ਸ਼੍ਰੋਮਣੀ ਅਕਾਲੀ ਦਲ (ਸਾਬਕਾ ਸੈਨਿਕ ਵਿੰਗ) ਵਲੋਂ ਮਲੂਕਾ ਵਿਖੇ ਮੁਫ਼ਤ ਆਧਾਰ ਕਾਰਡ ਕੈਂਪ
ਭਗਤਾ ਭਾਈਕਾ, 9 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ (ਸਾਬਕਾ ਸੈਨਿਕ ਵਿੰਗ) ਵਲੋਂ ਡਾਕ ਵਿਭਾਗ ਦੇ ਸਹਿਯੋਗ ਨਾਲ ਪਿੰਡ ਮਲੂਕਾ ਵਿਖੇ ਆਧਾਰ ਕਾਰਡ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪਿੰਡ ਨਿਉਰ ਘਣੀਆ ਅਤੇ ਮਲੂਕਾ ਨਿਵਾਸੀਆਂ ਵਲੋਂ ਸ਼ਮੂਲੀਅਤ ਕਰਕੇ ਲਾਭ ਲਿਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਪਾਲ ਮਲੂਕਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲਗਾਕੇ ਪਿੰਡ ਦੇ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ।
ਭਗਤਾ ਭਾਈਕਾ, 9 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ (ਸਾਬਕਾ ਸੈਨਿਕ ਵਿੰਗ) ਵਲੋਂ ਡਾਕ ਵਿਭਾਗ ਦੇ ਸਹਿਯੋਗ ਨਾਲ ਪਿੰਡ ਮਲੂਕਾ ਵਿਖੇ ਆਧਾਰ ਕਾਰਡ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪਿੰਡ ਨਿਉਰ ਘਣੀਆ ਅਤੇ ਮਲੂਕਾ ਨਿਵਾਸੀਆਂ ਵਲੋਂ ਸ਼ਮੂਲੀਅਤ ਕਰਕੇ ਲਾਭ ਲਿਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਪਾਲ ਮਲੂਕਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲਗਾਕੇ ਪਿੰਡ ਦੇ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਦੂਰ ਦੁਰਾਡੇ ਆਪਣੇ ਕੰਮ ਕਰਵਾਉਣ ਲਈ ਲਈ ਜਾਣਾ ਪੈਂਦਾ ਹੈ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦੇ ਨਾਲ ਟਾਇਮ ਵੀ ਖ਼ਰਾਬ ਹੁੰਦਾ ਹੈ। ਇਸ ਮੌਕੇ ਡਾਕ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਡਾਕ ਵਿਭਾਗ ਇਕ ਛੱਤ ਹੇਠ ਹੀ ਸਭ ਸਹੂਲਤਾਂ ਪ੍ਰਦਾਨ ਕਰਦਾ ਹੈ। ਬੱਚਤਖਾਤੇ, ਪਾਸਪੋਰਟ ਸੇਵਾ ਸਪੀਡ ਪੋਸਟ, ਸੁਕੰਨਿਆ ਸਮ੍ਰਿਧੀ ਯੋਜਨਾ ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਡਾਕ ਵਿਭਾਗ ਵਲੋਂ ਅੱਜ ਦੇ ਕੈਂਪ ਵਿਚ ਗੁਰਦੀਪ ਸਿੰਘ ਬਾਂਡੀ ਨੇ ਆਧਾਰ ਕਾਰਡ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ ਗਈ। ਕੈਂਪ ਵਿਚ ਦਰਸ਼ਨ ਸਿੰਘ ਢਿੱਲੋਂ, ਕੁਲਦੀਪ ਸਿੰਘ ਸਾਬਕਾ ਐਮ ਸੀ, ਗੋਰਾ ਸਿੰਘ, ਮਾਸਟਰ ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਫੌਜੀ ਕੇਸਰ ਸਿੰਘ, ਫੌਜੀ ਸਵਰਨ ਸਿੰਘ ਫੌਜੀ, ਦੇਵ ਸਿੰਘ ਨਿਊਰ, ਬਿੰਦਰ ਸਿੰਘ ਨੇ ਕਰਮਚਾਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਸਭ ਤੋਂ ਵੱਧ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਹਨ ਜੋ ਪਿੰਡ-ਪਿੰਡ ਜਾ ਕੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦੇ ਹਨ। ਅੱਜ ਦੇ ਕੈਂਪ ਵਿਚ ਨਵ-ਜੰਮੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਅਤੇ 40 ਆਧਾਰ ਕਾਰਡ ਬਣਾਏ ਗਏ।