16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਵੋਟਾਂ ਮੌਕੇ ਲੋਕ ਸਰਕਾਰਾਂ ਨੂੰ ਪੁੱਛਣਗੇ ਸਵਾਲ, ਕਿ ਨਸ਼ੇ ਕਿਉਂ ਨਹੀਂ ਬੰਦ ਕਰਵਾ ਸਕੇ-ਗਿਆਨੀ ਕੁਲਦੀਪ ਸਿੰਘ ਗੜਗੱਜ

ਤਲਵੰਡੀ ਸਾਬੋ , 15 ਨਵੰਬਰ ( ਰਣਜੀਤ ਸਿੰਘ ਰਾਜੂ )- ਪੰਜਾਬ ‘ ਚ ਮੌਜੂਦਾ ਸਮੇਂ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਠੱਲ੍ਹਣ ਦੀ ਲੋੜ ਹੈ ਕਿਉਂਕਿ ਅਗਰ ਇਹ ਨਸ਼ੇ ਬੰਦ ਨਾ ਕੀਤੇ ਜਾ ਸਕੇ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ ‘ ਚ ਬਹੁਤ ਭਿਆਨਕ ਖ਼ਮਿਆਜ਼ਾ ਭੁਗਤਣਾ ਪਵੇਗਾ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ‘ ਚ ਸ਼ਮੂਲੀਅਤ ਉਪਰੰਤ ਗੱਲਬਾਤ ਕਰਦਿਆਂ ਕੀਤਾ ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ। 16-11-2026
ਤਲਵੰਡੀ ਸਾਬੋ , 15 ਨਵੰਬਰ ( ਰਣਜੀਤ ਸਿੰਘ ਰਾਜੂ )- ਪੰਜਾਬ ‘ ਚ ਮੌਜੂਦਾ ਸਮੇਂ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਠੱਲ੍ਹਣ ਦੀ ਲੋੜ ਹੈ ਕਿਉਂਕਿ ਅਗਰ ਇਹ ਨਸ਼ੇ ਬੰਦ ਨਾ ਕੀਤੇ ਜਾ ਸਕੇ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ ‘ ਚ ਬਹੁਤ ਭਿਆਨਕ ਖ਼ਮਿਆਜ਼ਾ ਭੁਗਤਣਾ ਪਵੇਗਾ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ‘ ਚ ਸ਼ਮੂਲੀਅਤ ਉਪਰੰਤ ਗੱਲਬਾਤ ਕਰਦਿਆਂ ਕੀਤਾ । ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਸਬੰਧੀ ਸਵਾਲ ਦੇ ਜਵਾਬ ‘ ਚ ਸਿੰਘ ਸਾਹਿਬ ਨੇ ਕਿਹਾ ਕਿ ਮੁਹਿੰਮ ਦੀ ਸਫਲਤਾ ਬਾਰੇ ਲੋਕ ਬਿਹਤਰ ਜਾਣਦੇ ਹਨ ਕਿਉਂਕਿ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿੱਥੇ ‘ ਚਿੱਟੇ ’ ਜਾਂ ਸਿੰਥੈਟਿਕ ਡਰੱਗ ਦੀ ਭੇਟ ਕੋਈ ਨੌਜਵਾਨ ਨਾ ਚੜਿਆ ਹੋਵੇ । ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹਣ ਦੇ ਮਾਮਲੇ ਚ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਤੇ ਲੋਕ ਭਾਈ ਪਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਹੁਣ ਨਸ਼ਿਆਂ ਖ਼ਿਲਾਫ਼ ਇਕਜੁੱਟ ਹਨ । ਹੁਣ ਜਿੱਥੇ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਨਿੱਤਰਣਗੇ ਉੱਥੇ ਵੋਟਾਂ ਮੌਕੇ ਸਰਕਾਰਾਂ ਤੋਂ ਸਵਾਲ ਪੁੱਛਣਗੇ ਕਿ ਨਸ਼ੇ ਬੰਦ ਕਿਉਂ ਨਹੀਂ ਕਰਵਾ ਸਕੇ । ਸਿੰਘ ਸਾਹਿਬ ਨੇ ਕਿਹਾ ਕਿ ਭਾਵੇਂ ਕੇਂਦਰ ਹੋਵੇ ਜਾਂ ਸੂਬਾ ਸਰਕਾਰ , ਨਸ਼ੇ ਰੋਕਣ ਸਬੰਧੀ ਇਨ੍ਹਾਂ ਨੂੰ ਸੁਹਿਰਦਤਾ ਦਿਖਾਉਣੀ ਪਵੇਗੀ । ਸੋਨੀਆ ਗਾਂਧੀ ਵਲੋਂ ਆਪਣੀ ਕਿਤਾਬ ‘ ਚ ਸਾਕਾ ਨੀਲਾ ਤਾਰਾ ਨੂੰ ਕਰਵਾਉਣ ਪਿੱਛੇ ਤਤਕਾਲੀ ਸਰਕਾਰ ਦੀ ਮਜਬੂਰੀ ਸਬੰਧੀ ਪੇਸ਼ ਕੀਤੇ ਤੱਥਾਂ ਦੇ ਸਵਾਲ ‘ ਤੇ ਸਿੰਘ ਸਾਹਿਬ ਨੇ ਕਿਤਾਬ ‘ ਚ ਪੇਸ਼ ਤੱਥਾਂ ਨੂੰ ਗੈਰਵਾਜਿਬ ਦੱਸਦਿਆਂ ਕਿਹਾ ਕਿ ਬੀਬਾ ਗਾਂਧੀ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਚ ਵੱਖਰਾ ਦੇਸ਼ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਸੀ ਇਸ ਲਈ ਹਮਲਾ ਕਰਵਾਉਣਾ ਪਿਆ ਪਰ ਇਹ ਤੱਥ ਸੱਚਾਈ ਤੋਂ ਕੋਹਾਂ ਦੂਰ ਹਨ ਜਦੋਂਕਿ ਸੱਚਾਈ ਇਹ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਮੰਸ਼ਾ ਨਾਲ ਪਹਿਲਾਂ ਸਾਕਾ ਨੀਲਾ ਤਾਰਾ ਕਰਵਾਇਆ ਗਿਆ ਤੇ ਫਿਰ ਨਵੰਬਰ 1984 ‘ ਚ ਯੋਜਨਾਬੱਧ ਢੰਗ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਗਈ । ਉਨ੍ਹਾਂ ਕਿਹਾ ਕਿ ਸਿੱਖਾਂ ਖ਼ਿਲਾਫ਼ ਕਾਂਗਰਸ ਸਰਕਾਰਾਂ ਵਲੋਂ ਅੰਜਾਮ ਦਿੱਤੇ ਕੰਮਾਂ ਨੂੰ ਜਾਇਜ਼ ਠਹਿਰਾਉਣ ਦੀ ਥਾਂ ਚਾਹੀਦਾ ਇਹ ਹੈ ਕਿ ਨਸਲਕੁਸ਼ੀ ਲਈ ਜ਼ਿੰਮੇਵਾਰ ਪਰਿਵਾਰ ਅਤੇ ਕਾਂਗਰਸ ਪਾਰਟੀ ਆਪਣੇ ਗੁਨਾਹਾਂ ਲਈ ਖੁੱਲ੍ਹੇ ਦਿਲ ਨਾਲ ਸਿੱਖ ਕੌਮ ਤੋਂ ਮੁਆਫ਼ੀ ਮੰਗੇ । ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ , ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਅਤੇ ਬਾਬਾ ਪ੍ਰੀਤਮ ਸਿੰਘ ਮੱਲੜੀ ਮੌਜੂਦ ਸਨ ।
ਪਿਛਲੀ ਖ਼ਬਰ ਚਰਨਜੀਤ ਸਿੰਘ ਚੰਨੀ ਅੱਜ ਕੋਟਕਪੂਰਾ ’ਚ ਪੁੱਜਣਗੇ- ਹੀਰਾ ਮਠਾੜੂ ਅਗਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਣ ਲਈ ਸੀਰਾ ਮੱਲੂਆਣਾ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।