ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਪਾਸੋਂ 2 ਮੋਬਾਈਲ ਸਿੰਮ ਬਰਾਮਦ
ਬਠਿੰਡਾ , 25 ਸਤੰਬਰ ( ਵੀਰਪਾਲ ਸਿੰਘ )- ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਪਾਸੋਂ ਦੋ ਮੋਬਾਇਲ ਸਿੰਮ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ । ਇਸ ਮਾਮਲੇ ਵਿਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸਚਿਨਮੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਤਲਾਸ਼ੀ ਦੌਰਾਨ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਦੇ ਪਾਸੋਂ ਦੋ ਮੋਬਾਇਲ ਸਿੰਮ ਬਰਾਮਦ ਕਰ ਲਏ ਗਏ ।
ਅਜੀਤ ਡੈਸਕ
26-09-2026