ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਟੀਮ ਨੇ ਚੋਰੀ ਹੋਇਆ ਈ-ਰਿਕਸ਼ਾ ਲੱਭ ਕੇ ਮਾਲਕ ਦੇ ਹਵਾਲੇ ਕੀਤਾ
ਬਠਿੰਡਾ, 17 ਨਵੰਬਰ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਦੀ ਪੀ ਸੀ ਆਰ ਟੀਮ ਵਲੋਂ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਚੋਰੀ ਹੋਇਆ ਈ-ਰਿਕਸ਼ਾ ਲੱਭ ਕੇ ਉਸ ਦੇ ਅਸਲ ਮਾਲਕ ਦੇ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮਾਂ ਦੀ ਇਸ ਕਾਰਵਾਈ ਦੀ ਸ਼ਹਿਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ।
ਪੀ.ਸੀ.ਆਰ. ਟੀਮ ਵਲੋਂ ਈ ਰਿਕਸ਼ਾ ਲੱਭ ਕੇ ਮਾਲਕ ਦੇ ਹਵਾਲੇ ਕਰਨ ਮੌਕੇ ਦਾ ਦ੍ਰਿਸ਼। ਤਸਵੀਰ: ਲਵਲੀ
18-11-2026