17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰਜਬਾਹੇ ਵਿਚ 30 ਫੁੱਟ ਚੌੜਾ ਪਾੜ ਪੈਣ ਨਾਲ 5 ਏਕੜ ਝੋਨੇ ਦੀ ਫ਼ਸਲ ਨੁਕਸਾਨੀ

ਰਾਮਾਂ ਮੰਡੀ, 16 ਅਕਤੂਬਰ (ਤਰਸੇਮ ਸਿੰਗਲਾ)- ਅੱਜ ਸਵੇਰੇ ਰਾਮਾਂ-ਤਲਵੰਡੀ ਸਾਬੋ ਮੁੱਖ ਸੜਕ ’ਤੇ ਰਿਲਾਇੰਸ ਪੈਟਰੋਲ ਪੰਪ ਨੇੜੇ ਤਲਵੰਡੀ ਸਾਬੋ ਰਜਬਾਹੇ ਵਿਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ। ਇਸ ਕਾਰਨ ਪਾਣੀ ਖੇਤਾਂ ਵਿਚ ਭਰ ਗਿਆ ਤੇ ਲਗਭਗ 5 ਏਕੜ ਜ਼ਮੀਨ ਵਿਚ ਖੜ੍ਹੀ ਝੋਨੇ ਦੀ ਤਿਆਰ ਫ਼ਸਲ ਨੁਕਸਾਨੀ ਗਈ।

ਅਜੀਤ ਡੈਸਕ 17-10-2026
ਰਾਮਾਂ ਮੰਡੀ, 16 ਅਕਤੂਬਰ (ਤਰਸੇਮ ਸਿੰਗਲਾ)- ਅੱਜ ਸਵੇਰੇ ਰਾਮਾਂ-ਤਲਵੰਡੀ ਸਾਬੋ ਮੁੱਖ ਸੜਕ ’ਤੇ ਰਿਲਾਇੰਸ ਪੈਟਰੋਲ ਪੰਪ ਨੇੜੇ ਤਲਵੰਡੀ ਸਾਬੋ ਰਜਬਾਹੇ ਵਿਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ। ਇਸ ਕਾਰਨ ਪਾਣੀ ਖੇਤਾਂ ਵਿਚ ਭਰ ਗਿਆ ਤੇ ਲਗਭਗ 5 ਏਕੜ ਜ਼ਮੀਨ ਵਿਚ ਖੜ੍ਹੀ ਝੋਨੇ ਦੀ ਤਿਆਰ ਫ਼ਸਲ ਨੁਕਸਾਨੀ ਗਈ। ਪਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਕਿਸਾਨ ਮੌਕੇ ’ਤੇ ਪਹੁੰਚ ਗਏ। ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਪਾੜ ਨੂੰ ਪੂਰਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਸੜਕ ’ਤੇ ਬਣਿਆ ਪੁਲ ਨੀਂਵਾਂ ਹੋਣ ਕਾਰਨ ਉੱਥੇ ਕੂੜਾ-ਕਰਕਟ ਫ਼ਸ ਜਾਂਦਾ ਹੈ, ਜੋ ਰਜਬਾਹੇ ’ਚ ਪਾੜ ਪੈਣ ਦਾ ਕਾਰਨ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਸਮੱਸਿਆ ਤੋਂ ਬਚਿਆ ਜਾ ਸਕੇ। ਸਰੂਪ ਸਿੰਘ ਸਿੱਧੂ ਨੇ ਪੀੜ੍ਹਤ ਕਿਸਾਨਾਂ ਨਿਰਮਲ ਸਿੰਘ ਅਤੇ ਮਨਜੀਤ ਸਿੰਘ ਦੀ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਸਰਕਾਰ ਤੋਂ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮੁਫ਼ਤ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਸਿਹਤ ਵਿਭਾਗ ਦੇ ਆਊਟਸੋਰਸ ਸਫ਼ਾਈ ਸੇਵਕ ਮੁਲਾਜ਼ਮਾਂ ਵਲੋਂ ਦੂਸਰੇ ਦਿਨ ਵੀ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।