ਨਯਨ ਜੋਤੀ ਚੈਰੀਟੇਬਲ ਸੁਸਾਇਟੀ ਦੀ ਸੇਵਾ ਮੁਹਿੰਮ ਜਾਰੀ
ਭੁੱਚੋ ਮੰਡੀ, 23 ਅਕਤੂਬਰ (ਬਿੱਕਰ ਸਿੰਘ ਸਿੱਧੂ)-ਸ੍ਰੀ ਚਿੰਤਪੂਰਨੀ ਮੰਦਰ ਭੁੱਚੋ ਕੈਂਚੀਆਂ ਵਿਖੇ ਨਯਨ ਜੋਤੀ ਚੈਰੀਟੇਬਲ ਸੁਸਾਇਟੀ ਅਧੀਨ ਹਰ ਸ਼ੁੱਕਰਵਾਰ ਚਲਾਏ ਜਾ ਰਹੇ ਹਸਪਤਾਲ ਵਿਚ ਸੰਸਥਾਪਕ ਜੋਗਿੰਦਰ ਕਾਕਾ ਤੇ ਚੇਅਰਮੈਨ ਪਵਨ ਬਾਂਸਲ ਦੀ ਅਗਵਾਈ ਹੇਠ ਕੈਂਪ ਲਗਾਕੇ ਅੱਖਾਂ ਤੇ ਦੰਦਾਂ ਦੀ ਜਾਂਚ ਤੇ ਇਲਾਜ ਕੀਤਾ ਗਿਆ। ਇਸ ਦੌਰਾਨ ਅੱਖਾਂ ਦੇ 6 ਆਪ੍ਰੇਸ਼ਨ ਕੀਤੇ ਗਏ, ਜਦਕਿ 116 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ 30 ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ ਗਿਆ।
ਭੁੱਚੋ ਮੰਡੀ, 23 ਅਕਤੂਬਰ (ਬਿੱਕਰ ਸਿੰਘ ਸਿੱਧੂ)-ਸ੍ਰੀ ਚਿੰਤਪੂਰਨੀ ਮੰਦਰ ਭੁੱਚੋ ਕੈਂਚੀਆਂ ਵਿਖੇ ਨਯਨ ਜੋਤੀ ਚੈਰੀਟੇਬਲ ਸੁਸਾਇਟੀ ਅਧੀਨ ਹਰ ਸ਼ੁੱਕਰਵਾਰ ਚਲਾਏ ਜਾ ਰਹੇ ਹਸਪਤਾਲ ਵਿਚ ਸੰਸਥਾਪਕ ਜੋਗਿੰਦਰ ਕਾਕਾ ਤੇ ਚੇਅਰਮੈਨ ਪਵਨ ਬਾਂਸਲ ਦੀ ਅਗਵਾਈ ਹੇਠ ਕੈਂਪ ਲਗਾਕੇ ਅੱਖਾਂ ਤੇ ਦੰਦਾਂ ਦੀ ਜਾਂਚ ਤੇ ਇਲਾਜ ਕੀਤਾ ਗਿਆ। ਇਸ ਦੌਰਾਨ ਅੱਖਾਂ ਦੇ 6 ਆਪ੍ਰੇਸ਼ਨ ਕੀਤੇ ਗਏ, ਜਦਕਿ 116 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ 30 ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ ਗਿਆ। ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿਖੇ ਡਾ: ਯੋਗੇਸ਼ ਬਾਂਸਲ ਐਮ.ਐਸ. ਨੇ 6 ਆਪ੍ਰੇਸ਼ਨ ਕੀਤੇ ਤੇ ਡਾ: ਸੁਤੰਤਰ ਗੁਪਤਾ ਨੇ 116 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਡੈਂਟਲ ਹਸਪਤਾਲ ਵਿਖੇ ਡਾ. ਅੰਸ਼ੂ ਗਰਗ ਐਮ.ਡੀ. ਐਸ. ਨੇ 30 ਮਰੀਜ਼ਾਂ ਦਾ ਇਲਾਜ ਕੀਤਾ। ਹਸਪਤਾਲ ਵਿਚ ਵਰਿੰਦਰ ਸਿੰਗਲਾ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੁਲਦੀਪ ਆਈ ਗਲਾਸ ਵਲੋਂ ਰਿਆਇਤੀ ਦਰਾਂ ’ਤੇ ਐਨਕਾਂ ਉਪਲੱਬਧ ਕਰਵਾਈਆਂ ਗਈਆਂ। ਉੱਥੇ ਹੀ ਲਾਲਾ ਵਾਸੂਦੇਵ ਮੰਗਲਾ ਚੈਰੀਟੇਬਲ ਕਲੀਨੀਕਲ ਲੈਬ ਵਿਚ ਲੈਬ ਟੈਕਨੋਲੋਜਿਸਟ ਵਿਨੋਦ ਗੋਇਲ ਬੀ.ਐਸ.ਸੀ. ਵਲੋਂ ਕੰਪਿਊਟਰਾਈਜ਼ਡ ਟੈਸਟ ਰਿਆਇਤੀ ਦਰਾਂ ’ਤੇ ਕੀਤੇ ਗਏ। ਸੁਸਾਇਟੀ ਵਲੋਂ ਹਰ ਸ਼ੁੱਕਰਵਾਰ ਮਰੀਜ਼ਾਂ ਤੇ ਸੇਵਾ ਵਿਚ ਲੱਗੇ ਸਹਿਯੋਗੀਆਂ ਲਈ ਚਾਹ, ਬਿਸਕੁੱਟ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਸੁਸਾਇਟੀ ਦਾ ਇਹ ਉਪਰਾਲਾ ਲੋੜਵੰਦ ਲੋਕਾਂ ਨੂੰ ਘੱਟ ਖ਼ਰਚੇ ’ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਲਗਾਤਾਰ ਜਾਰੀ ਹੈ।