ਗੁੱਡ ਮਾਰਨਿੰਗ ਕਲੱਬ ਅਹਿਮਦਗੜ੍ਹ ਦੇ ਨਵੇਂ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਦੀ ਤਾਜਪੋਸ਼ੀ ’ਤੇ ਸਮਾਗਮ
ਅਹਿਮਦਗੜ੍ਹ, 28 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਅਹਿਮਦਗੜ੍ਹ ਸ਼ਹਿਰ ਦੀ ਨਾਮਵਰ ਸਿਹਤ ਅਤੇ ਤੰਦਰੁਸਤੀ ਨੂੰ ਸਮਰਪਿਤ ਨਵੇਕਲੀ ਸੰਸਥਾ ਗੁੱਡ ਮਾਰਨਿੰਗ ਕਲੱਬ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਦੀ ਤਾਜਪੋਸ਼ੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਮੁੱਖ ਮਹਿਮਾਨ ਅਤੇ ਕੁਲਦੀਪ ਸਿੰਘ ਖ਼ਾਲਸਾ, ਗੁਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ।
ਅ
ਅਹਿਮਦਗੜ੍ਹ ਵਿਖੇ ਗੁੱਡ ਮਾਰਨਿੰਗ ਕਲੱਬ ਦੇ ਨਵੇਂ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਦੀ ਤਾਜਪੋਸ਼ੀ ਸਮੇਂ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉੱਭੀ, ਡਾ. ਐੱਸ. ਪੀ. ਸਿੰਘ ਸੋਫਤ ਅਤੇ ਹੋਰ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ
29-08-2026
ਅਹਿਮਦਗੜ੍ਹ, 28 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਅਹਿਮਦਗੜ੍ਹ ਸ਼ਹਿਰ ਦੀ ਨਾਮਵਰ ਸਿਹਤ ਅਤੇ ਤੰਦਰੁਸਤੀ ਨੂੰ ਸਮਰਪਿਤ ਨਵੇਕਲੀ ਸੰਸਥਾ ਗੁੱਡ ਮਾਰਨਿੰਗ ਕਲੱਬ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਦੀ ਤਾਜਪੋਸ਼ੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਮੁੱਖ ਮਹਿਮਾਨ ਅਤੇ ਕੁਲਦੀਪ ਸਿੰਘ ਖ਼ਾਲਸਾ, ਗੁਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ।ਕਲੱਬ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਨਵੇਂ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁੱਡ ਮਾਰਨਿੰਗ ਕਲੱਬ ਅਹਿਮਦਗੜ੍ਹ ਹੁਣ ਜਿਹੜੀਆਂ ਬੁਲੰਦੀਆਂ ‘ਤੇ ਪਹੁੰਚਿਆ ਹੈ, ਉਸ ਵਿਚ ਪ੍ਰਧਾਨ ਬੋਪਾਰਾਏ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਿਹਤਮੰਦ ਜੀਵਨ ਸ਼ੈਲੀ, ਭਾਈਚਾਰਕ ਸਾਂਝ ਅਤੇ ਲੋਕ ਭਲਾਈ ਦੇ ਕਾ ਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਸੇਵਾ ਕਾਰਜ ਹੋਰ ਵੀ ਮਜ਼ਬੂਤ ਹੋਣਗੇ। ਇਸ ਸਮੇਂ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਲਈ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ। ਇਸ ਸਮੇਂ ਤਰਲੋਚਨ ਸਿੰਘ ਚਾਪੜਾ, ਮਾਸਟਰ ਨਿਰਮਲ ਸਿੰਘ, ਨਵਰਾਜ ਸਿੰਘ ਚੀਮਾ, ਸੇਵਾ ਮੁਕਤ ਪੰਚਾਇਤ ਅਫ਼ਸਰ ਹਰਮੇਲ ਸਿੰਘ, ਅਮਰੀਕ ਸਿੰਘ ਫਰਵਾਹਾ, ਮਨਿੰਦਰਜੀਤ ਸਿੰਘ ਥਿੰਦ ਰਛੀਨ, ਤੇਜਿੰਦਰ ਸਿੰਘ ਬਿੰਜੀ, ਜਗਵੰਤ ਸਿੰਘ, ਜਤਿੰਦਰ ਕੁਮਾਰ ਭੋਲਾ, ਮਾਸਟਰ ਗੁਰਦੇਵ ਸਿੰਘ ਜਵੰਦਾ, ਮਲਵਿੰਦਰ ਸਿੰਘ ਸੋਹਲ, ਮੌਂਟੀ ਸ਼ਾਹ, ਕਾਕਾ ਵਰਮਾ, ਰਾਕੇਸ਼ ਗਰਗ, ਜਸਵਿੰਦਰ ਸਿੰਘ ਕਾਕਾ ਮੂਨਵਾਕ, ਹਰਮਿੰਦਰ ਸਿੰਘ ਬੰਟੀ, ਵਿਜੇ ਕੁਮਾਰ, ਮੋਹਨ ਲਾਲ, ਰਾਜਿੰਦਰਪਾਲ ਵਰਮਾ, ਮਨਜੀਤ ਸਿੰਘ ਖੱਟੜਾ, ਮਹਾਂਵੀਰ ਗੋਇਲ, ਪ੍ਰਦੀਪ ਕੁਮਾਰ, ਲਲਿਤ ਕੌੜਾ, ਸੰਜੀਵ ਕੁਮਾਰ, ਪਰਮਜੀਤ ਸਿੰਘ ਧਲੇਰ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਹਿੰਦ ਸਮੇਤ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।