10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 25 ਵਿਗਿਆਨੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਚੋਟੀ ਦੇ 2 ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ’ ਚ ਸ਼ਾਮਿਲ

ਬਠਿੰਡਾ, 9 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 24 ਅਧਿਆਪਕਾਂ ਤੇ ਇਕ ਖੋਜਾਰਥੀ ਨੂੰ ਸਾਲ 2026 ਦੀ ਪ੍ਰਤਿਸ਼ਠਿਤ ਟੌਪ 2 ਪ੍ਰਤੀਸ਼ਤ ਗਲੋਬਲ ਸਾਇੰਟਿਸਟਸ ਸੂਚੀ ਵਿਚ ਸਥਾਨ ਮਿਲਿਆ ਹੈ। ਸਟੈਨਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਇਸ ਵਿਸ਼ਵ ਪੱਧਰੀ ਸੂਚੀ ਵਿਚ ਸੀ.

ਅਜੀਤ ਡੈਸਕ 10-10-2026
ਬਠਿੰਡਾ, 9 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 24 ਅਧਿਆਪਕਾਂ ਤੇ ਇਕ ਖੋਜਾਰਥੀ ਨੂੰ ਸਾਲ 2026 ਦੀ ਪ੍ਰਤਿਸ਼ਠਿਤ ਟੌਪ 2 ਪ੍ਰਤੀਸ਼ਤ ਗਲੋਬਲ ਸਾਇੰਟਿਸਟਸ ਸੂਚੀ ਵਿਚ ਸਥਾਨ ਮਿਲਿਆ ਹੈ। ਸਟੈਨਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਇਸ ਵਿਸ਼ਵ ਪੱਧਰੀ ਸੂਚੀ ਵਿਚ ਸੀ.ਯੂ. ਪੰਜਾਬ ਦੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਖੋਜ ਯੋਗਦਾਨ ਤੇ ਵਿਸ਼ਵ ਪੱਧਰ ’ਤੇ ਖੋਜ ਪ੍ਰਭਾਵ ਤੇ ਸਾਈਟੇਸ਼ਨ ਪ੍ਰਭਾਵ ਲਈ ਮਾਨਤਾ ਦਿੱਤੀ ਗਈ ਹੈ। ਇਹ ਮਾਨਤਾ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋ. ਜੌਹਨ ਪੀ. ਏ. ਇਯੋਨੀਡਿਸ ਦੀ ਅਗਵਾਈ ਵਾਲੇ ਖੋਜ ਸਮੂਹ ਵਲੋਂ ਤਿਆਰ ਕੀਤੇ ਅੱਪਡੇਟਡ ਸਾਇੰਸ-ਵਾਈਡ ਆਥਰ ਡੇਟਾਬੇਸ ਆਫ਼ ਸਟੈਂਡਰਡਾਈਜ਼ਡ ਸਾਈਟੇਸ਼ਨ ਇੰਡੀਕੇਟਰਸ ਦਾ ਹਿੱਸਾ ਹੈ। ਇਸ ਡੇਟਾਬੇਸ ਵਿਚ ਉਨ੍ਹਾਂ ਵਿਗਿਆਨੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਦੁਨੀਆ ਦੇ ਚੋਟੀ ਦੇ 1,00,000 ਵਿਗਿਆਨੀਆਂ ਵਿਚ ਸਥਾਨ ਰੱਖਦੇ ਹਨ ਜਾਂ ਆਪਣੇ ਸੰਬੰਧਿਤ ਵਿਸ਼ਾ ਖੇਤਰ ਵਿੱਚ ਚੋਟੀ ਦੇ 2 ਪ੍ਰਤੀਸ਼ਤ ਵਿਗਿਆਨੀਆਂ ਵਿਚ ਸ਼ਾਮਲ ਹਨ। ਇਸ ਡੇਟਾਬੇਸ ਵਿੱਚ ਵਿਗਿਆਨੀਆਂ ਨੂੰ ਸਿੰਗਲ-ਈਅਰ ਪ੍ਰਭਾਵ ਅਤੇ ਕੈਰੀਅਰ-ਲੌਂਗ ਪ੍ਰਭਾਵ ਦੀਆਂ ਦੋ ਸ਼੍ਰੇਣੀਆਂ ਵਿਚ ਮਾਨਤਾ ਦਿੱਤੀ ਜਾਂਦੀ ਹੈ। ਸਾਲ 2026 ਦੀ ਸੂਚੀ ਵਿਚ ਸਿੰਗਲ-ਈਅਰ ਸ਼੍ਰੇਣੀ ਵਿਚ ਸੀਯੂ ਪੰਜਾਬ ਦੇ ਫੈਕਲਟੀ ਮੈਂਬਰਾਂ ਨੇ ਹੁਣ ਤੱਕ ਦਾ ਸਭ ਤੋਂ ਵੱਧ ਪ੍ਰਤੀਨਿਧਿਤਵ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸੀਯੂ ਪੰਜਾਬ ਦੇ 5 ਫੈਕਲਟੀ ਮੈਂਬਰਾਂ ਨੂੰ ਕੈਰੀਅਰ-ਲੌਂਗ ਪ੍ਰਭਾਵ ਸ਼੍ਰੇਣੀ ਵਿਚ ਵੀ ਸਥਾਨ ਮਿਲਿਆ ਹੈ। ਸਾਲ 2026 ਦੀ ਸੂਚੀ ਵਿਚ ਡਾ. ਬਾਲਾਚੰਦਰ ਵੇਲਿੰਗੀਰੀ (ਜ਼ੂਆਲੋਜੀ ਵਿਭਾਗ), ਪ੍ਰੋ. ਜਸਵਿੰਦਰ ਸਿੰਘ ਭੱਟੀ (ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਿਨ ਵਿਭਾਗ), ਡਾ. ਵਿਜੇ ਕੁਮਾਰ ਰੈੱਡੀ ਕੋਂਡਰੈੱਡੀ (ਕਮਿਊਨਿਟੀ ਮੈਡੀਸਿਨ ਐਂਡ ਹੈਲਥ ਵਿਭਾਗ), ਡਾ. ਖੇਤਾਨ ਸ਼ੇਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ), ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਵਿਭਾਗ), ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ), ਡਾ. ਮੁਕੇਸ਼ ਕੁਮਾਰ ਯਾਦਵ (ਮਾਈਕ੍ਰੋਬਾਇਓਲੋਜੀ ਵਿਭਾਗ), ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ), ਡਾ. ਬਲਜਿੰਦਰ ਸਿੰਘ ਗਿੱਲ (ਬਾਇਓਕੈਮਿਸਟਰੀ ਵਿਭਾਗ), ਡਾ. ਮਹਾਲਕਸ਼ਮੀ ਅਈਅਰ (ਕਮਿਊਨਿਟੀ ਮੈਡੀਸਿਨ ਐਂਡ ਹੈਲਥ ਵਿਭਾਗ), ਡਾ. ਪ੍ਰਸ਼ਾਂਤ ਸਵਪਨਿਲ (ਬੋਟਨੀ ਵਿਭਾਗ), ਡਾ. ਉੱਜਵਲ ਸ਼ਰਮਾ (ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਿਨ ਵਿਭਾਗ), ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ (ਬਾਇਓਕੈਮਿਸਟਰੀ ਵਿਭਾਗ), ਡਾ. ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ), ਪ੍ਰੋ. ਰਣਧੀਰ ਸਿੰਘ ਦਹੀਆ (ਫਾਰਮਾਕੋਲੋਜੀ ਵਿਭਾਗ), ਡਾ. ਅਸ਼ੋਕ ਕੁਮਾਰ (ਭੌਤਿਕ ਵਿਗਿਆਨ ਵਿਭਾਗ), ਡਾ. ਏ. ਐਲ. ਸ਼ਰਮਾ (ਭੌਤਿਕ ਵਿਗਿਆਨ ਵਿਭਾਗ), ਡਾ. ਉਮਾਸ਼ੰਕਰ ਨਾਵਿਕ (ਫਾਰਮਾਕੋਲੋਜੀ ਵਿਭਾਗ), ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ), ਡਾ. ਸਚਿਨ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ), ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ), ਪ੍ਰੋ. ਸੁਰੇਂਦਰ ਕੁਮਾਰ ਸ਼ਰਮਾ (ਭੌਤਿਕ ਵਿਗਿਆਨ ਵਿਭਾਗ), ਡਾ. ਵਿਕਰਮਦੀਪ ਮੋਂਗਾ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ), ਡਾ. ਆਦਰਸ਼ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ), ਸ਼੍ਰੀਮਤੀ ਰਿਸ਼ਿਕਾ ਧਪੋਲਾ (ਫਾਰਮਾਕੋਲੋਜੀ ਵਿਭਾਗ) ਸ਼ਾਮਿਲ ਹਨ। ਇਨ੍ਹਾਂ ਵਿਚੋਂ ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਵਿਭਾਗ), ਡਾ. ਖੇਤਾਨ ਸ਼ੇਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ), ਪ੍ਰੋ. ਜਸਵਿੰਦਰ ਸਿੰਘ ਭੱਟੀ ( ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਿਨ ਵਿਭਾਗ), ਡਾ. ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ) ਅਤੇ ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ) ਨੂੰ ਕੈਰੀਅਰ-ਲੌਂਗ ਪ੍ਰਭਾਵ ਸ਼੍ਰੇਣੀ ਵਿਚ ਵੀ ਸਥਾਨ ਮਿਲਿਆ ਹੈ। ਇਹ ਮਾਨਤਾ ਉਨ੍ਹਾਂ ਦੇ ਪੂਰੇ ਵਿਗਿਆਨਕ ਕਰੀਅਰ ਦੌਰਾਨ ਕੀਤੇ ਗਏ ਨਿਰੰਤਰ ਅਤੇ ਮਹੱਤਵਪੂਰਨ ਖੋਜ ਯੋਗਦਾਨ ਨੂੰ ਦਰਸਾਉਂਦੀ ਹੈ। ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਸੀਯੂ ਪੰਜਾਬ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਖੁਸ਼ੀ ਦਾ ਪਲ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਉਪਲਬਧੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਖੋਜ ਦੇ ਖੇਤਰ ਵਿੱਚ ਹੋਰ ਵੀ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
ਪਿਛਲੀ ਖ਼ਬਰ ਹੋਟਲ ’ਚ ਕੀਤਾ ਵਿਅਕਤੀ ’ਤੇ ਹਮਲਾ, 7 ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਕੋਟਗੁਰੂ ਦੇ ਖੇਡ ਗਰਾਊਂਡ ਲਈ ਆਈ ਲੱਖਾਂ ਰੁਪਏ ਦੀ ਗ੍ਰਾਂਟ ਦੇ ਖ਼ਰਚ ’ਤੇ ਨੌਜਵਾਨਾਂ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।