27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੰਜਾਬ ਵਿਚ ਪ੍ਰਿੰਸੀਪਲਾਂ ਦੀਆਂ 60 ਫ਼ੀਸਦੀ ਤੋਂ ਵੱਧ ਅਸਾਮੀਆਂ ਖ਼ਾਲੀ - ਡੀ.ਟੀ.ਐਫ.

ਬਠਿੰਡਾ , 26 ਅਕਤੂਬਰ ( ਸੱਤਪਾਲ ਸਿੰਘ ਸਿਵੀਆਂ )- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਵੱਡੀ ਗਿਣਤੀ ਵਿਚ ਅਸਾਮੀਆਂ ਖ਼ਾਲੀ ਪਈਆਂ ਹਨ , ਜਿਸ ਕਾਰਨ ਪ੍ਰਬੰਧਕੀ ਤੇ ਵਿੱਦਿਅਕ ਕੰਮ ਪ੍ਰਭਾਵਿਤ ਹੋ ਰਹੇ ਹਨ । ਇਸ ਸੰਬੰਧੀ ਅੰਕੜਾ ਸਾਂਝਾ ਕਰਦਿਆਂ ਡੀ .

ਅਜੀਤ ਡੈਸਕ 27-10-2026
ਬਠਿੰਡਾ , 26 ਅਕਤੂਬਰ ( ਸੱਤਪਾਲ ਸਿੰਘ ਸਿਵੀਆਂ )- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਵੱਡੀ ਗਿਣਤੀ ਵਿਚ ਅਸਾਮੀਆਂ ਖ਼ਾਲੀ ਪਈਆਂ ਹਨ , ਜਿਸ ਕਾਰਨ ਪ੍ਰਬੰਧਕੀ ਤੇ ਵਿੱਦਿਅਕ ਕੰਮ ਪ੍ਰਭਾਵਿਤ ਹੋ ਰਹੇ ਹਨ । ਇਸ ਸੰਬੰਧੀ ਅੰਕੜਾ ਸਾਂਝਾ ਕਰਦਿਆਂ ਡੀ . ਟੀ . ਐਫ . ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ , ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ , ਬਠਿੰਡਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਕੁੱਲ 1927 ਅਸਾਮੀਆਂ ਵਿਚੋਂ 1153 ਅਸਾਮੀਆਂ ਖ਼ਾਲੀ ਪਈਆਂ ਹਨ , ਜੋ 60 ਫ਼ੀਸਦੀ ਤੋਂ ਵੱਧ ਬਣਦੀਆਂ ਹਨ । ਉਨ੍ਹਾਂ ਅਨੁਸਾਰ ਮਾਨਸਾ ਅਤੇ ਨਵਾਂਸ਼ਹਿਰ ਜ਼ਿਲਿ੍ਹਆਂ ਵਿਚ ਲਗਭਗ 80 ਫ਼ੀਸਦੀ ਸਕੂਲ ਪ੍ਰਿੰਸੀਪਲਾਂ ਤੋਂ ਬਿਨਾਂ ਚੱਲ ਰਹੇ ਹਨ , ਜਦਕਿ ਮੋਗਾ , ਬਠਿੰਡਾ , ਬਰਨਾਲਾ ਤੇ ਤਰਨਤਾਰਨ ਵਿਚ 75 ਫ਼ੀਸਦੀ ਤੋਂ ਵੱਧ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ । ਇਸ ਸੰਬੰਧੀ ਅਧਿਆਪਕ ਜਥੇਬੰਦੀਆਂ ਕਈ ਵਾਰ ਡੀ . ਐਸ . ਈ . ਦਫ਼ਤਰ ਪਹੁੰਚ ਕਰ ਚੁੱਕੀਆਂ ਹਨ ਪਰ ਸੂਬਾ ਸਰਕਾਰ ਅਤੇ ਸਿੱਖਿਆ ਮੰਤਰੀ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ । ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਤੋਂ ਇਲਾਵਾ ਹੈੱਡਮਾਸਟਰਾਂ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ( ਬੀ . ਪੀ . ਈ . ਓ .), ਲੈਕਚਰਾਰਾਂ , ਈ . ਟੀ . ਟੀ . ਅਤੇ ਪ੍ਰੀ - ਪ੍ਰਾਇਮਰੀ ਅਧਿਆਪਕਾਂ ਸਮੇਤ ਵੱਖ - ਵੱਖ ਵਰਗਾਂ ਦੀਆਂ ਲਗਭਗ 35 ਹਜ਼ਾਰ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ । ਇਸ ਤੋਂ ਇਲਾਵਾ ਹਜ਼ਾਰਾਂ ਅਧਿਆਪਕਾਂ ਨੂੰ ਗ਼ੈਰ - ਵਿਦਿਅਕ ਡਿਊਟੀਆਂ ਵਿਚ ਲਗਾਇਆ ਜਾ ਰਿਹਾ ਹੈ , ਜਿਸ ਕਾਰਨ ਵਿੱਦਿਅਕ ਕੰਮ ਪ੍ਰਭਾਵਿਤ ਹੋ ਰਹੇ ਹਨ । ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਿੰਸੀਪਲਾਂ , ਬੀ . ਪੀ . ਈ . ਓਜ਼ , ਲੈਕਚਰਾਰਾਂ ਅਤੇ ਹੋਰ ਸਾਰੇ ਕਾਡਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਤੇ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤੇ ਅਧਿਆਪਕਾਂ ਨੂੰ ਗ਼ੈਰ - ਵਿਦਿਅਕ ਡਿਊਟੀਆਂ ਤੋਂ ਮੁਕਤ ਕਰਕੇ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣ ।
ਪਿਛਲੀ ਖ਼ਬਰ ਭਾਕਿਯੂ (ਕ੍ਰਾਂਤੀਕਾਰੀ) ਦੀ ਇਕੱਤਰਤਾ ਹੋਈ ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਤਿੰਨ ਪਿੰਡਾਂ ’ਚ ਦਸਤਾਵੇਜ਼ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।