06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਰਤ ਵਿਕਾਸ ਪਰਿਸ਼ਦ ਰਾਮਪੁਰਾ ਫੂਲ ਵਲੋਂ ‘ਭਾਰਤ ਕੋ ਜਾਣੋ’ ਮੁਕਾਬਲਾ ਕਰਵਾਇਆ

ਰਾਮਪੁਰਾ ਫੂਲ, 5 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਭਾਰਤ ਵਿਕਾਸ ਪਰਿਸ਼ਦ ਰਾਮਪੁਰਾ ਫੂਲ ਵਲੋਂ ‘ਭਾਰਤ ਕੋ ਜਾਣੋ’ ਪ੍ਰੋਜੈਕਟ ਤਹਿਤ ਸ਼ਹਿਰੀ ਪੱਧਰ ਦਾ ਮੁਕਾਬਲਾ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ’ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਭਾਰਤ ਵਿਕਾਸ ਪਰਿਸ਼ਦ ਰਾਮਪੁਰਾ ਫੂਲ ਵਲੋਂ ‘ਭਾਰਤ ਕੋ ਜਾਣੋ’ ਕਰਵਾਏ ਮੁਕਾਬਲਾ ਦੌਰਾਨ ਦੀ ਤਸਵੀਰ। ਤਸਵੀਰ : ਹੇਮੰਤ ਸ਼ਰਮਾ 06-10-2026
ਰਾਮਪੁਰਾ ਫੂਲ, 5 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਭਾਰਤ ਵਿਕਾਸ ਪਰਿਸ਼ਦ ਰਾਮਪੁਰਾ ਫੂਲ ਵਲੋਂ ‘ਭਾਰਤ ਕੋ ਜਾਣੋ’ ਪ੍ਰੋਜੈਕਟ ਤਹਿਤ ਸ਼ਹਿਰੀ ਪੱਧਰ ਦਾ ਮੁਕਾਬਲਾ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ’ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿਚ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਜੂਨੀਅਰ ਅਤੇ ਸੀਨੀਅਰ ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਨਮਾਨ ਅਤੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਤਰਸੇਮ ਜੇਠੀ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਗਿਆਨ ਵਰਧਕ ਮੁਕਾਬਲਿਆਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੈਟਰਨ ਭਾਰਤ ਵਿਕਾਸ ਪਰਿਸ਼ਦ ਰਾਮਪੁਰਾ ਫੂਲ ਲਾਜਪਤ ਰਾਏ ਗੋਇਲ ਵਲੋਂ ‘ਭਾਰਤ ਕੋ ਜਾਣੋ’ ਦੇ ਸਬੰਧ ਵਿਚ ਇਸ ਦੇ ਮਹੱਤਵ, ਨੈਸ਼ਨਲ ਪੱਧਰ ਤੱਕ ਇਸ ਦੀ ਭੂਮਿਕਾ ਅਤੇ ਇਸ ਮੁਕਾਬਲੇ ਨੂੰ ਕਰਵਾਉਣ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਭਾਰਤ ਵਿਕਾਸ ਪਰਿਸ਼ਦ ਵਲੋਂ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਮੁਕਾਬਲੇ ਦੇ ਆਯੋਜਨ ਵਿਚ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਰਾਮਪੁਰਾ ਫੂਲ ਦੇ ਪ੍ਰਧਾਨ ਪ੍ਰਦੀਪ ਗੋਇਲ, ਖ਼ਜ਼ਾਨਚੀ ਸ਼ਿਵ ਗਰਗ, ਪ੍ਰੋਜੈਕਟ ਚੇਅਰਮੈਨ ਪ੍ਰਬੋਧ ਗਰਗ, ਦਿਨੇਸ਼ ਬਾਂਸਲ, ਬ੍ਰਿੰਦਰ ਗਰਗ, ਪ੍ਰਿੰਸ ਸਿੰਗਲਾ ਅਤੇ ਸੁਨੀਲ ਮੰਗਲਾ ਹਾਜ਼ਰ ਸਨ। ਇਸ ਪ੍ਰੋਜੈਕਟ ਦੇ ਸਫਲ ਆਯੋਜਨ ਵਿਚ ਪ੍ਰੋਜੈਕਟ ਕੋ-ਚੇਅਰਮੈਨ ਦਵਿੰਦਰ ਸਿੰਗਲਾ ਅਤੇ ਸਕੱਤਰ ਅਸ਼ੋਕ ਗੁਪਤਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ‘ਪੰਜਾਬ ਬਚਾਓ ਪੰਥ ਬਚਾਓ, ਅਕਾਲੀ ਦਲ (ਵਾਰਿਸ ਪੰਜਾਬ ਦੇ) ਲਿਆਓ’- ਜਸਪ੍ਰੀਤ ਸਿੰਘ ਖ਼ਾਲਸਾ ਅਗਲੀ ਖ਼ਬਰ ਵਿਭਾਗੀ ਵਿਗਿਆਨ ਅਤੇ ਗਣਿਤ ਮੇਲੇ ’ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।