ੀ ਦੇ ਜਸ਼ਨ

ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਪਰਗਟ ਸਿੰਘ ਦੇ ਸਿਰ ਸਜਾਉਣ ਉਪਰੰਤ ਸੂਬੇ ‘ਚ ਕਾਂਗਰਸੀ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਸਥਾਨਿਕ ਸ਼ਹਿਰਵਿਖੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਨਵੇਂ ਪ੍ਰਧਾਨ ਦੀ ਖੁਸ਼ੀ ਵਿਚ ਲੱਡੂ ਵੰਡੇ ।

ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕਰਦੇ ਹੋਏ ਬੂਟਾ ਸਿੰਘ ਸਿੱਧੂ, ਜਗਜੀਤ ਬਰਾੜ, ਇੰਦਰਜੀਤ ਭੋਡੀਪੁਰਾ ਆਦਿ ਸਮਰਥਕ। ਤਸਵੀਰ: ਸੁਖਪਾਲ ਸਿੰਘ ਸੋਨੀ 05-10-2026
ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਪਰਗਟ ਸਿੰਘ ਦੇ ਸਿਰ ਸਜਾਉਣ ਉਪਰੰਤ ਸੂਬੇ ‘ਚ ਕਾਂਗਰਸੀ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਸਥਾਨਿਕ ਸ਼ਹਿਰਵਿਖੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਨਵੇਂ ਪ੍ਰਧਾਨ ਦੀ ਖੁਸ਼ੀ ਵਿਚ ਲੱਡੂ ਵੰਡੇ । ਸਮਰਥਕਾਂ ਵਲੋਂ ਸ. ਕਾਂਗੜ ਦਾ ਸ਼ਹਿਰ ‘ਚ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੂਬੇ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ (ਪਦਮ ਸ੍ਰੀ) ਨੂੰ ਵਧਾਈ ਦਿੰਦੇ ਹੋਏ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਸ.ਕਾਂਗੜ ਨੇ ਕਿਹਾ ਕਿ ਪ੍ਰਗਟ ਸਿੰਘ ਦੀ ਅਗਵਾਈ ਹੇਠ ਹੁਣ ਕਾਂਗਰਸ ਪੰਜਾਬ ‘ਚ ਹੋਰ ਵੀ ਮਜਬੂਤੀ ਵੱਲ ਵਧੇਗੀ। ਇਸ ਸਮੇਂ ਬੂਟਾ ਸਿੰਘ ਭਗਤਾ, ਇੰਦਰਜੀਤ ਸਿੰਘ ਜੱਗਾ, ਜਗਜੀਤ ਸਿੰਘ ਬਰਾੜ, ਤੀਰਥ ਸਿੰਘ ਦਿਆਲਪੁਰਾ ਮਿਰਜਾ, ਗੁਰਦੀਪ ਸਿੰਘ ਕੋਠਾ, ਜਸਵਿੰਦਰ ਸਿੰਘ ਭੋਲਾ, ਅਮਨਦੀਪ ਸਿੰਘ ਸਲਾਬਤਪੁਰਾ, ਪਰਮਿੰਦਰ ਸਿੰਘ ਜਲਾਲ, ਗੁਰਸੇਵਕ ਸਿੰਘ ਸੋਨੀ, ਰਾਜੂ ਸਰਪੰਚ, ਪਰਮਜੀਤ ਸਿੰਘ ਬਿਦਰ, ਇੰਦੂ ਨਾਗਪਾਲ, ਲਖਵੀਰ ਸਿੰਘ ਲੱਖਾ ਕੌਂਸਲਰ, ਰਾਜਾ ਸਿੱਧੂ, ਕੌਂਸਲਰ, ਗੁਰਪ੍ਰੀਤ ਘਾਰੂ ਕੌਂਸਲਰ, ਗੁਰਮੀਤ ਸਿੰਘ ਸਾਬਕਾ ਕੌਂਲਸਰ, ਰਣਜੀਤ ਸਿੰਘ ਦਿਆਲਪੁਰਾ, ਲੱਕੀ ਜਲਾਲ, ਜਸਮੀਤ ਬਰਾੜ ਪ੍ਰਿੰਸੀਪਲ, ਗੁਰਮੇਲ ਸਿੰਘ ਹਮੀਰਗੜ੍ਹ, ਨੀਲਾ ਸਿੰਘ ਸੁਰਜੀਤ ਨਗਰ, ਸੁਖਦੇਵ ਸਿੰਘ ਭੋਡੀਪੁਰਾ, ਜਗਜੀਤ ਸਿੰਘ ਸੁਰਜੀਤ ਨਗਰ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਕਣਕ ਦੇ ਭਾਅ ਦੀ ਐਮ.ਐਸ.ਪੀ. ’ਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਰਣਬੀਰ ਸ਼ੇਖਪੁਰਾ ਅਗਲੀ ਖ਼ਬਰ ਨਾਟਕ ‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ‘ਬਜ਼ੁਰਗਾਂ ਦਾ ਦਰਦ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।