19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮਹਿੰਦਰਾ ਪਬਲਿਕ ਸਕੂਲ ਦੇ ਵਿਦਿਆਰਥੀ ਜਿੰਮੀ ਇੰਸਾਂ ਨੂੰ ਮਿਲਿਆ ਆਨਰੇਰੀ ਡਾਕਟਰੇਟ ਦਾ ਐਵਾਰਡ

ਭੁੱਚੋ ਮੰਡੀ, 19 ਨਵੰਬਰ (ਪਰਵਿੰਦਰ ਸਿੰਘ ਜੌੜਾ)- ਮਹਿੰਦਰਾ ਪਬਲਿਕ ਸਕੂਲ ਚੱਕ ਫਤਿਹ ਸਿੰਘ ਵਾਲਾ ਦੇ ਵਿਦਿਆਰਥੀ ਰਹੇ ਜਿੰਮੀ ਇੰਸਾਂ ਅਤੇ ਉਨ੍ਹਾਂ ਦੀ ਪਤਨੀ ਜਯਾ ਇੰਸਾਂ (ਸੰਸਥਾਪਕ ਜੀਨੀਅਸ ਅਕੈਡਮੀ ਭੁੱਚੋ ਮੰਡੀ) ਨੂੰ ਪੀ. ਐਚ.

ਅਜੀਤ ਡੈਸਕ 20-11-2026
ਭੁੱਚੋ ਮੰਡੀ, 19 ਨਵੰਬਰ (ਪਰਵਿੰਦਰ ਸਿੰਘ ਜੌੜਾ)- ਮਹਿੰਦਰਾ ਪਬਲਿਕ ਸਕੂਲ ਚੱਕ ਫਤਿਹ ਸਿੰਘ ਵਾਲਾ ਦੇ ਵਿਦਿਆਰਥੀ ਰਹੇ ਜਿੰਮੀ ਇੰਸਾਂ ਅਤੇ ਉਨ੍ਹਾਂ ਦੀ ਪਤਨੀ ਜਯਾ ਇੰਸਾਂ (ਸੰਸਥਾਪਕ ਜੀਨੀਅਸ ਅਕੈਡਮੀ ਭੁੱਚੋ ਮੰਡੀ) ਨੂੰ ਪੀ. ਐਚ. ਐਚ. ਡੀ. ਮੈਜਿਕ ਬੁੱਕ ਆਫ਼ ਰਿਕਾਰਡਜ਼ ਫਾਊਂਡੇਸ਼ਨ ਫ਼ਰੀਦਾਬਾਦ ਦਿੱਲੀ ਵਲੋਂ ਆਨਰੇਰੀ ਡਾਕਟਰੇਟ ਐਵਾਰਡ ਦਿੱਤਾ ਗਿਆ। ਸਕੂਲ ਪਹੁੰਚਣ ‘ਤੇ ਮੈਨੇਜਿੰਗ ਡਾਇਰੈਕਟਰ ਨਰਿੰਦਰ ਸਿੰਘ ਭਲੇਰੀਆ, ਪ੍ਰਿੰਸੀਪਲ ਰਾਧਾ ਰਾਣੀ ਅਤੇ ਸਮੂਹ ਸਟਾਫ਼ ਵਲੋਂ ਜਿੰਮੀ ਇੰਸਾਂ ਅਤੇ ਜਯਾ ਇੰਸਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਜਿੰਮੀ ਇੰਸਾਂ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਹੈ ਅਤੇ ਹੁਣ ਇਸੇ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਮੀ ਵਲੋਂ ਆਪਣੀ ਪਤਨੀ ਜਯਾ ਨਾਲ ਮਿਲ ਕੇ ਭੁੱਚੋ ਮੰਡੀ ਵਿਖੇ ਚਲਾਈ ਜਾ ਰਹੀ ਜੀਨੀਅਸ ਅਕੈਡਮੀ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਹਾਸਲ ਕਰਵਾਈ ਜਾ ਰਹੀ ਹੈ।
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਰਾਜ ਨੇਤਾਵਾਂ ਦੀ ਨਾਜਾਇਜ਼ ਦਖ਼ਲਅੰਦਾਜ਼ੀ ਕਾਰਨ ਕਮਜ਼ੋਰ ਹੋਇਆ ਪ੍ਰਸ਼ਾਸਨ ਤੇ ਕਾਨੂੰਨ- ਸਰੂਪ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।