18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ਼ਰੀਕਾਂ ਨੇ ਪਾਇਆ ਵਿਆਹ ਦੇ ਰੰਗ ’ਚ ਭੰਗ

ਰਾਮਾਂ ਮੰਡੀ, 17 ਨਵੰਬਰ (ਤਰਸੇਮ ਸਿੰਗਲਾ)-ਰਾਮਾਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਗੁਰਪ੍ਰੀਤ ਕੌਰ ਪਤਨੀ ਲਾਭ ਸਿੰਘ ਵਾਸੀ ਬੰਗੀ ਰੁਘੂ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਹਰਜੀਤ ਸਿੰਘ ਦਾ ਵਿਆਹ 15 ਨਵੰਬਰ ਨੂੰ ਸੀ। ਉਸ ਦੇ ਜੇਠ ਬਖਸ਼ੀਸ਼ ਸਿੰਘ ਦੇ ਪਰਿਵਾਰ ਨਾਲ ਅਣਬਣ ਹੋਣ ਕਾਰਨ ਉਨ੍ਹਾਂ ਨੂੰ ਵਿਆਹ ਵਿਚ ਸੱਦਾ ਨਹੀਂ ਦਿੱਤਾ ਗਿਆ ਸੀ।

ਅਜੀਤ ਡੈਸਕ 18-11-2026
ਰਾਮਾਂ ਮੰਡੀ, 17 ਨਵੰਬਰ (ਤਰਸੇਮ ਸਿੰਗਲਾ)-ਰਾਮਾਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਗੁਰਪ੍ਰੀਤ ਕੌਰ ਪਤਨੀ ਲਾਭ ਸਿੰਘ ਵਾਸੀ ਬੰਗੀ ਰੁਘੂ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਹਰਜੀਤ ਸਿੰਘ ਦਾ ਵਿਆਹ 15 ਨਵੰਬਰ ਨੂੰ ਸੀ। ਉਸ ਦੇ ਜੇਠ ਬਖਸ਼ੀਸ਼ ਸਿੰਘ ਦੇ ਪਰਿਵਾਰ ਨਾਲ ਅਣਬਣ ਹੋਣ ਕਾਰਨ ਉਨ੍ਹਾਂ ਨੂੰ ਵਿਆਹ ਵਿਚ ਸੱਦਾ ਨਹੀਂ ਦਿੱਤਾ ਗਿਆ ਸੀ। ਸ਼ਿਕਾਇਤ ਕਰਤਾ ਅਨੁਸਾਰ ਵਿਆਹ ਵਾਲੇ ਦਿਨ ਸਵੇਰੇ ਬੌਬੀ ਸਿੰਘ ਆਪਣੇ 4-5 ਸਾਥੀਆਂ ਸਮੇਤ ਆਇਆ ਅਤੇ ਵਿਆਹ ਦੀ ਬਰਾਤ ਨਾ ਚੜ੍ਹਨ ਦੇਣ ਦੀਆਂ ਧਮਕੀਆਂ ਦੇ ਕੇ ਗਿਆ। ਵਿਆਹ ਦੀ ਰਾਤ ਨੂੰ ਕਰੀਬ 8 ਵਜੇ ਜਦੋਂ ਪਰਿਵਾਰ ਘਰ ਵਿਚ ਵਿਆਹ ਦੇ ਕਾਰ-ਵਿਹਾਰ ਵਿਚ ਰੁੱਝਿਆ ਹੋਇਆ ਸੀ ਤਾਂ ਬੌਬੀ ਸਿੰਘ, ਬਖਸ਼ੀਸ਼ ਸਿੰਘ, ਭਿੰਦਰ ਕੌਰ, ਲਵਪ੍ਰੀਤ ਸਿੰਘ, ਸੋਨੂੰ, ਗੁਰਸ਼ਰਨ ਸਿੰਘ, ਨੈਬ ਸਿੰਘ ਉਰਫ਼ ਨੈਬੀ, ਬਿੱਲਾ, ਅਜੇ, ਜੱਜੀ, ਬੱਬੂ ਅਤੇ ਸੋਨੀ ਕੌਰ ਸਮੇਤ 9-10 ਅਣਪਛਾਤੇ ਵਿਅਕਤੀ ਕਿਰਪਾਨਾਂ, ਗੰਡਾਸੇ, ਡਾਂਗਾਂ, ਰਾੜਾਂ ਅਤੇ ਪਿਸਤੌਲ ਲੈ ਕੇ ਉਥੇ ਪਹੁੰਚ ਗਏ। ਉਨ੍ਹਾਂ ਨੇ ਘਰ ਦਾ ਮੁੱਖ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਅਤੇ ਘਰ ਵਿਚ ਪਈਆਂ ਕੁਰਸੀਆਂ, ਪਾਣੀ ਵਾਲੇ ਕੈਂਪਰਾਂ ਤੇ ਭਾਂਡਿਆਂ ਦੀ ਭੰਨਤੋੜ ਕੀਤੀ। ਇਸ ਦੌਰਾਨ ਬਿਜਲੀ ਦੀ ਤਾਰ ਵੀ ਕੱਟ ਦਿੱਤੀ ਗਈ ਅਤੇ ਉਸ ਦੇ ਲੜਕੇ ਦੇ ਦੋਸਤ ਸੰਦੀਪ ਸਿੰਘ ਉਰਫ਼ ਲਾਡੀ ਦਾ ਗਲੀ ਵਿਚ ਖੜ੍ਹਾ ਮੋਟਰ ਸਾਈਕਲ ਭੰਨ ਕੇ ਅੱਗ ਲਗਾ ਦਿੱਤੀ, ਜੋ ਪੂਰੀ ਤਰ੍ਹਾਂ ਸੜ ਗਿਆ। ਗੁਰਪ੍ਰੀਤ ਕੌਰ ਨੇ ਬਿਆਨ ਵਿਚ ਦੱਸਿਆ ਕਿ ਵਿਆਹ ਸਮਾਗਮ ਹੋਣ ਕਾਰਨ ਪਿੰਡ ਦੇ ਲੋਕਾਂ ਦਾ ਇਕੱਠ ਹੋਣ ’ਤੇ ਹਮਲਾਵਰ ਧਮਕੀਆਂ ਦਿੰਦੇ ਹੋਏ ਆਪਣੇ ਵਾਹਨਾਂ ਸਮੇਤ ਮੌਕੇ ਤੋਂ ਚਲੇ ਗਏ। ਉਸ ਨੇ ਰੰਜਿਸ਼ ਦਾ ਕਾਰਨ ਦੱਸਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਉਸ ਦਾ ਲੜਕਾ ਹਰਜੀਤ ਸਿੰਘ ਅਤੇ ਉਸ ਦਾ ਦੋਸਤ ਅਵਤਾਰ ਸਿੰਘ ਉਰਫ਼ ਤਾਰੀ ਉਨ੍ਹਾਂ ਬਾਰੇ ਪੁਲਿਸ ਨੂੰ ਸੂਚਨਾ ਦਿੰਦੇ ਹਨ। ਥਾਣਾ ਰਾਮਾਂ ਪੁਲਿਸ ਨੇ ਬਿਆਨ ਦੇ ਆਧਾਰ ’ਤੇ ਉਕਤ 14 ਨਾਮਜ਼ਦ ਅਤੇ 9-10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ ਐਨ ਐੱਸ ਦੀਆਂ ਧਾਰਾਵਾਂ 331(8), 125, 326(6), 351(3), 190, 191 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27, 54, 59 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏ ਐੱਸ ਆਈ ਸੁਖਦੀਪ ਸਿੰਘ ਕਰ ਰਹੇ ਹਨ।
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਬੱਸ ਦੀ ਟੱਕਰ ਨਾਲ ਟੋਲ ਬੂਥ ਢਹਿ-ਢੇਰੀ, ਮਹਿਲਾ ਮੁਲਾਜ਼ਮ ਜ਼ਖ਼ਮੀ ਅਗਲੀ ਖ਼ਬਰ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀ ਕਾਬੂ ਦੋ ਵਿਅਕਤੀਆਂ ਕੋਲੋਂ 13.50 ਗ੍ਰਾਮ ਹੈਰੋਇਨ ਅਤੇ ਇਕ ਕੋਲੋਂ 10 ਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।