01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭਾਕਿਯੂ ( ਉਗਰਾਹਾਂ ) ਵਲੋਂ ਡਿਪਟੀ ਕਮਿਸ਼ਨਰ ਦਫਤਰ ਨੇੜੇ ਲਗਾਇਆ ਰੋਸ ਧਰਨਾ

ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਹਿਕਾਰੀ ਸਭਾਵਾਂ ਦੇ ਕਰਜਿਆਂ ’ਤੇ ਵਿਆਜ ਦਰਾਂ ਵਧਾਉਣ ਅਤੇ ਹਿੱਸੇਦਾਰੀ ’ਚ 3 ਗੁਣਾ ਵਾਧਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇੱਥੇ ਡਿਪਟੀ ਕਮਿਸ਼ਨਰ ਦਫਤਰ ਨੇੜੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਗਈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਹਿਲਾਂ ਕਿਸਾਨ ਮੈਂਬਰ ਆਪਣੀ 5 ਏਕੜ ਤੱਕ 1 ਲੱਖ ਰੁਪਏ ਦੇ ਕਰਜੇ ਲਈ ਹਿੱਸੇਦਾਰੀ 3 ਹਜਾਰ 300 ਰੁਪਏ ਜਮ੍ਹਾਂ ਕਰਵਾਉਂਦੇ ਸੀ ਪਰ ਹੁਣ ਹਿੱਸੇਦਾਰੀ 6 ਹਜਾਰ ਰੁਪਏ ਅਤੇ 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਲਈ ਹਿੱਸੇਦਾਰੀ 5 ਹਜਾਰ ਤੋਂ ਵਧਾ ਕੇ 9 ਹਜਾਰ ਰੁਪਏ ਕਰ ਦਿੱਤੀ ਗਈ ਹੈ।

ਅਜੀਤ ਡੈਸਕ 01-11-2026
ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਹਿਕਾਰੀ ਸਭਾਵਾਂ ਦੇ ਕਰਜਿਆਂ ’ਤੇ ਵਿਆਜ ਦਰਾਂ ਵਧਾਉਣ ਅਤੇ ਹਿੱਸੇਦਾਰੀ ’ਚ 3 ਗੁਣਾ ਵਾਧਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇੱਥੇ ਡਿਪਟੀ ਕਮਿਸ਼ਨਰ ਦਫਤਰ ਨੇੜੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਗਈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਹਿਲਾਂ ਕਿਸਾਨ ਮੈਂਬਰ ਆਪਣੀ 5 ਏਕੜ ਤੱਕ 1 ਲੱਖ ਰੁਪਏ ਦੇ ਕਰਜੇ ਲਈ ਹਿੱਸੇਦਾਰੀ 3 ਹਜਾਰ 300 ਰੁਪਏ ਜਮ੍ਹਾਂ ਕਰਵਾਉਂਦੇ ਸੀ ਪਰ ਹੁਣ ਹਿੱਸੇਦਾਰੀ 6 ਹਜਾਰ ਰੁਪਏ ਅਤੇ 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਲਈ ਹਿੱਸੇਦਾਰੀ 5 ਹਜਾਰ ਤੋਂ ਵਧਾ ਕੇ 9 ਹਜਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਿਸੇਦਾਰੀ ਦੀ ਅੱਧੀ ਰਕਮ ਸੁਸਾਇਟੀ ’ਚ ਅਤੇ ਬਾਕੀ ਬੈਂਕ ’ਚ ਜਮ੍ਹਾਂ ਹੁੰਦੀ ਸੀ ਪਰ ਹੁਣ ਸਾਰੀ ਰਕਮ ਬੈਂਕ ’ਚ ਜਮ੍ਹਾਂ ਹੋਵੇਗੀ, ਜਿਸ ਨਾਲ ਮੈਂਬਰਾਂ ਨੂੰ ਹਿੱਸੇਦਾਰੀ ਵਾਪਸ ਲੈਣ ਸਮੇਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਵੱਧ ਰਕਮ ਵੀ ਦੇਣੀ ਪਵੇਗੀ। ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਰਜੇ ਦੀ ਪੰਡ ਹੇਠ ਦਬ ਚੁੱਕਿਆ ਹੈ ਅਤੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਪੰਜਾਬ ਸਰਕਾਰ ਵਲੋਂ ਕਰਜੇ ਦੀ ਪੰਡ ’ਚ ਹੋਰ ਵਜਨ ਪਾਇਆ ਜਾ ਰਿਹਾ ਹੈ। ਜਥੇਬੰਦੀ ਵਲੋਂ ਐਸ.ਡੀ.ਐਮ. ਮਾਨਸਾ ਨੂੰ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਇਹ ਕਿਸਾਨ ਵਿਰੋਧੀ ਫੈਸਲੇ ਤੁਰੰਤ ਵਾਪਸ ਲਏ ਜਾਣ ਅਤੇ ਸੁਸਾਇਟੀਆਂ ਤੋਂ ਕਰਜੇ ਲੈਣ ਵਾਲੇ ਕਿਸਾਨਾਂ ਲਈ ਪਹਿਲਾਂ ਵਾਲੀ ਨੀਤੀ ਬਹਾਲ ਕੀਤੀ ਜਾਵੇ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਭੋਲਾ ਸਿੰਘ ਮਾਖਾ, ਜੋਗਿੰਦਰ ਸਿੰਘ ਦਿਆਲਪੁਰਾ, ਕੁਲਦੀਪ ਸਿੰਘ ਚਚੋਹਰ, ਮੇਜਰ ਸਿੰਘ ਗੋਬਿੰਦਪੁਰਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਮਨਦੀਪ ਸਿੰਘ ਅਲੀਸ਼ੇਰ, ਦਰਸ਼ਨ ਸ਼ਰਮਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕਾਰਗੁਜ਼ਾਰੀ ਨੇ ਮੁੜ ਪਾਰਟੀ ਟਿਕਟ ਝੋਲੀ ਪਵਾਈ ਨਿਰਵਿਵਾਦ ਆਗੂ ਵਜੋਂ ਉੱਭਰਿਆ ਹੈ... ਅਗਲੀ ਖ਼ਬਰ ਝੋਟਾ ਹੱਤਿਆ ਮਾਮਲਾ - ਮਾਨਸਾ ’ਚ ਧਰਨਾ 19ਵੇਂ ਦਿਨ ਵੀ ਜਾਰੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।