ਡਾ. ਲਖਵਿੰਦਰ ਸਿੰਘ, ਡਾ. ਅਨੂ ਪ੍ਰਿਆ ਅਤੇ ਡਾ. ਨਵਦੀਪ ਸਿੰਘ ਗਰੇਵਾਲ
ਸਕਾਲਰ ਇੰਡੈਕਸ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਸ਼ਲਾਘਾਯੋਗ ਖੋਜ ਪ੍ਰਾਪਤੀਆਂ
ਤਲਵੰਡੀ ਸਾਬੋ, 18 ਅਕਤੂਬਰ (ਰਵਜੋਤ ਸਿੰਘ ਰਾਹੀ)-ਅੰਤਰਰਾਸ਼ਟਰੀ ਪੱਧਰ ’ਤੇ ਵਿੱਦਿਅਕ ਅਤੇ ਖੇਡਾਂ ਦੇ ਨਾਲ-ਨਾਲ ਅਕਾਦਮਿਕ ਖੇਤਰ ’ਚ ਨਾਮਣਾ ਖੱਟਣ ਵਾਲੀ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਿੰਨ ਅਧਿਆਪਕਾਂ ਨੇ ਵਿਸ਼ਵ ਪੱਧਰੀ ਸਕਾਲਰ ਇੰਡੈਕਸ ’ਚ ਦੁਨੀਆ ਦੇ ਪਹਿਲੇ 1000 ਖੋਜਾਰਥੀਆਂ ’ਚ ਆਪਣਾ ਨਾਮ ਦਰਜ ਕਰਵਾ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬੰਧਕਾਂ ਦੱਸਿਆ ਕਿ ਡਾ.
ਤਲਵੰਡੀ ਸਾਬੋ, 18 ਅਕਤੂਬਰ (ਰਵਜੋਤ ਸਿੰਘ ਰਾਹੀ)-ਅੰਤਰਰਾਸ਼ਟਰੀ ਪੱਧਰ ’ਤੇ ਵਿੱਦਿਅਕ ਅਤੇ ਖੇਡਾਂ ਦੇ ਨਾਲ-ਨਾਲ ਅਕਾਦਮਿਕ ਖੇਤਰ ’ਚ ਨਾਮਣਾ ਖੱਟਣ ਵਾਲੀ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਿੰਨ ਅਧਿਆਪਕਾਂ ਨੇ ਵਿਸ਼ਵ ਪੱਧਰੀ ਸਕਾਲਰ ਇੰਡੈਕਸ ’ਚ ਦੁਨੀਆ ਦੇ ਪਹਿਲੇ 1000 ਖੋਜਾਰਥੀਆਂ ’ਚ ਆਪਣਾ ਨਾਮ ਦਰਜ ਕਰਵਾ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬੰਧਕਾਂ ਦੱਸਿਆ ਕਿ ਡਾ. ਅਨੂ ਪ੍ਰਿਆ, ਡਾ. ਲਖਵਿੰਦਰ ਸਿੰਘ ਅਤੇ ਡਾ. ਨਵਦੀਪ ਸਿੰਘ ਗਰੇਵਾਲ ਨੇ ਖੋਜ ਦੇ ਖੇਤਰ ਵਿਚ ਮਾਣਮੱਤੀ ਅਕਾਦਮਿਕ ਪ੍ਰਾਪਤੀ ਹਾਸਿਲ ਕੀਤੀ ਹੈ। ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਇਨ੍ਹਾਂ ਵਿਗਿਆਨੀਆਂ ਨੂੰ ਇਸ ਸ਼ਾਨਾਮਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਲਗਨ ਤੇ ਖੋਜ ਗਤੀਵਿਧੀਆਂ ਨੇ ਯੂਨੀਵਰਸਿਟੀ ਨੂੰ ਅੰਤਰ-ਰਾਸ਼ਟਰੀ ਪਛਾਣ ਦਿੱਤੀ ਹੈ। ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਫ਼ਲਤਾ ’ਵਰਸਿਟੀ ਦੇ ਅਧਿਆਪਕਾਂ ਦੀ ਉੱਚ-ਸਿੱਖਿਆ ਵਿਚ ਖੋਜ, ਨਵੀਨਤਾ ਅਤੇ ਵਿਗਿਆਨਿਕ ਉੱਨਤੀ ਲਈ ਲੋੜੀਂਦੀਆਂ ਪਹਿਲ-ਕਦਮੀਆਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਸਕਾਲਰ ਇੰਡੈਕਸ ਵਲੋਂ ਜਾਰੀ ਪ੍ਰਮਾਣਿਤ ਦਰਜਾਬੰਦੀ ਅਨੁਸਾਰ ਫੈਕਲਟੀ ਆਫ਼ ਐਗਰੀਕਲਚਰ ਦੇ ਸਹਾਇਕ ਪ੍ਰੋਫੈਸਰ ਡਾ: ਲਖਵਿੰਦਰ ਸਿੰਘ ਦੇ ‘ਬੇਰੀ ਜੈਨੇਟਿਕਸ ਐਂਡ ਕਲਟੀਵੇਸ਼ਨ’ ਵਿਸ਼ੇ ’ਤੇ ਆਧਾਰਿਤ ਖੋਜ ਪੱਤਰ ਨੂੰ ਭਾਰਤ ਵਿਚ ਤੀਜਾ ਅਤੇ ਵਿਸ਼ਵ ਪੱਧਰ ’ਤੇ 256ਵਾਂ ਸਥਾਨ ਹਾਸਲ ਹੋਇਆ ਹੈ। ਇਹ ਦਰਜਾਬੰਦੀ 2021 ਤੋਂ 2025 ਤੱਕ ਦੇ ਖੋਜ ਪ੍ਰਭਾਵਾਂ ’ਤੇ ਆਧਾਰਿਤ ਹੈ। ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਗੂਏਜ਼ਿਸ ਵਿਚ ਸਹਾਇਕ ਪ੍ਰੋਫੈਸਰ ਡਾ. ਅਨੂ ਪ੍ਰਿਆ ਦੇ ਖੋਜ ਪੱਤਰ “ਮਲਟੀਕੰਪੋਨੈਂਟ ਸਿੰਥੇਸਿਸ ਆਫ਼ ਹੈਟਰੋਸਾਟਿਕਲਜ਼”ਜੋ ਡੀ- ਇੰਡੈਕਸ-7 ਅਤੇ ਐੱਚ- ਇੰਡੈਕਸ-7 ਵਿਚ ਦਰਜ ਹੈ, ਨੂੰ ਵਿਸ਼ਵ ਪੱਧਰ ’ਤੇ 357 ਵਾਂ ਅਤੇ ਭਾਰਤ ਵਿਚ 93ਵਾਂ ਸਥਾਨ ਹਾਸਿਲ ਹੋਇਆ। ਖੋਜ ਤੇ ਵਿਕਾਸ ਸੈੱਲ ਦੇ ਸਹਾਇਕ ਨਿਰਦੇਸ਼ਕ ਡਾ. ਗਰੇਵਾਲ ਦਾ ਖੋਜ ਪੱਤਰ ਮੈਗਨੀਸ਼ੀਅਮ ਸਮੱਗਰੀ, ਸੁਰੱਖਿਆਤਮਕ ਕੋਟਿੰਗਾਂ ਅਤੇ ਬਾਇਓਡੀਗ੍ਰੇਡੇਬਲ ਇਮਪਲਾਟਾਂ ਤੇ ਕੇਂਦ੍ਰਿਤ ਹੈ, ਨੂੰ ਵਿਸ਼ਵ ਪੱਧਰ ਤੇ 893 ਵਾਂ ਤੇ ਭਾਰਤ ਵਿਚੋਂ 36ਵਾਂ ਸਥਾਨ ਹਾਸਿਲ ਹੋਇਆ ਹੈ।