25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੀ.ਐਮ.ਸ੍ਰੀ ਸਕੂਲ ਤੁੰਗਵਾਲੀ ਵਿਖੇ ਐਨ. ਸੀ. ਸੀ. ਸ਼ੂਟਿੰਗ ਰੇਂਜ ਦਾ ਉਦਘਾਟਨ

ਭੁੱਚੋ ਮੰਡੀ, 24 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪੀ. ਐਮ.

ਅਜੀਤ ਡੈਸਕ 25-10-2026
ਭੁੱਚੋ ਮੰਡੀ, 24 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਐਨ. ਸੀ. ਸੀ. ਕੈਡਿਟ ਲਈ ਚਲ ਰਹੀ 20 ਪੰਜਾਬ ਬਟਾਲੀਅਨ ਦੀ ਐਨ. ਸੀ. ਸੀ. ਯੂਨਿਟ ਲਈ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਐਨ.ਸੀ.ਸੀ. ਇੰਚਾਰਜ ਸੀ.ਟੀ.ਓ. ਸੰਦੀਪ ਕੁਮਾਰ ਦੱਸਿਆ ਕਿ ਸ਼ੂਟਿੰਗ ਰੇਂਜ ਦਾ ਉਦਘਾਟਨ ਅਭਿਨਾਸ਼ ਦਯਾਨੰਦ ਪਿਤਰੇ ਕਮਾਂਡਿੰਗ ਅਫ਼ਸਰ 20 ਪੰਜਾਬ ਬਟਾਲਿਅਨ ਐਨ.ਸੀ.ਸੀ. ਬਠਿੰਡਾ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰਦੀਪ ਕੁਮਾਰ, ਸਰਪੰਚ ਜੋਗਿੰਦਰ ਸਿੰਘ ਬਰਾੜ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਵੀ ਮੌਜੂਦ ਸਨ। ਸ਼ੂਟਿੰਗ ਰੇਂਜ ਬਣਨ ਨਾਲ ਤੁੰਗਵਾਲੀ ਸਕੂਲ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਸਕੂਲਾਂ ਦੇ ਐਨ. ਸੀ. ਸੀ. ਕੈਡਿਟ ਜੋ ਵੀ ਸ਼ੂਟਿੰਗ ਰੇਂਜ ਵਿਚ ਸ਼ੂਟਿੰਗ ਕਰਨਾ ਚਾਹੁੰਦੇ ਹਨ, ਨੂੰ ਪੂਰਾ ਫ਼ਾਇਦਾ ਮਿਲੇਗਾ। ਅਭਿਨਾਸ਼ ਦਯਾਨੰਦ ਪਿਤਰੇ ਕਮਾਂਡਿੰਗ ਅਫ਼ਸਰ ਨੇ ਸਕੂਲ ਦੇ ਐਨ.ਸੀ.ਸੀ. ਕੈਡਿਟ ਨਾਲ ਗੱਲਬਾਤ ਦੌਰਾਨ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਕੈਡਿਟ ਕਿਵੇਂ ਐਨ.ਸੀ.ਸੀ. ਰਾਹੀਂ ਆਪਣਾ ਭਵਿੱਖ ਬਣਾ ਸਕਦੇ ਹਨ ਅਤੇ ਦੇਸ਼ ਦੀ ਸੇਵਾ ਕਰ ਸਕਦੇ ਹਨ। ਇਸ ਮੌਕੇ 20 ਪੰਜਾਬ ਬਟਾਲਿਅਨ ਐਨ.ਸੀ.ਸੀ. ਬਠਿੰਡਾ ਦੇ ਸੂਬੇਦਾਰ ਗੁਰਪ੍ਰੀਤ ਸਿੰਘ, ਸੀ. ਐਚ. ਐਮ. ਕੁਲਦੀਪ ਸਿੰਘ, ਸੇਵਾ ਮੁਕਤ ਹਵਲਦਾਰ ਚਮਕੌਰ ਸਿੰਘ, ਸਾਧੂ ਸਿੰਘ ਮਾਨ, ਲੈਕਚਰਾਰ ਜਗਦੀਸ਼ ਕੁਮਾਰ, ਪੰਚ ਨਿਰਮਲ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਪਾਲ ਸਿੰਘ, ਰਜਿੰਦਰ ਕੁਮਾਰ ਪੀ.ਟੀ.ਆਈ. ਅਤੇ ਸਕੂਲ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਬਠਿੰਡਾ ਦੇ ਪਰਸ ਰਾਮ ਨਗਰ ’ਚ ਮਕਾਨ ਨੂੰ ਲੱਗੀ ਅੱਗ, ਦੋ ਭੈਣਾਂ ਨੇ ਮਕਾਨ ਮਾਲਕ ’ਤੇ ਲਗਾਏ ਅੱਗ ਲਾਉਣ ਦੇ ਦੋਸ਼ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।