ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ– ਜਥੇਦਾਰ ਬਘੌਰਾ
ਮਾਨਸਾ, 17 ਅਕਤੂਬਰ (ਧਾਲੀਵਾਲ)- ਧਾਰਮਿਕ ਤੇ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਮੰਗ ਕੀਤੀ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇੱਥੇ ਧਰਨੇ ’ਚ ਸ਼ਾਮਿਲ ਹੋਣ ਉਪਰੰਤ ਝੋਟੇ ਦਾ ਪਿਤਾ ਭੀਮ ਸਿੰਘ ਨਾਲ ਮਿਲਣੀ ਮੌਕੇ ਉਨ੍ਹਾਂ ਕਿਹਾ ਕਿ ਉਹ ਤੇ ਸਾਥੀ ਇਨਸਾਫ਼ ਦੀ ਲੜਾਈ ’ਚ ਹਰ ਸਹਿਯੋਗ ਕਰਨਗੇ।
ਅਜੀਤ ਡੈਸਕ
18-10-2026