17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ੍ਰੀਮਦ ਭਾਗਵਤ ਕਥਾ ਦਾ ਕੀਤਾ ਸ਼ੁੱਭ ਆਰੰਭ ਪ੍ਰੀਕਸ਼ਿਤ ਮਹਾਰਾਜ ਇਕ ਮਹਾਨ ਸਮਰਾਟ ਸਨ- ਅਸ਼ਵਨੀ ਸ਼ਾਸਤਰੀ

ਰਾਮਾਂ ਮੰਡੀ, 16 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਰ ਰਾਮਾਂ ਮੰਡੀ ਵਿਖੇ ਅੱਜ ਰਾਮਾਂ ਮੰਡੀ ਦੇ ਪ੍ਰਮੁੱਖ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਸਪਤਾਹ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਦੌਰਾਨ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਬਾਂਸਲ ਪਰਿਵਾਰ ਵਲੋਂ ਪੂਜਨ, ਜੋਤੀ ਪ੍ਰਚੰਡ ਅਤੇ ਝੰਡਾ ਰਸਮ ਸੰਪੰਨ ਕੀਤੀ ਗਈ।

ਅਜੀਤ ਡੈਸਕ 17-11-2026
ਰਾਮਾਂ ਮੰਡੀ, 16 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਰ ਰਾਮਾਂ ਮੰਡੀ ਵਿਖੇ ਅੱਜ ਰਾਮਾਂ ਮੰਡੀ ਦੇ ਪ੍ਰਮੁੱਖ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਸਪਤਾਹ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਦੌਰਾਨ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਬਾਂਸਲ ਪਰਿਵਾਰ ਵਲੋਂ ਪੂਜਨ, ਜੋਤੀ ਪ੍ਰਚੰਡ ਅਤੇ ਝੰਡਾ ਰਸਮ ਸੰਪੰਨ ਕੀਤੀ ਗਈ। ਇਸ ਦੌਰਾਨ ਕਥਾਵਾਚਕ ਅਸ਼ਵਨੀ ਸ਼ਾਸਤਰੀ ਜੀ ਕਾਲਿਆਂਵਾਲੀ ਵਾਲੇ ਨੇ ਸ਼ਰਧਾਲੂਆਂ ਨੂੰ ਸ੍ਰੀ ਪ੍ਰੀਕਸ਼ਿਤ ਮਹਾਰਾਜ ਦੇ ਜੀਵਨ ਦੀ ਕਥਾ ਸੁਣਾਉਂਦਿਆਂ ਕਿਹਾ ਕਿ ਪਰੀਕਸ਼ਿਤ ਮਹਾਰਾਜ ਇਕ ਮਹਾਨ ਸਮਰਾਟ ਸਨ, ਬਹੁਤ ਸਾਰੇ ਜੀਵ ਜੰਤੂ ਉਨ੍ਹਾਂ ਤੇ ਨਿਰਭਰ ਸਨ। ਉਨ੍ਹਾਂ ਨੇ ਆਪਣਾ ਰਾਜ ਆਪਣੇ ਪੁੱਤਰ ਜਨਮੇਜਾ ਨੂੰ ਸੌਂਪਿਆ ਅਤੇ ਖ਼ੁਦ ਗੰਗਾ ਨਦੀ ਦੇ ਕੰਢੇ ਘਾਹ ਦਾ ਆਸਨ ਵਿਛਾ ਕੇ ਅੰਤਮ ਤਿਆਰੀ ਲਈ ਬੈਠ ਗਿਆ। ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਬਾਂਸਲ ਪਰਿਵਾਰ ਦੇ ਰਾਜੇਸ਼ ਬਾਂਸਲ ਪਿੰਟੂ, ਸ਼ਾਮ ਸੁੰਦਰ ਬਾਂਸਲ, ਸੁਰਿੰਦਰ ਬਾਂਸਲ, ਗਿਆਨ ਚੰਦ ਬਾਂਸਲ ਸਾਬਕਾ ਫਾਰਮਾਸਿਸਟ, ਵਿਨੋਦ ਬਾਂਸਲ ਸਾਬਕਾ ਐਸ.ਡੀ.ਐਮ., ਡਾ.ਜਵਾਹਰ ਲਾਲ ਬਾਂਸਲ, ਰਜਿੰਦਰ ਕੁਮਾਰ ਬਾਂਸਲ, ਭੂਸ਼ਨ ਕੁਮਾਰ ਬਾਂਸਲ ਨੋਇਡਾ, ਨਰੇਸ਼ ਕੁਮਾਰ ਬਾਂਸਲ ਦਿੱਲੀ, ਪਵਨ ਬਾਂਸਲ ਬਠਿੰਡਾ, ਮੰਦਰ ਕਮੇਟੀ ਦੇ ਪ੍ਰਧਾਨ ਮਦਨ ਲਾਲ ਬਾਂਸਲ, ਰੁਪਿੰਦਰ ਗੁਪਤਾ ਸਰਪ੍ਰਸਤ, ਵਿਸ਼ਾਲ ਗੋਇਲ ਕੈਸ਼ੀਅਰ, ਨੇਮੀ ਬਾਗੜੀ, ਜੀਵਨ ਸਿੰਗਲਾ, ਗਗਨਦੀਪ ਵੀਰੂ, ਜਤਿੰਦਰ ਕੁਮਾਰ ਹੈੱਪੀ, ਜਗਦੀਸ਼ ਰਾਏ ਬੰਗੀ, ਰਾਜੀਵ ਬਾਂਸਲ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਵਿੱਕੀ ਮਹੇਸ਼ਵਰੀ ਕੈਸ਼ੀਅਰ ਰਾਮ ਨਾਟਕ ਕਲੱਬ, ਨਰੇਸ਼ ਬੰਗੀ ਪ੍ਰਧਾਨ ਸ੍ਰੀ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ ਆਦਿ ਮੌਜੂਦ ਰਹੇ।
ਪਿਛਲੀ ਖ਼ਬਰ ਹਲਕਾ ਭੁੱਚੋ ਦੀ ਸਿਆਸਤ ਵਿਚ ਮਹਿਲਾ ਪ੍ਰਤੀਨਿਧਤਾ ਦਾ ਮੁੱਦਾ ਭਖਿਆ ਕਾਂਗਰਸ ਦੀ ਟਿਕਟ ਲਈ ਐਡਵੋਕੇਟ ਸੁਖਪ੍ਰੀਤ ਕੌਰ ਮਹਿਮਾ... ਅਗਲੀ ਖ਼ਬਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ-ਸੁਖਦੇਵ ਸਿੰਘ ਚਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।