30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਸਾਹਨੇਵਾਲ ਵਲੋਂ 10 ਦਿਨ ਤੱਕ ਦਾ ਸਵੱਛ ਅਭਿਆਨ ਸ਼ੁਰੂ

ਸਾਹਨੇਵਾਲ, 29 ਅਗਸਤ (ਹਨੀ ਚਾਠਲੀ)-ਨਗਰ ਕੌਂਸਲ ਸਾਹਨੇਵਾਲ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 29 ਅਗਸਤ ਤੋਂ 8 ਸਤੰਬਰ ਤੱਕ 10 ਦਿਨ ਦਾ ਸਵੱਛ ਅਭਿਆਨ (ਮਿਸ਼ਨ ਕਲੀਨ ਪੰਜਾਬ 2026) ਬਲਵੀਰ ਸਿੰਘ ਗਿੱਲ ਕਾਰਜ ਸਾਧਕ ਅਫ਼ਸਰ ਦੀ ਅਗਵਾਈ ਵਿਚ ਚਲਾਇਆ ਜਾ ਰਿਹਾ ਹੈ। ਇਸ ਸਵੱਛ ਅਭਿਆਨ ਦੀ ਸ਼ੁਰੂਆਤ ਜਸਲੀਨ ਕੌਰ ਭੁੱਲਰ ਐੱਸ.

ਅਜੀਤ ਡੈਸਕ 30-08-2026
ਸਾਹਨੇਵਾਲ, 29 ਅਗਸਤ (ਹਨੀ ਚਾਠਲੀ)-ਨਗਰ ਕੌਂਸਲ ਸਾਹਨੇਵਾਲ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 29 ਅਗਸਤ ਤੋਂ 8 ਸਤੰਬਰ ਤੱਕ 10 ਦਿਨ ਦਾ ਸਵੱਛ ਅਭਿਆਨ (ਮਿਸ਼ਨ ਕਲੀਨ ਪੰਜਾਬ 2026) ਬਲਵੀਰ ਸਿੰਘ ਗਿੱਲ ਕਾਰਜ ਸਾਧਕ ਅਫ਼ਸਰ ਦੀ ਅਗਵਾਈ ਵਿਚ ਚਲਾਇਆ ਜਾ ਰਿਹਾ ਹੈ। ਇਸ ਸਵੱਛ ਅਭਿਆਨ ਦੀ ਸ਼ੁਰੂਆਤ ਜਸਲੀਨ ਕੌਰ ਭੁੱਲਰ ਐੱਸ. ਡੀ. ਐੱਮ. (ਲੁਧਿਆਣਾ ਪੂਰਬੀ) ਅਤੇ ਪੂਜਾ ਰਾਣੀ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ ਵਲੋਂ ਕਰਵਾਈ ਗਈ ਅਤੇ ਸਾਫ਼ ਸਫ਼ਾਈ ਦੇ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਸਵੱਛ ਅਭਿਆਨ ਵਿਚ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਸੜਕਾਂ ਅਤੇ ਖਾਲੀ ਪਲਾਟਾਂ ਵਿਚ ਕੂੜਾ ਕਰਕਟ ਨਾ ਸੁੱਟਿਆ ਜਾਵੇ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ ਅਤੇ ਕੂੜੇ ਕਰਕਟ ਨੂੰ ਅਲੱਗ-ਅਲੱਗ ਜਿਵੇਂ ਕਿ (ਗਿੱਲਾ ਕੂੜਾ ਅਤੇ ਸੁੱਕਾ ਕੂੜਾ) ਡਸਟਬਿੰਨ ਵਿਚ ਰੱਖਿਆ ਜਾਵੇ। ਕੂੜੇ ਕਰਕਟ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਆਉ ਰਲ ਮਿਲ ਕੇ ਸਵੱਛ ਪੰਜਾਬ ਸੁੰਦਰ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਈਏ। ਇਸ ਮੌਕੇ ਜਸਵੀਰ ਸਿੰਘ ਸੁਪਰਡੈਂਟ ਸੈਨੀਟੇਸ਼ਨ ਨੇ ਜਸਲੀਨ ਕੌਰ ਭੁੱਲਰ ਐੱਸ. ਡੀ. ਐੱਮ. ਅਤੇ ਪੂਜਾ ਰਾਣੀ ਪ੍ਰਧਾਨ ਨਗਰ ਕੌਂਸਲ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਚਲਾਈ ਗਈ ਸਵੱਛ ਅਭਿਆਨ ਤਹਿਤ ਮੁਹਿੰਮ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਚਾਲੂ ਰੱਖਾਂਗੇ ਅਤੇ ਸਾਹਨੇਵਾਲ ਕਸਬੇ ਨੂੰ ਸਫ਼ਾਈ ਪੱਖੋਂ ਸਾਫ਼ ਸੁਥਰਾ ਰੱਖਾਂਗੇ। ਇਸ ਮੌਕੇ ਜਸਵੀਰ ਸਿੰਘ ਸੁਪਰਡੈਂਟ ਸੈਨੀਟੇਸ਼ਨ, ਰਜਿੰਦਰਪਾਲ ਸੈਨੇਟਰੀ ਇੰਸਪੈਕਟਰ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਲਾਭ ਸਿੰਘ, ਰਵਨੀਤ ਸਿੰਘ, ਪਰਗਟ ਸਿੰਘ ਅਤੇ ਸਫ਼ਾਈ ਸੇਵਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਨ.ਐਸ.ਐਸ. ਯੂਨਿਟ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਦੇ ਹੰਕਾਰੀ ਟਵੀਟ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।