18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਮ ਜਨਮ ਦੇ ਦ੍ਰਿਸ਼ ਬਣੇ ਖਿੱਚ ਦਾ ਕੇਂਦਰ

ਰਾਮਪੁਰਾ ਫੂਲ, 17 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ’ਤੇ ਆਧਾਰਿਤ ਰਾਮਲੀਲ੍ਹਾ ਦਾ ਮੰਚਨ ਸਥਾਨਕ ਗੀਤਾ ਭਵਨ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲ੍ਹਾ ਦੇ ਦੂਸਰੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਭਾਜਪਾ ਆਗੂ ਜੋਗਿੰਦਰ ਸਿੰਗਲਾ ਨੇ ਰੀਬਨ ਕੱਟ ਕੇ ਕੀਤਾ।

ਅਜੀਤ ਡੈਸਕ 18-10-2026
ਰਾਮਪੁਰਾ ਫੂਲ, 17 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ’ਤੇ ਆਧਾਰਿਤ ਰਾਮਲੀਲ੍ਹਾ ਦਾ ਮੰਚਨ ਸਥਾਨਕ ਗੀਤਾ ਭਵਨ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲ੍ਹਾ ਦੇ ਦੂਸਰੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਭਾਜਪਾ ਆਗੂ ਜੋਗਿੰਦਰ ਸਿੰਗਲਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਗਣਪਤੀ ਸੇਵਾ ਮੰਡਲ, ਗਿੱਲ ਬਾਜ਼ਾਰ ਕਮੇਟੀ ਅਤੇ ਬਾਬਾ ਬੰਸੀ ਵਾਲਾ ਚੈਰੀਟੇਬਲ ਹਸਪਤਾਲ ਦੀ ਕਮੇਟੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਈਆਂ। ਰਾਮਲੀਲਾ ਦੇ ਦੂਜੇ ਦਿਨ ਸਰਵਣ ਮਰਨ ਦੇ ਦ੍ਰਿਸ਼ ਨੇ ਪੰਡਾਲ ਵਿਚ ਬੈਠੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਇਲਾਵਾ ਰਾਵਣ-ਵੇਦਵਤੀ ਸੰਵਾਦ, ਰਾਮ ਜਨਮ ਅਤੇ ਕਵਾਲ ਵਾਲੇ ਦ੍ਰਿਸ਼ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਕਲਾਕਾਰਾਂ ਵਲੋਂ ਆਪਣੀਆਂ ਭੂਮਿਕਾਵਾਂ ਨੂੰ ਬਾਖ਼ੂਬੀ ਨਿਭਾਉਂਦਿਆਂ ਮੰਚ ’ਤੇ ਜੀਵੰਤ ਪੇਸ਼ਕਾਰੀ ਕੀਤੀ ਗਈ। ਰਾਮਲੀਲ੍ਹਾ ਦੌਰਾਨ ਕਵਾਲ ਦੀ ਭੂਮਿਕਾ ਬਸੰਤ ਕਸੂਤਾ, ਵਿੱਕੀ, ਦੀਪਕ ਗਾਂਧੀ, ਵਿਨੋਦ ਵਰਮਾ ਅਤੇ ਆਰੀਅਨ ਸ਼ਰਮਾ ਨੇ ਨਿਭਾਈ। ਰਾਜਾ ਦਸ਼ਰਥ ਦੀ ਭੂਮਿਕਾ ਸੁਰਿੰਦਰ ਧੀਰ ਨੇ, ਸਰਵਣ ਦੀ ਭੂਮਿਕਾ ਸਨੀ ਰਾਵਲਾ ਨੇ ਅਤੇ ਰਾਵਣ ਦੀ ਭੂਮਿਕਾ ਸੁਨੀਲ ਦਹੀਆ ਨੇ ਬਾਖ਼ੂਬੀ ਨਿਭਾਈ । ਪੰਡਾਲ ’ਚ ਬੈਠੇ ਦਰਸ਼ਕਾਂ ਨੂੰ ਪੁੱਛੇ ਗਏ ਸਵਾਲਾਂ ਦੇ ਉੱਤਰ ਦੇਣ ਵਾਲਿਆਂ ਨੂੰ ਗਿਫ਼ਟ ਦੇ ਕੇ ਬਣਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਚ ਦੇ ਸਰਪ੍ਰਸਤ ਮਹਿੰਦਰ ਸ਼ਾਹੀ ਅਤੇ ਰਾਜਵਿੰਦਰ ਕਲਸੀ ਨੇ ਬਾਖ਼ੂਬੀ ਨਿਭਾਈ। ਰਾਮਲੀਲਾ ਦੇ ਦ੍ਰਿਸ਼ਾਂ ਨੂੰ ਦੇਖਣ ਲਈ ਪੰਡਾਲ ਵਿਚ ਮੌਜੂਦ ਦਰਸ਼ਕਾਂ ਨੇ ਕਲਾਕਾਰਾਂ ਦੀ ਪੇਸ਼ਕਾਰੀ ਵਿਚ ਦਿਲਚਸਪੀ ਦਿਖਾਈ।
ਪਿਛਲੀ ਖ਼ਬਰ ਦੂਨ ਸਕੂਲ ਦੇ ਵਿਦਿਆਰਥੀਆਂ ਨੇ ਮਨਾਲੀ ਵਿਦਿਅਕ ਟੂਰ ਦੌਰਾਨ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਿਆ ਅਗਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।