04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਪੰਜਵਾਂ ਦਮਦਮਾ ਸਾਹਿਬ ਸਾਹਿਤਕ ਮੇਲਾ ਅੱਜ ਤੋਂ

ਤਲਵੰਡੀ ਸਾਬੋ, 3 ਨਵੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਸੋਸ਼ਲ ਸਾਇੰਸਜ਼ ਵਿਭਾਗ ਅਤੇ ਗੁਰੂ ਕਾਸ਼ੀ ਕੈਂਪਸ ਸਾਹਿਤ ਸਭਾ ਵੱਲੋਂ ਤਿੰਨ ਰੋਜ਼ਾ ਪੰਜਵਾਂ ਦਮਦਮਾ ਸਾਹਿਬ ਸਾਹਿਤਕ ਮੇਲਾ 4 ਤੋਂ 6 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਅਤੇ ਸਮਾਜ ਨੂੰ ਸਾਹਿਤਕ, ਸਮਾਜਿਕ ਅਤੇ ਰਾਜਨੀਤਿਕ ਲਿਖਤਾਂ ਪੜ੍ਹਨ ਅਤੇ ਖ਼ੁਦ ਗਿਆਨ ਦੀ ਸਿਰਜਨਾ ਕਰਨ ਲਈ ਪ੍ਰੇਰਿਤ ਕਰਨਾ ਹੈ।

ਅਜੀਤ ਡੈਸਕ 04-11-2026
ਤਲਵੰਡੀ ਸਾਬੋ, 3 ਨਵੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਸੋਸ਼ਲ ਸਾਇੰਸਜ਼ ਵਿਭਾਗ ਅਤੇ ਗੁਰੂ ਕਾਸ਼ੀ ਕੈਂਪਸ ਸਾਹਿਤ ਸਭਾ ਵੱਲੋਂ ਤਿੰਨ ਰੋਜ਼ਾ ਪੰਜਵਾਂ ਦਮਦਮਾ ਸਾਹਿਬ ਸਾਹਿਤਕ ਮੇਲਾ 4 ਤੋਂ 6 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਅਤੇ ਸਮਾਜ ਨੂੰ ਸਾਹਿਤਕ, ਸਮਾਜਿਕ ਅਤੇ ਰਾਜਨੀਤਿਕ ਲਿਖਤਾਂ ਪੜ੍ਹਨ ਅਤੇ ਖ਼ੁਦ ਗਿਆਨ ਦੀ ਸਿਰਜਨਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਮੁਤਾਬਿਕ ਸਾਹਿੱਤਿਕ ਮੇਲੇ ਸੰਸਥਾਵਾਂ ਦੇ ਜ਼ਰੀਏ ਨਵਾਂ ਗਿਆਨ ਪੈਦਾ ਕਰਨ ਦੇ ਰਾਹ ਦਸੇਰੇ ਹੁੰਦੇ ਹਨ, ਜਿਸ ਦੁਆਰਾ ਪ੍ਰਗਤੀਸ਼ੀਲ ਕਦਰਾਂ-ਕੀਮਤਾਂ ਦੀ ਸਿਰਜਣਾ ਨਾਲ ਸਮਾਜ ਅਗਲੀ ਪੁਲਾਂਘ ਪੁੱਟਦਾ ਹੈ। ਪ੍ਰਬੰਧਕਾਂ ਮੁਤਾਬਿਕ ਇਸ ਮੇਲੇ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਵਿਦਵਾਨ ਅਲੱਗ-ਅਲੱਗ ਵਿਸ਼ਿਆਂ ‘ਤੇ ਵਿਚਾਰ-ਚਰਚਾ ਕਰਨਗੇ। ਇਸ ਦੇ ਨਾਲ-ਨਾਲ ਪੁਸਤਕ ਪ੍ਰਦਰਸ਼ਨੀਆਂ, ਕਲਾ ਪ੍ਰਦਰਸ਼ਨੀਆਂ, ਸਾਹਿੱਤਿਕ ਸੰਵਾਦ, ਰੂ-ਬ-ਰੂ, ਨਾਟਕ, ਖੇਤੀ ਸੰਵਾਦ, ਵਿਦਿਆਰਥੀ ਵਿਚਾਰ-ਚਰਚਾ, ਫ਼ਿਲਮ ਸ਼ੋ, ਕਵੀ ਦਰਬਾਰ, ਕਵੀਸ਼ਰੀ, ਗੀਤ-ਸੰਗੀਤ ਹੋਵੇਗਾ ਅਤੇ ਵਿਰਾਸਤੀ ਖਾਣੇ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ,ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਗੁਰੂ ਕਾਸ਼ੀ ਕੈਂਪਸ ਸਾਹਿਤ ਸਭਾ ਵੱਲੋਂ ਸਮੂਹ ਬੁੱਧੀਜੀਵੀ ਵਰਗ ਅਤੇ ਸਾਹਿੱਤਿਕ ਪ੍ਰੇਮੀਆਂ ਨੂੰ ਇਸ ਮੇਲੇ ਦਾ ਹਿੱਸਾ ਬਣਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਸ਼ਿਰਕਤ ਕਰਕੇ ਇਸ ਸਾਹਿੱਤਿਕ ਮੇਲੇ ਨੂੰ ਸਫਲ ਬਣਾਉਣ ਅਤੇ ਦਮਦਮਾ ਸਾਹਿਬ ਦੀ ਸਾਹਿੱਤਿਕ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣ।
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ’ਚ ਕੰਮ ਕਰਨ ਵਾਲੀਆਂ ਸਖ਼ੀਆਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ- ਕੁੱਤੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।