ਫੂਡ ਸੇਫ਼ਟੀ ਟੀਮ ਦੇ ਅਧਿਕਾਰੀ ਸਵੀਟਸ ਦੀਆਂ ਦੁਕਾਨਾਂ ਉਪਰ ਚੈਕਿੰਗ ਕਰਦੇ ਹੋਏ।
ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਬਠਿੰਡਾ, ਮੌੜ, ਗੋਨਿਆਣਾ ਅਤੇ ਨਥਾਣਾ ’ਚ ਚੈਕਿੰਗ
ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ ਵਿਚ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮੈਂਬਰ ਫੂਡ ਸੇਫ਼ਟੀ ਅਫ਼ਸਰ ਨਵਦੀਪ ਸਿੰਘ, ਸਰਬਜੀਤ ਕੌਰ, ਦਿਵਿਆ ਗੋਸਵਾਮੀ, ਸੁਧੀਰ ਸਿੰਗਲਾ ਵਲੋਂ ਬਲਾਕ ਵਜੋਂ ਬਠਿੰਡਾ, ਗੋਨਿਆਣਾ, ਮੌੜ ਅਤੇ ਨਥਾਣਾ ਖੇਤਰਾਂ ਵਿਚ ਕਰੀਬ 20 ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ।
ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ ਵਿਚ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮੈਂਬਰ ਫੂਡ ਸੇਫ਼ਟੀ ਅਫ਼ਸਰ ਨਵਦੀਪ ਸਿੰਘ, ਸਰਬਜੀਤ ਕੌਰ, ਦਿਵਿਆ ਗੋਸਵਾਮੀ, ਸੁਧੀਰ ਸਿੰਗਲਾ ਵਲੋਂ ਬਲਾਕ ਵਜੋਂ ਬਠਿੰਡਾ, ਗੋਨਿਆਣਾ, ਮੌੜ ਅਤੇ ਨਥਾਣਾ ਖੇਤਰਾਂ ਵਿਚ ਕਰੀਬ 20 ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ । ਜਾਂਚ ਦੌਰਾਨ ਗੁਣਵੱਤਾ ਅਤੇ ਸਫ਼ਾਈ ਸਬੰਧੀ ਨਿਯਮਾਂ ‘ਤੇ ਖਰੇ ਨਾ ਉੱਤਰਨ ਵਾਲੇ ਦੁਕਾਨਦਾਰਾਂ ਤੋਂ ਕਰੀਬ 50 ਤੋਂ 70 ਕਿੱਲੋ ਮਠਿਆਈਆਂ ਨਸ਼ਟ ਕਰਵਾਈਆਂ ਗਈਆਂ। ਇਸ ਤੋਂ ਇਲਾਵਾ 9 ਮਠਿਆਈਆਂ ਦੀਆਂ ਦੁਕਾਨਾਂ ਅਤੇ ਖਾਣ-ਪੀਣ ਵਾਲਾ ਸਾਮਾਨ ਵੇਚਣ ਵਾਲੇ ਵੈਂਡਰ ਵੈਨ ਚਾਲਕਾਂ ਨੂੰ ਨੋਟਿਸ ਜਾਰੀ ਕਰਕੇ ਦੁਕਾਨਾਂ ਵਿਚ ਪੂਰੀ ਸਫ਼ਾਈ ਰੱਖਣ, ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਨ ਅਤੇ ਲੋੜੀਂਦਾ ਲਾਇਸੈਂਸ ਲੈਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਨਥਾਣਾ ਵਿਖੇ ਇਕ ਮਠਿਆਈ ਦੀ ਦੁਕਾਨ ਵਿਚ ਗੰਦਗੀ ਪਾਈ ਜਾਣ ‘ਤੇ ਚਲਾਨ ਵੀ ਕੱਟਿਆ ਗਿਆ। ਫੂਡ ਸੇਫ਼ਟੀ ਟੀਮ ਵਲੋਂ ਦੁਕਾਨਦਾਰਾਂ ਨੂੰ ਮਠਿਆਈਆਂ ਤਿਆਰ ਕਰਨ ਅਤੇ ਵੇਚਣ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣ ਲਈ ਵੀ ਕਿਹਾ ਗਿਆ। ਸੋਢੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅੱਗੇ ਵੀ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਜਾਰੀ ਰਹੇਗੀ ।