ਰਾਜਨ ਗਰਗ ਸ੍ਰੀ ਦੁਰਗਾ ਪ੍ਰਾਚੀਨ ਮੰਦਿਰ ਮਾਈਸਰਖਾਨਾ ਦੇ ਪ੍ਰਧਾਨ ਬਣੇ
ਮੌੜ ਮੰਡੀ, 29 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ੍ਰੀ ਪ੍ਰਾਚੀਨ ਮੰਦਿਰ ਮਾਈਸਰਖਾਨਾ (ਸ਼ਕਤੀ ਪੀਠ ਸ੍ਰੀ ਮਾਤਾ ਜਵਾਲਾ ਜੀ ) ਦੀ ਚੋਣ ਪੰਜਾਬ ਮਹਾਂਵੀਰ ਦਲ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿਚ 30 ਦੇ ਕਰੀਬ ਮੰਡੀਆਂ ਅਤੇ ਕਸਬਿਆਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਸ ਚੋਣ ਵਿਚ ਡੈਲੀਗੇਟਾਂ ਵੱਲੋਂ ਸ੍ਰੀ ਰਾਜਨ ਗਰਗ ਐਡਵੋਕੇਟ ਨੂੰ 5 ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਅਜੀਤ ਡੈਸਕ
30-11-2026