02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮੋਟਰਸਾਈਕਲ ਚੋਰੀ ਕਰਨ ਦਾ ਆਦੀ ਇਕ ਕਾਬੂ- ਦੋ ਮੋਟਰਸਾਈਕਲ ਬਰਾਮਦ

ਬਠਿੰਡਾ , 1 ਅਕਤੂਬਰ ( ਵੀਰਪਾਲ ਸਿੰਘ )- ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ ’ ਤੇ ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ , ਜਿਨ੍ਹਾਂ ਪਾਸੋਂ ਚੋਰੀ ਕੀਤੇ ਹੋਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ । ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪ੍ਰੀਤਮ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁਖ਼ਬਰ ਵਲੋਂ ਥਾਣਾ ਸਿਵਲ ਲਾਇਨ ਵਿਖੇ ਇਤਲਾਹ ਦਿੱਤੀ ਗਈ ।

ਅਜੀਤ ਡੈਸਕ 02-10-2026
ਬਠਿੰਡਾ , 1 ਅਕਤੂਬਰ ( ਵੀਰਪਾਲ ਸਿੰਘ )- ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ ’ ਤੇ ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ , ਜਿਨ੍ਹਾਂ ਪਾਸੋਂ ਚੋਰੀ ਕੀਤੇ ਹੋਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ । ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪ੍ਰੀਤਮ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁਖ਼ਬਰ ਵਲੋਂ ਥਾਣਾ ਸਿਵਲ ਲਾਇਨ ਵਿਖੇ ਇਤਲਾਹ ਦਿੱਤੀ ਗਈ । ਸ਼ਹਿਰ ਵਿਚੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਪਰਮਹੰਸ ਸਿੰਘ ਵਾਸੀ ਮੁਲਤਾਨੀਆ ਰੋਡ , ਮੱਛੀ ਚੌਕ ਬਠਿੰਡਾ ਦੇ ਆਸ ਪਾਸ ਘੁੰਮ ਰਿਹਾ ਹੈ । ਪੁਲਿਸ ਵਲੋਂ ਮੁਖ਼ਬਰੀ ਦੀ ਇਤਲਾਹ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਜਿਸ ਪਾਸੋਂ ਦੋ ਮੋਟਰ ਸਾਈਕਲ ਬਰਾਮਦ ਕਰ ਲਏ ਗਏ ਹਨ । ਉਕਤ ਵਿਅਕਤੀ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਹੈ । ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਰਾਮਾਂ ਮੰਡੀ , 1 ਅਕਤੂਬਰ ( ਤਰਸੇਮ ਸਿੰਗਲਾ )- ਰਾਮਾਂ ਬਠਿੰਡਾ ਰੇਲਵੇ ਟਰੈਕ ਵਿਚਕਾਰ ਪੈਂਦੇ ਪਿੰਡ ਗਹਿਰੀ ਭਾਗੀ ਰੇਲਵੇ ਸਟੇਸ਼ਨ ਨੇੜੇ ਅੱਜ ਤੜਕੇ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਕੇ ‘ ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਪੁੱਤਰ ਰੂਪ ਲਾਲ , ਵਾਸੀ ਬਬਰਾਪੁਰ , ਪੋਸਟ ਸਰਾਏ ਪ੍ਰਯਾਗ , ਜ਼ਿਲ੍ਹਾ ਕਨੌਜ ( ਉੱਤਰ ਪ੍ਰਦੇਸ਼ ) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਮਨੋਜ ਕੁਮਾਰ ਆਪਣੇ ਪਰਿਵਾਰ ਸਮੇਤ ਪਿੰਡ ਗਹਿਰੀ ਦੇਵੀ ਨਗਰ ਵਿਖੇ ਇੱਕ ਇੱਟਾਂ ਦੇ ਭੱਠੇ ‘ ਤੇ ਮਜ਼ਦੂਰੀ ਕਰਦਾ ਸੀ । ਮ੍ਰਿਤਕ ਦੇ ਪੁੱਤਰ ਅੰਕਿਤ ਕੁਮਾਰ ਨੇ ਜੀ . ਆਰ . ਪੀ . ਰੇਲਵੇ ਪੁਲਿਸ ਰਾਮਾਂ ਨੂੰ ਦਿੱਤੇ ਨੂੰ ਬਿਆਨ ਵਿਚ ਦੱਸਿਆ ਕਿ ਉਸ ਦਾ ਪਿਤਾ ਅਕਸਰ ਹੀ ਸਵੇਰੇ ਜਲਦੀ 3-4 ਵਜੇ ਉੱਠ ਕੇ ਰੇਲਵੇ ਲਾਈਨਾਂ ਵੱਲ ਸੈਰ ਕਰਨ ਲਈ ਚਲਾ ਜਾਂਦਾ ਸੀ । ਅੱਜ ਵੀ ਉਹ ਤੜਕੇ ਕਰੀਬ 3 ਵਜੇ ਰੇਲਵੇ ਲਾਈਨਾਂ ਵੱਲ ਗਿਆ , ਪਰ ਵਾਪਸ ਨਾ ਆਇਆ । ਪਰਿਵਾਰ ਵਲੋਂ ਭਾਲ ਕਰਨ ‘ ਤੇ ਉਹ ਰੇਲਵੇ ਲਾਈਨਾਂ ਨੇੜੇ ਮ੍ਰਿਤਕ ਹਾਲਤ ਵਿਚ ਮਿਲਿਆ । ਰਾਮਾਂ ਰੇਲਵੇ ਪੁਲਿਸ ਚੌਕੀ ਜੀ . ਆਰ . ਪੀ . ਵਲੋਂ ਮਾਮਲੇ ’ ਚ ਬਣਦੀ ਕਾਰਵਾਈ ਕੀਤੀ ਗਈ ।
ਪਿਛਲੀ ਖ਼ਬਰ ਯੈੱਸ ਬੈਂਕ ਦੀ ਬਠਿੰਡਾ ਸ਼ਾਖਾ ਨੇ ਮਨਾਈ 16ਵੀਂ ਵਰ੍ਹੇਗੰਢ ਅਗਲੀ ਖ਼ਬਰ ਫੂਡ ਸਪਲਾਈ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਰੇਹੜੀਆਂ ਤੇ ਰੈਸਟੋਰੈਂਟਾਂ ਤੋਂ ਘਰੇਲੂ ਗੈਸ ਸਿਲੰਡਰ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।