18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਚਾਰ ਰੋਜ਼ਾ ਮੁਢਲੀ ਸਹਾਇਤਾ ਸਿਖਲਾਈ ਵਰਕਸ਼ਾਪ

ਬਠਿੰਡਾ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਐਸ. ਐਸ.

ਅਜੀਤ ਡੈਸਕ 18-10-2026
ਬਠਿੰਡਾ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਯੂਥ ਰੈੱਡ ਕਰਾਸ ਯੂਨਿਟ ਦੁਆਰਾ ਚਾਰ ਰੋਜ਼ਾ ਮੁਢਲੀ ਸਹਾਇਤਾ ਸਿਖਲਾਈ ਵਰਕਸ਼ਾਪ ਕਰਵਾਈ। ਪ੍ਰਿੰਸੀਪਲ ਡਾ: ਨੀਰੂ ਗਰਗ ਦੀ ਅਗਵਾਈ ਹੇਠ ਕੌਂਸਲਰ ਮੋਨਿਕਾ ਕਪੂਰ ਨੇ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ, ਜਿਸ ਵਿਚ 122 ਵਲੰਟੀਅਰਾਂ ਨੇ ਹਿੱਸਾ ਲਿਆ। ਜ਼ਿਲ੍ਹਾ ਸਿਖਲਾਈ ਅਧਿਕਾਰੀ ਨਰੇਸ਼ ਪਠਾਨੀਆ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ 122 ਵਲੰਟੀਅਰਾਂ ਦੇ ਵੇਰਵੇ ਸੇਂਟ ਜੌਨ ਐਂਬੂਲੈਂਸ ਸੁਸਾਇਟੀ ਦੇ ਪੋਰਟਲ ’ਤੇ ਅਪਲੋਡ ਕੀਤੇ ਗਏ। ਲੋੜੀਂਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਵਰਕਸ਼ਾਪ ਕਾਲਜ ਕੈਂਪਸ ’ਚ 12 ਅਕਤੂਬਰ ਤੋਂ 15 ਅਕਤੂਬਰ ਤੱਕ ਹੋਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਨੀਰੂ ਗਰਗ ਦੁਆਰਾ ਸ੍ਰੀ ਪਠਾਨੀਆ ਦੇ ਸਵਾਗਤ ਨਾਲ ਹੋਈ। ਵਰਕਸ਼ਾਪ ਦੌਰਾਨ ਸ੍ਰੀ ਪਠਾਨੀਆ ਨੇ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ, ਜਿਵੇਂ ਕਿ ਦਿਲ ਦਾ ਦੌਰਾ, ਸੱਪ ਦਾ ਡੰਗਣਾ, ਮਧੂ-ਮੱਖੀ ਦਾ ਡੰਗਣਾ, ਨੱਕ ’ਚੋਂ ਖੂਨ ਵਗਣਾ, ਅਵਾਰਾ ਕੁੱਤੇ ਦਾ ਕੱਟਣਾ, ਰੈਬੀਜ਼ ( ਹਲਕਾਅ), ਚਮੜੀ ਦਾ ਸੜਨਾ, ਖੂਨ ਵਗਣਾ, ਹੱਡੀਆਂ ਦੇ ਵੱਖ-ਵੱਖ ਤਰ੍ਹਾਂ ਦੇ ਫਰੈਕਚਰ, ਖੂਨ ਦੇ ਸੈੱਲਾਂ ਦੀਆਂ ਕਿਸਮਾਂ, ਖੂਨਦਾਨ, ਅਤੇ ਮਰੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਤਰੀਕੇ। ਇਸ ਦੌਰਾਨ ਦੱਸਿਆ ਗਿਆ ਕਿ ਓ-ਨੈਗੇਟਿਵ ਬਲੱਡ ਗਰੁੱਪ ਸਭ ਨੂੰ ਖੂਨ ਦੇਣ ਵਾਲਾ ਹੁੰਦਾ ਹੈ, ਜਦੋਂਕਿ ਏ.ਬੀ. ਪੋਜ਼ੀਟਿਵ ਬਲੱਡ ਗਰੁੱਪ ਸਭ ਤੋਂ ਖੂਨ ਲੈਣ ਵਾਲਾ ਹੁੰਦਾ ਹੈ। ਪ੍ਰੋ: ਰਾਜਪਾਲ ਕੌਰ ਅਤੇ ਵਲੰਟੀਅਰ ਸੁਖਮਨ ਸ਼ਰਮਾ ਨੇ ਇਨ੍ਹਾਂ ਚਾਰਾਂ ਦਿਨਾਂ ਦੌਰਾਨ ਅਹਿਮ ਯੋਗਦਾਨ ਪਾਇਆ। ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਮੋਨਿਕਾ ਕਪੂਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਅਸ਼ਵਨੀ ਮੈਡੀਕੋਜ਼ ਦੇ ਮਲਬੇ ਕਾਰਨ ਸੜਕ ’ਤੇ ਪਾਣੀ ਭਰਿਆ ਅਗਲੀ ਖ਼ਬਰ ਗੰਭੀਰ ਜ਼ਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।