09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਮਲਾ ਨਹਿਰੂ ਕਾਲੋਨੀ ’ਚ ਸੱਤ ਰੋਜ਼ਾ ਭਾਗਵਤ ਕਥਾ ਦਾ ਸਮਾਪਨ

ਬਠਿੰਡਾ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕਮਲਾ ਨਹਿਰੂ ਕਾਲੋਨੀ ਬਠਿੰਡਾ ਵਿਖੇ ਚੱਲ ਰਹੀ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਦਾ ਸਮਾਪਨ ਹੋ ਗਿਆ। ਕਥਾ ਦਾ ਆਯੋਜਨ ਕਮਲਾ ਨਹਿਰੂ ਕਾਲੋਨੀ ਦੀ ਕੀਰਤਨ ਮੰਡਲੀ ਅਤੇ ਨੌਰਥ ਸਟੇਟ ਦੀ ਕੀਰਤਨ ਮੰਡਲੀ ਵਲੋਂ ਸਮੂਹ ਕਾਲੋਨੀ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਅਜੀਤ ਡੈਸਕ 09-10-2026
ਬਠਿੰਡਾ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕਮਲਾ ਨਹਿਰੂ ਕਾਲੋਨੀ ਬਠਿੰਡਾ ਵਿਖੇ ਚੱਲ ਰਹੀ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਦਾ ਸਮਾਪਨ ਹੋ ਗਿਆ। ਕਥਾ ਦਾ ਆਯੋਜਨ ਕਮਲਾ ਨਹਿਰੂ ਕਾਲੋਨੀ ਦੀ ਕੀਰਤਨ ਮੰਡਲੀ ਅਤੇ ਨੌਰਥ ਸਟੇਟ ਦੀ ਕੀਰਤਨ ਮੰਡਲੀ ਵਲੋਂ ਸਮੂਹ ਕਾਲੋਨੀ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਮੌਕੇ ਗੋਬਿੰਦ ਭਾਰਦਵਾਜ ਵਲੋਂ ਆਪਣੀ ਮਧੁਰ ਆਵਾਜ਼ ਵਿਚ ਭਾਗਵਤ ਕਥਾ ਦੀ ਵਿਆਖਿਆ ਕੀਤੀ ਗਈ। ਕਥਾ ਦੌਰਾਨ ਕਾਲੋਨੀ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਧਾਰਮਿਕ ਸਮਾਗਮ ਵਿਚ ਆਪਣੀ ਹਾਜ਼ਰੀ ਲਗਵਾਈ ਗਈ। ਸਮਾਪਤੀ ਸਮਾਰੋਹ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਕੌਂਸਲਰ ਸ਼੍ਰੀਮਤੀ ਸ਼ੈਰੀ ਗੋਇਲ, ਜਰਨੈਲ ਸਿੰਘ ਪ੍ਰਧਾਨ ਕਮਲਾ ਨਹਿਰੂ ਨਗਰ ਵੈੱਲਫੇਅਰ ਸੁਸਾਇਟੀ, ਡਾ. ਓਮ ਪ੍ਰਕਾਸ਼ ਸ਼ਰਮਾ ਸਾਬਕਾ ਪ੍ਰਧਾਨ ਕਮਲਾ ਨਹਿਰੂ ਨਗਰ ਵੈੱਲਫੇਅਰ ਸੁਸਾਇਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਲੋਨੀ ਵਾਸੀ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਕਮਲਾ ਨਹਿਰੂ ਕਾਲੋਨੀ ਵਿਚ ਇਸ ਤਰ੍ਹਾਂ ਦੀ ਭਾਗਵਤ ਕਥਾ ਦਾ ਆਯੋਜਨ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਹ ਧਾਰਮਿਕ ਸਮਾਗਮ ਨਿਰੰਤਰ ਜਾਰੀ ਰੱਖਿਆ ਜਾਵੇਗਾ। ਸਮਾਪਤੀ ਉਪਰੰਤ ਸਮੂਹ ਭਗਤਾਂ ਲਈ ਲੰਗਰ ਵੀ ਵਰਤਾਇਆ ਗਿਆ।
ਪਿਛਲੀ ਖ਼ਬਰ ਆਲਮਗੀਰ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਕਰੜੀ ਨਿੰਦ... ਅਗਲੀ ਖ਼ਬਰ ਯੁਵਕ ਮੇਲੇ ’ਚ ਫ਼ਤਹਿ ਗਰੁੱਪ ਰਾਮਪੁਰਾ ਦਾ ਦਬਦਬਾ 21 ਪੁਜ਼ੀਸ਼ਨਾਂ ਜਿੱਤ ਕੇ ਗੱਡੇ ਝੰਡੇ, ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।