14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬਠਿੰਡਾ ’ਚ 29 ਨੂੰ ਸਜੇਗਾ ‘ਸਰਗੀ ਦਾ ਚੰਨ’, 10 ਹਜ਼ਾਰ ਔਰਤਾਂ ਦੇ ਇਕੱਠ ਦਾ ਟੀਚਾ

ਬਠਿੰਡਾ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕਰਵਾ ਚੌਥ ਦੇ ਤਿਉਹਾਰ ਨੂੰ ਸਮੂਹਿਕ ਤੌਰ ’ਤੇ ਮਨਾਉਣ ਲਈ ਬਠਿੰਡਾ ਵਿਚ 29 ਅਕਤੂਬਰ ਨੂੰ ‘ਸਰਗੀ ਦਾ ਚੰਨ’ ਨਾਂ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਮਹਿਤਾ ਪਰਿਵਾਰ ਵਲੋਂ ਸਥਾਨਕ ਖੇਡ ਸਟੇਡੀਅਮ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਵਿਚ 10 ਹਜ਼ਾਰ ਤੋਂ ਵੱਧ ਔਰਤਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।

ਅਜੀਤ ਡੈਸਕ 14-10-2026
ਬਠਿੰਡਾ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕਰਵਾ ਚੌਥ ਦੇ ਤਿਉਹਾਰ ਨੂੰ ਸਮੂਹਿਕ ਤੌਰ ’ਤੇ ਮਨਾਉਣ ਲਈ ਬਠਿੰਡਾ ਵਿਚ 29 ਅਕਤੂਬਰ ਨੂੰ ‘ਸਰਗੀ ਦਾ ਚੰਨ’ ਨਾਂ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਮਹਿਤਾ ਪਰਿਵਾਰ ਵਲੋਂ ਸਥਾਨਕ ਖੇਡ ਸਟੇਡੀਅਮ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਵਿਚ 10 ਹਜ਼ਾਰ ਤੋਂ ਵੱਧ ਔਰਤਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਸਮਾਗਮ ਦੌਰਾਨ ਮਹਿੰਦੀ, ਮੇਕਅੱਪ, ਫੋਟੋਗ੍ਰਾਫੀ, ਸੈਲਫ਼ੀ ਪੁਆਇੰਟ, ਕਥਾ ਅਤੇ ਮਨੋਰੰਜਕ ਗਤੀਵਿਧੀਆਂ ਸਮੇਤ ਕਈ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸੰਬੰਧੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਅਤੇ ਰਜਿਸਟ੍ਰੇਸ਼ਨ ਲਈ ਆਨਲਾਈਨ ਲਿੰਕ ਜਾਰੀ ਕੀਤਾ। ਇਸ ਮੌਕੇ ਅਮਰਜੀਤ ਮਹਿਤਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ ਅਤੇ 11 ਵਜੇ ਤੋਂ ਔਰਤਾਂ ਲਈ ਮਹਿੰਦੀ ਲਗਾਉਣ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕੰਮ ਲਈ ਲਗਭਗ 50 ਮਹਿੰਦੀ ਕਲਾਕਾਰ ਆਪਣੀਆਂ ਸੇਵਾਵਾਂ ਦੇਣਗੇ। ਔਰਤਾਂ ਦੇ ਮਨੋਰੰਜਨ ਲਈ ਟੈਂਬੋਲਾ, ਰਿੰਗ ਗੇਮਾਂ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਕਰਵਾ ਚੌਥ ਦੀ ਕਥਾ ਸੁਣਾਉਣ ਦੇ ਵਿਸ਼ੇਸ਼ ਪ੍ਰਬੰਧ ਹੋਣਗੇ। ‘ਸਰਗੀ ਦਾ ਚੰਨ’ ਸਮਾਗਮ ਵਿਚ ਮਨੋਰੰਜਨ ਦਾ ਮੁੱਖ ਖਿੱਚ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਹੋਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਹਿਮਾਂਸ਼ੂ ਖੁਰਾਣਾ ਅਤੇ ਜਸਵਿੰਦਰ ਬਾਜਵਾ ਸਮੇਤ ਕਈ ਸੈਲੀਬ੍ਰਿਟੀ ਸਮਾਗਮ ਵਿਚ ਸ਼ਿਰਕਤ ਕਰਨਗੇ। ਮਹਿਤਾ ਨੇ ਸਪੱਸ਼ਟ ਕੀਤਾ ਕਿ ਸਮਾਗਮ ਵਿਚ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ‘ਸਰਗੀ ਦਾ ਚੰਨ’ ਸਮਾਗਮ ’ਤੇ ਪੰਜਾਬ ਸਰਕਾਰ ਜਾਂ ਨਗਰ ਨਿਗਮ ਬਠਿੰਡਾ ਦਾ ਕੋਈ ਪੈਸਾ ਖ਼ਰਚ ਨਹੀਂ ਕੀਤਾ ਜਾਵੇਗਾ। ਬਲਕਿ ਇਹ ਸਮਾਗਮ ਮਹਿਤਾ ਪਰਿਵਾਰ ਅਤੇ ਮਹਿਤਾ ਟੀਮ ਵਲੋਂ ਆਪਣੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਸਮਾਗਮ ਨੂੰ ਸਫ਼ਲ ਬਣਾਉਣ ਲਈ ਔਰਤਾਂ ਦੀ ਸਹੂਲਤ, ਸੁਰੱਖਿਆ ਅਤੇ ਮਨੋਰੰਜਨ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਫਰੀਡਮ ਫਾਈਟਰ ਉੱਤਰਾਅਧਿਕਾਰੀਆਂ ਦੀ ਸਹਾਇਕ ਕਮਿਸ਼ਨਰ ਨਾਲ ਮੀਟਿੰਗ ਅਗਲੀ ਖ਼ਬਰ ਪ੍ਰਧਾਨ ਮੰਤਰੀ ਧਨ-ਧਾਨਿਆ ਕ੍ਰਿਸ਼ੀ ਯੋਜਨਾ ਦਾ ਇਕ ਸਾਲ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।