ਰੱਖੜ ਪੁੰਨਿਆ ’ਤੇ ਬਾਬਾ ਬਕਾਲਾ ਵਿਖੇ ‘ਗੁਰੂ ਲਾਧੋ ਰੇ’ ਦੇ ਨਾਅਰੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਕੀਤਾ ਵੱਡੇ ਇਕੱਠ ਦਾ ਦਾਅਵਾ
ਮਾਛੀਵਾੜਾ ਸਾਹਿਬ, 28 ਅਗਸਤ (ਰਾਜਦੀਪ ਸਿੰਘ ਅਲਬੇਲਾ)-ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਬਾਬਾ ਬਕਾਲਾ ਵਿਖੇ ਹੋਏ ਇਕੱਠ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਬਲਵੀਰ ਸਿੰਘ ਮਾਨ ਅਤੇ ਬਲਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ‘ਗੁਰੂ ਲਾਧੋ ਰੇ’ ਦੀ ਧਰਤੀ ਬਾਬਾ ਬਕਾਲਾ ਵਿਖੇ ਹੋਏ ਠਾਠਾਂ ਮਾਰਦੇ ਇਕੱਠ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਦਿਲੋਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਇਹ ਸਮਰਥਨ ਆਉਣ ਵਾਲੇ ਸਮੇਂ ‘ਚ ਸੂਬੇ ਦੀ ਸਿਆਸਤ ‘ਤੇ ਵੱਡਾ ਪ੍ਰਭਾਵ ਪਾਵੇਗਾ।
ਅਜੀਤ ਡੈਸਕ
29-08-2026