03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਕਾਲ ਯੂਨੀਵਰਸਿਟੀ ਵਲੋਂ ਨਸ਼ਾ-ਮੁਕਤ ਅਭਿਆਨ ਅਧੀਨ ਇਕ ਸਮੂਹਿਕ ਦੌੜ ਕਰਵਾਈ

ਤਲਵੰਡੀ ਸਾਬੋ, 2 ਅਕਤੂਬਰ (ਰਣਜੀਤ ਸਿੰਘ ਰਾਜੂ)- ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਭਾਰਤ - ਐੱਨ. ਐੱਸ.

ਅਜੀਤ ਡੈਸਕ 03-10-2026
ਤਲਵੰਡੀ ਸਾਬੋ, 2 ਅਕਤੂਬਰ (ਰਣਜੀਤ ਸਿੰਘ ਰਾਜੂ)- ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਭਾਰਤ - ਐੱਨ.ਐੱਸ.ਐੱਸ. ਡਾਇਰੈਕਟੋਰੇਟ ਦੀ ਰਾਸ਼ਟਰੀ ਨੌਜਵਾਨ ਮੁਹਿੰਮ ਅਧੀਨ ਚੱਲ ਰਹੇ ‘ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ-100 ਹਫ਼ਤਿਆਂ ਦਾ ਸੰਕਲਪ ਅਭਿਆਨ’ ਦੇ ਹਿੱਸੇ ਵਜੋਂ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਪਹਿਲੇ ਮਹੀਨੇ ਦੇ ਥੀਮ ‘ਮੇਰੀ ਸਿਹਤ, ਮੇਰਾ ਮਾਣ’ ਤਹਿਤ ਲੰਘੇ ਦਿਨ ਇਕ ਹੈਲਥ ਵਾਕ/ਦੌੜ ਕਰਵਾਈ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿੰਗ ਵਲੋਂ ਵਿਦਿਆਰਥੀਆਂ ਵਿਚ ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਨੁਕਸਾਨਦੇਹ ਆਦਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਕਰਵਾਇਆ ਗਿਆ। ਵਿਦਿਆਰਥੀਆਂ,ਵਿਭਾਗੀ ਮੈਂਬਰਾਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਸਰੀਰਕ ਤੰਦਰੁਸਤੀ, ਮਾਨਸਿਕ ਅਰੋਗਤਾ ਅਤੇ ਨਸ਼ਾ ਮੁਕਤ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ, ਜਿਸ ਨਾਲ ਇਸ ਸੁਨੇਹੇ ਨੂੰ ਪ੍ਰਪੱਕ ਕੀਤਾ ਗਿਆ ਕਿ ਚੰਗੀ ਸਿਹਤ ਨਾਲ ਹੀ ਜ਼ਿੰਮੇਵਾਰ, ਲਾਭਕਾਰੀ ਅਤੇ ਵਿਕਸਿਤ ਰਾਸ਼ਟਰ ਦੀ ਮਹੱਤਵਪੂਰਨ ਨੀਂਹ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿਚ ਸਮੂਹ ਭਾਗੀਦਾਰ ਯੂਨੀਵਰਸਿਟੀ ਦੇ ਸੈਂਟਰਲ ਮੈਦਾਨ ਵਿਚ ਇਕੱਠੇ ਹੋਏ, ਜਿੱਥੋਂ ਦੌੜ ਦੀ ਸ਼ੁਰੂਆਤ ਹੋਈ। ਇਸ ਮੌਕੇ ਮੇਜਰ ਜਨਰਲ (ਸੇਵਾਮੁਕਤ) ਜੀ.ਐੱਸ. ਲਾਂਬਾ ਡੀਨ ਅਕਾਦਮਿਕ ਮਾਮਲੇ,ਡਾ. ਜਨਪ੍ਰੀਤ ਸਿੰਘ ਡੀ.ਐੱਸ.ਡਬਲਿਊ,ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਦੌੜ ਸ਼ੁਰੂ ਹੋਣ ਤੋਂ ਪਹਿਲਾਂ ਭਾਗੀਦਾਰਾਂ ਨੂੰ ਅਭਿਆਨ ਦੇ ਉਦੇਸ਼ਾਂ ਅਤੇ ‘ਮੇਰੀ ਸਿਹਤ, ਮੇਰਾ ਮਾਣ’ ਥੀਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਨੇ ਤਲਵੰਡੀ ਸਾਬੋ ਸ਼ਹਿਰ ਵਿਚੋਂ ਲਗਭਗ 4.5 ਤੋਂ 5 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ। ਰਸਤੇ ਦੌਰਾਨ, ਸਰੀਰਕ ਤੰਦਰੁਸਤੀ, ਸਿਹਤਮੰਦ ਜੀਵਨ ਸ਼ੈਲੀ, ਸਵੈ-ਅਨੁਸ਼ਾਸਨ ਅਤੇ ਨਸ਼ਿਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਸੰਦੇਸ਼ ਦਿੱਤੇ ਗਏ, ਅਤੇ ਵਿਦਿਆਰਥੀਆਂ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ। ਭਾਗੀਦਾਰਾਂ ਨੂੰ ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਖੇਡਾਂ, ਕਸਰਤ, ਸੈਰ, ਦੌੜ, ਰਚਨਾਤਮਿਕ ਗਤੀਵਿਧੀਆਂ, ਸਿੱਖਿਆ ਅਤੇ ਸਮਾਜਿਕ ਸ਼ਮੂਲੀਅਤ ਵਰਗੇ ਸਿਹਤਮੰਦ ਵਿਕਲਪ ਚੁਣਨ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿਚ ਡਾ. ਜਨਪ੍ਰੀਤ ਸਿੰਘ (ਡੀ.ਐੱਸ.ਡਬਲਿਊ.) ਅਤੇ ਹੋਰ ਸਟਾਫ਼ ਮੈਂਬਰਾਂ ਵਲੋਂ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਸਵੱਛਤਾ ਅਤੇ ਜਾਗਰੂਕਤਾ ਮੁਹਿੰਮ ਦਾ ਆਯੋਜਨ ਅਗਲੀ ਖ਼ਬਰ ਮਾਸਟਰ ਸੰਤੋਸ਼ ਕੁਮਾਰ ਕੋਟਬਖਤੂ ਨੇ 100 ਤੇ 400 ਮੀਟਰ ਦੌੜ ’ਚ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।