02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਣਕ ਦੀ ਐਮ.ਐਸ. ਪੀ. ’ਚ 25 ਪੈਸੇ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਦੀਪੂ ਮੰਡੀ ਕਲਾਂ

ਬਾਲਿਆਂਵਾਲੀ, 1 ਅਕਤੂਬਰ (ਕੁਲਦੀਪ ਮਤਵਾਲਾ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਪੈਸੇ ਪ੍ਰਤੀ ਕਿੱਲੋ (25 ਰੁਪਏ ਕੁਇੰਟਲ) ਦਾ ਕੀਤਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਯੂਥ ਆਗੂ ਤੇ ਪ੍ਰੈੱਸ ਸਕੱਤਰ ਦੀਪੂ ਮੰਡੀ ਕਲਾਂ ਨੇ ਇਸ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਹ ਵਾਧਾ ਊਠ ਦੇ ਮੂੰਹ ’ਚ ਜੀਰਾ ਦੇਣ ਦੇ ਬਰਾਬਰ ਹੈ।

ਅਜੀਤ ਡੈਸਕ 02-10-2026
ਬਾਲਿਆਂਵਾਲੀ, 1 ਅਕਤੂਬਰ (ਕੁਲਦੀਪ ਮਤਵਾਲਾ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਪੈਸੇ ਪ੍ਰਤੀ ਕਿੱਲੋ (25 ਰੁਪਏ ਕੁਇੰਟਲ) ਦਾ ਕੀਤਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਯੂਥ ਆਗੂ ਤੇ ਪ੍ਰੈੱਸ ਸਕੱਤਰ ਦੀਪੂ ਮੰਡੀ ਕਲਾਂ ਨੇ ਇਸ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਹ ਵਾਧਾ ਊਠ ਦੇ ਮੂੰਹ ’ਚ ਜੀਰਾ ਦੇਣ ਦੇ ਬਰਾਬਰ ਹੈ। ਦੀਪੂ ਨੇ ਕਿਹਾ ਕਿ 25 ਪੈਸੇ ਦੇ ਹਿਸਾਬ ਨਾਲ ਇਕ ਏਕੜ ਪਿੱਛੇ ਕਿਸਾਨ ਨੂੰ ਸਿਰਫ਼ 500 ਰੁਪਏ ਮਿਲਣਗੇ, ਜਦਕਿ ਖਾਦਾਂ ਦੇ ਰੇਟ ’ਚ ਹੀ ਹਜ਼ਾਰਾਂ ਦਾ ਵਾਧਾ ਹੋਇਆ ਹੈ। ਐਨ ਪੀ ਕੇ 12.32.16 ਦਾ 50 ਕਿੱਲੋ ਬੈਗ ਪਿਛਲੇ ਸਾਲ ਨਾਲੋਂ 500 ਰੁਪਏ ਤੋਂ ਵੱਧ ਅਤੇ ਐਨ ਪੀ ਕੇ 20.20.00 ਦਾ 700 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਬੀਜ, ਦਵਾਈਆਂ, ਡੀਜ਼ਲ ਅਤੇ ਮਜ਼ਦੂਰੀ ਦੇ ਖਰਚੇ ਕਈ ਗੁਣਾ ਵਧੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਨੂੰ ਪੱਲਿਓਂ ਖਰਚ ਕਰਕੇ ਕਣਕ ਬੀਜਣੀ ਪਵੇਗੀ। ਇਹ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਹੈ। ਐਸ.ਕੇ.ਐਮ. ਗੈਰ-ਰਾਜਨੀਤਿਕ ਅਤੇ ਬੀਕੇਯੂ ਏਕਤਾ ਸਿੱਧੂਪੁਰ ਮੰਗ ਕਰਦੀ ਹੈ ਕਿ ਡਾ. ਸਵਾਮੀਨਾਥਨ ਕਮਿਸ਼ਨ ਦੇ ਸੀ-2 ਪਲੱਸ 50 ਫੀਸਦੀ ਫਾਰਮੂਲੇ ਅਨੁਸਾਰ ਐਮ ਐਸ ਪੀ ਤੈਅ ਕੀਤੀ ਜਾਵੇ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਗਤਕਾ ਮੁਕਾਬਲਿਆਂ ’ਚੋਂ ਜਿੱਤੇ ਤਗਮੇ ਅਗਲੀ ਖ਼ਬਰ ਕਾਂਗਰਸ ਦੇ ਯੂਥ ਆਗੂ ਸੰਧੂ ਨੇ ਹਲਕੇ ਦੇ ਪਿੰਡ ਰਾਏਕੇ ਖ਼ੁਰਦ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।