05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕ੍ਰਿਪਾਲ ਆਸ਼ਰਮ ਵਿਚੋਂ ਆਰ.ਓ. ਸਿਸਟਮ ਅਤੇ ਬਿਜਲੀ ਦੀਆਂ ਤਾਰਾਂ ਚੋਰੀ

ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)- ਕ੍ਰਿਪਾਲ ਆਸ਼ਰਮ ਭੁੱਚੋ ਮੰਡੀ ਵਿਚ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਰ. ਓ.

ਅਜੀਤ ਡੈਸਕ 05-10-2026
ਭੁੱਚੋ ਮੰਡੀ, 4 ਅਕਤੂਬਰ (ਬਿੱਕਰ ਸਿੰਘ ਸਿੱਧੂ)- ਕ੍ਰਿਪਾਲ ਆਸ਼ਰਮ ਭੁੱਚੋ ਮੰਡੀ ਵਿਚ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਰ.ਓ. ਸਿਸਟਮ, ਸਬਮਰਸੀਬਲ ਮੋਟਰ ਦੀਆਂ ਤਾਰਾਂ ਅਤੇ ਬਿਜਲੀ ਫਿਟਿੰਗ ਦੀਆਂ ਤਾਰਾਂ ‘ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਸੂਚਨਾ ਆਸ਼ਰਮ ਦੇ ਸਕੱਤਰ ਵਿਨੋਦ ਕੁਮਾਰ ਅਤੇ ਕੈਸ਼ੀਅਰ ਗੁਰਦੀਪ ਚੰਦ ਨੇ ਪੁਲਿਸ ਨੂੰ ਦਿੱਤੀ। ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਉਹ ਚੱਕ ਫ਼ਤਿਹ ਸਿੰਘ ਵਾਲਾ ਰੋਡ ਸਥਿਤ ਕ੍ਰਿਪਾਲ ਆਸ਼ਰਮ ਵਿੱਚ ਸਤਿਸੰਗ ਲਈ ਪਹੁੰਚੇ ਤਾਂ ਆਸ਼ਰਮ ਵਿੱਚ ਲੱਗਿਆ ਆਰ.ਓ. ਸਿਸਟਮ ਗਾਇਬ ਮਿਲਿਆ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਅਣਪਛਾਤੇ ਚੋਰ ਸਬਮਰਸੀਬਲ ਮੋਟਰ ਦੀਆਂ ਤਾਰਾਂ ਅਤੇ ਬਿਜਲੀ ਫਿਟਿੰਗ ਦੀਆਂ ਹੋਰ ਤਾਰਾਂ ਵੀ ਵੱਢ ਕੇ ਲੈ ਗਏ ਹਨ। ਚੋਰਾਂ ਨੇ ਆਸ਼ਰਮ ਵਿੱਚ ਲੱਗੇ ਪੱਖੇ ਚੋਰੀ ਕਰਨ ਦਾ ਵੀ ਯਤਨ ਕੀਤਾ, ਪਰ ਉਹ ਆਪਣੇ ਮਨਸੂਬੇ ਵਿੱਚ ਸਫ਼ਲ ਨਹੀਂ ਹੋ ਸਕੇ।ਆਸ਼ਰਮ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਖੇਤਰ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ, ਤਾਂ ਜੋ ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ਨੂੰ ਚੋਰਾਂ ਦਾ ਨਿਸ਼ਾਨਾ ਬਣਨ ਤੋਂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤਿਆ ਅੰਤਰ-ਹਾਊਸ ਵਾਲੀਬਾਲ ਮੁਕਾਬਲਾ ਅਗਲੀ ਖ਼ਬਰ ਕਣਕ ਦੇ ਭਾਅ ਦੀ ਐਮ.ਐਸ.ਪੀ. ’ਚ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਰਣਬੀਰ ਸ਼ੇਖਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।