12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

2028 ਦੀਆਂ ਉਲਪਿੰਕ ਖੇਡਾਂ ’ਚੋਂ ਸੋਨ ਤਗਮਾ ਜਿੱਤਣਾ ਮੁੱਖ ਟੀਚਾ- ਸਤਨਾਮ ਸਿੰਘ ਖੱਬਾ

ਮਾਨਸਾ, 11 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- 2028 ’ਚ ਹੋਣ ਵਾਲੀਆਂ ਓਲਪਿੰਕ ਖੇਡਾਂ ’ਚੋਂ ਸੋਨ ਤਗਮਾ ਜਿੱਤਣਾ ਮੇਰਾ ਮੁੱਖ ਟੀਚਾ ਹੈ। ਇਹ ਪ੍ਰਗਟਾਵਾ ਕਿਸ਼ਤੀ ਚਾਲਕ ਸਤਨਾਮ ਸਿੰਘ ਖੱਬਾ ਵਾਸੀ ਫੱਤਾ ਮਾਲੋਕਾ ਨੇ ‘ਅਜੀਤ’ ਉਪ ਦਫ਼ਤਰ ਮਾਨਸਾ ਵਿਖੇ ਗੱਲਬਾਤ ਕਰਦਿਆਂ ਕੀਤਾ।

ਏਸ਼ੀਅਨ ਗੇਮ ’ਚੋਂ ਕਾਂਸੀ ਦਾ ਤਗਮਾ ਜੇਤੂ ਕਿਸ਼ਤੀ ਚਾਲਕ ‘ਅਜੀਤ’ ਉਪ ਦਫ਼ਤਰ ਮਾਨਸਾ ਪਹੁੰਚਿਆ 12-11-2026
ਮਾਨਸਾ, 11 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- 2028 ’ਚ ਹੋਣ ਵਾਲੀਆਂ ਓਲਪਿੰਕ ਖੇਡਾਂ ’ਚੋਂ ਸੋਨ ਤਗਮਾ ਜਿੱਤਣਾ ਮੇਰਾ ਮੁੱਖ ਟੀਚਾ ਹੈ। ਇਹ ਪ੍ਰਗਟਾਵਾ ਕਿਸ਼ਤੀ ਚਾਲਕ ਸਤਨਾਮ ਸਿੰਘ ਖੱਬਾ ਵਾਸੀ ਫੱਤਾ ਮਾਲੋਕਾ ਨੇ ‘ਅਜੀਤ’ ਉਪ ਦਫ਼ਤਰ ਮਾਨਸਾ ਵਿਖੇ ਗੱਲਬਾਤ ਕਰਦਿਆਂ ਕੀਤਾ। ਨੇਵੀ ’ਚ ਨਾਇਬ ਸੂਬੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਤਨਾਮ ਨੇ ਇਸੇ ਵਰ੍ਹੇ ਏਸ਼ੀਅਨ ਗੇਮਾਂ ’ਚੋਂ ਦੇਸ਼ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਸੀ। ਕਾਬਲੇ-ਗੌਰ ਰਹੇ ਕਿ ਰੋਇੰਗ ’ਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ’ਚ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਤੂਤੀ ਬੋਲਦੀ ਹੈ। ਇਸ ਤੋਂ ਪਹਿਲਾਂ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਸਮਾਘ ਓਲਪਿੰਕ ਖੇਡ ਆਏ ਹਨ, ਜਿਨ੍ਹਾਂ ਨੇ ਏਸ਼ੀਅਨ ਗੇਮਾਂ ’ਚੋਂ ਵੀ ਦੇਸ਼ ਦੀ ਝੋਲੀ ਮੈਡਲ ਪਾਏ ਹਨ ਜਦਕਿ ਦਰਜਨ ਤੋਂ ਵਧੇਰੇ ਜ਼ਿਲ੍ਹੇ ਦੇ ਨੌਜਵਾਨ ਭਾਰਤੀ ਫੌਜ ਤੇ ਨੇਵੀ ’ਚ ਸੇਵਾਵਾਂ ਨਿਭਾਉਂਦੇ ਹੋਏ ਕਿਸ਼ਤੀ ਚਾਲਕ ਵਜੋਂ ਨਾਮਣਾ ਖੱਟ ਰਹੇ ਹਨ। ਸਤਨਾਮ ਨੇ ਦੱਸਿਆ ਕਿ ਉਹ ਓਲਪਿੰਕ ’ਚ ਡਬਲ ਸਕੱਲਜ਼ ’ਚ ਭਾਗ ਲਵੇਗਾ ਅਤੇ ਸੁਪਨਾ ਪੂਰਾ ਕਰੇਗਾ। ਖਿਡਾਰੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਰੋਇੰਗ ਗੇਮ ਨੂੰ ਪ੍ਰਫੁਲਿਤ ਕਰਨ ਲਈ ਰਾਜ ’ਚ ਹੋਰ ਅਕੈਡਮੀਆਂ ਕਾਇਮ ਕੀਤੀਆਂ ਜਾਣ ਕਿਉਂਕਿ ਸੂਬੇ ਦੇ ਨੌਜਵਾਨ ਇਸ ਖੇਡ ’ਚ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਤਨਾਮ ਨੇ ਇਸ ਤੋਂ ਪਹਿਲਾਂ 2022 ’ਚ ਚੀਨ ਵਿਖੇ ਹੋਈਆਂ ਏਸ਼ੀਆਈ ਖੇਡਾਂ ’ਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਨੇ ਦੱਸਿਆ ਕਿ ਹੈਂਡਬਾਲ ਖੇਡਦਿਆਂ ਰੋਇੰਗ ’ਚ ਦਿਲਚਸਪੀ ਹੋਈ ਅਤੇ ਫਿਰ ਇਸ ਖੇਡ ਨੂੰ ਆਪਣਾ ਸੰਕਲਪ, ਮਨੋਰਥ ਤੇ ਸ਼ੌਕ ਬਣਾ ਲਿਆ।
ਪਿਛਲੀ ਖ਼ਬਰ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਝੋਟੇ ਦੇ ਘਰ ਮੁੜ ਪਹੁੰਚ ਕੇ ਹਮਦਰਦੀ ਜ਼ਾਹਿਰ ਕੀਤੀ ਅਗਲੀ ਖ਼ਬਰ ਬਰੇਟਾ ਤੋਂ ਲਦਾਲ ਤੱਕ ਸੜਕ ਦੀ ਮੁਰੰਮਤ ਦਾ ਕੰਮ ਲਟਕਣ ਕਾਰਨ ਲੋਕਾਂ ’ਚ ਸਰਕਾਰ ਖਿਲਾਫ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।