14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ੍ਰੀ ਬਾਲਾਜੀ ਸੰਘ ਦੇ 21ਵੇਂ ਵਿਸ਼ਾਲ ਜਾਗਰਨ ’ਚ ਪ੍ਰਸਿੱਧ ਭਜਨ ਗਾਇਕਾਂ ਨੇ ਬੰਨ੍ਹਿਆ ਸਮਾਂ

ਭੁੱਚੋ ਮੰਡੀ, 13 ਸਤੰਬਰ (ਬਿੱਕਰ ਸਿੰਘ ਸਿੱਧੂ)- ਸ੍ਰੀ ਬਾਲਾਜੀ ਸੰਘ ਭੁੱਚੋ ਮੰਡੀ ਵਲੋਂ ਮੰਡੀ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਸਾਲਾਸਰ ਬਾਲਾਜੀ ਦਾ 21ਵਾਂ ਵਿਸ਼ਾਲ ਜਾਗਰਣ ਅਨਾਜ ਮੰਡੀ ਸਥਿਤ ਧਰਮਸ਼ਾਲਾ ਵਾਲੇ ਪਲਾਟ ’ਚ ਕਰਵਾਇਆ ਗਿਆ। ਜਾਗਰਣ ਨੂੰ ਲੈ ਕੇ ਸ੍ਰੀ ਬਾਲਾਜੀ ਦਾ ਵਿਸ਼ਾਲ ਅਤੇ ਮਨਮੋਹਕ ਦਰਬਾਰ ਸਜਾਇਆ ਗਿਆ, ਜੋ ਸ਼ਰਧਾਲੂਆਂ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ।

ਅਜੀਤ ਡੈਸਕ 14-09-2026
ਭੁੱਚੋ ਮੰਡੀ, 13 ਸਤੰਬਰ (ਬਿੱਕਰ ਸਿੰਘ ਸਿੱਧੂ)- ਸ੍ਰੀ ਬਾਲਾਜੀ ਸੰਘ ਭੁੱਚੋ ਮੰਡੀ ਵਲੋਂ ਮੰਡੀ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਸਾਲਾਸਰ ਬਾਲਾਜੀ ਦਾ 21ਵਾਂ ਵਿਸ਼ਾਲ ਜਾਗਰਣ ਅਨਾਜ ਮੰਡੀ ਸਥਿਤ ਧਰਮਸ਼ਾਲਾ ਵਾਲੇ ਪਲਾਟ ’ਚ ਕਰਵਾਇਆ ਗਿਆ। ਜਾਗਰਣ ਨੂੰ ਲੈ ਕੇ ਸ੍ਰੀ ਬਾਲਾਜੀ ਦਾ ਵਿਸ਼ਾਲ ਅਤੇ ਮਨਮੋਹਕ ਦਰਬਾਰ ਸਜਾਇਆ ਗਿਆ, ਜੋ ਸ਼ਰਧਾਲੂਆਂ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ। ਜਾਗਰਣ ਦੀ ਸ਼ੁਰੂਆਤ ਮੌਕੇ ਨਗਰ ਕੌਂਸਲ ਪ੍ਰਧਾਨ ਨੀਨਾ ਬਾਂਸਲ, ਸੀਨੀਅਰ ਭਾਜਪਾ ਆਗੂ ਵਿਨੋਦ ਬਿੰਟਾ, ਸੀਨੀਅਰ ਵਾਈਸ ਪ੍ਰਧਾਨ ਅੰਜਲੀ ਗਰਗ, ਸੀਨੀਅਰ ਅਕਾਲੀ ਆਗੂ ਮੋਹਿਤ ਗੁਪਤਾ, ਕੌਂਸਲਰ ਪ੍ਰਿੰਸ ਗੋਲਨ ਸਮੇਤ ਮੰਡੀ ਦੀਆਂ ਅਨੇਕਾਂ ਉੱਘੀਆਂ ਸ਼ਖ਼ਸੀਅਤਾਂ ਨੇ ਪਰਿਵਾਰਾਂ ਸਮੇਤ ਪੂਜਾ-ਅਰਚਨਾ ਕੀਤੀ ਅਤੇ ਜੋਤੀ ਜਗਾ ਕੇ ਸਮਾਗਮ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਪੂਰਾ ਮਾਹੌਲ ਬਾਲਾਜੀ ਮਹਾਰਾਜ ਦੇ ਜੈਕਾਰਿਆਂ ਨਾਲ ਗੂਜ਼ ਉੱਠਿਆ। ਸਮਾਗਮ ਵਿਚ ਪੀ.ਪੀ. ਇੰਡਸਟਰੀਜ਼ ਬਠਿੰਡਾ ਦੇ ਦੇਸ ਰਾਜ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਸਪੁੱਤਰ ਹਰਸਿਮਰਨ ਸਿੰਘ ਅਤੇ ਪਤਨੀ ਬੇਅੰਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਕੀਰਤਨ ਦੌਰਾਨ ਦੇਸ਼ ਭਰ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਰਧਾਲੂਆਂ ਨੂੰ ਕੀਲ ਕੇ ਰੱਖ ਦਿੱਤਾ। ਆਯੁਸ਼ ਸੋਮਾਨੀ (ਜੈਪੁਰ), ਸੁਨੀਤਾ ਬਾਂਗੜੀ (ਸ਼੍ਰੀ ਗੰਗਾਨਗਰ), ਰਿਤਿਕ ਗੁਪਤਾ (ਦਿੱਲੀ) ਅਤੇ ਸ਼ਿਵਮ ਸ਼ਰਮਾ (ਸ਼ਿਵਮ ਇੰਟਰਨੈਸ਼ਨਲ ਗਰੁੱਪ) ਨੇ ਇੱਕ ਤੋਂ ਵਧ ਕੇ ਇੱਕ ਭਜਨਾਂ ਦੀ ਪੇਸ਼ਕਾਰੀ ਰਾਹੀਂ ਸ੍ਰੀ ਬਾਲਾਜੀ ਮਹਾਰਾਜ ਦਾ ਗੁਣਗਾਨ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਜ ਕੁਮਾਰ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਵਿਵੇਕ ਆਸ਼ਰਮ ਜਲਾਲ ਵਿਖੇ ਸੰਤ ਬਾਬਾ ਖੇਮ ਦਾਸ ਦੀ ਸਾਲਾਨਾ ਬਰਸੀ 17 ਸਤੰਬਰ ਨੂੰ ਅਗਲੀ ਖ਼ਬਰ ਗਾਟਵਾਲੀ ਪਿੰਡ ਦੇ ਹਰ ਚੌਰਾਹੇ ’ਤੇ ਲੱਗ ਰਹੇ ਸੀ. ਸੀ. ਟੀ. ਵੀ. ਕੈਮਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।