31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੱਪ ਲੜਨ ਕਾਰਨ ਭੈਣ-ਭਰਾ ਦੀ ਮੌਤ ’ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਇਲਾਜ ’ਚ ਦੇਰੀ ਹੋਣਾ ਮਾਸੂਮ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਬਣੀ- ਡੱਲਾ, ਸੰਧੂ

ਡੇਹਲੋਂ, 30 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਜਰਖੜ ਹਾਕੀ ਅਕੈਡਮੀ ਵਲੋਂ ਮਾਤਾ ਸਾਹਿਬ ਕੌਰ ਸਪੋਰਟਸ ਕੰਪਲੈਕਸ ਜਰਖੜ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਜਰਖੜ ਸਟੇਡੀਅਮ ਵਿਖੇ ਸਥਾਪਤ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਆਦਮ ਕੱਦ ਬੁੱਤ ਉੱਤੇ ਮੁੱਖ ਮਹਿਮਾਨ, ਪ੍ਰਬੰਧਕਾਂ ਅਤੇ ਬੱਚਿਆਂ ਨੇ ਫੁੱਲ ਮਾਲਾ ਭੇਂਟ ਕਰ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ।

ਅਜੀਤ ਡੈਸਕ 31-08-2026
ਡੇਹਲੋਂ, 30 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਜਰਖੜ ਹਾਕੀ ਅਕੈਡਮੀ ਵਲੋਂ ਮਾਤਾ ਸਾਹਿਬ ਕੌਰ ਸਪੋਰਟਸ ਕੰਪਲੈਕਸ ਜਰਖੜ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਜਰਖੜ ਸਟੇਡੀਅਮ ਵਿਖੇ ਸਥਾਪਤ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਆਦਮ ਕੱਦ ਬੁੱਤ ਉੱਤੇ ਮੁੱਖ ਮਹਿਮਾਨ, ਪ੍ਰਬੰਧਕਾਂ ਅਤੇ ਬੱਚਿਆਂ ਨੇ ਫੁੱਲ ਮਾਲਾ ਭੇਂਟ ਕਰ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸਾਬਕਾ ਏ. ਆਈ. ਜੀ. ਅਮਰੀਕ ਸਿੰਘ ਮਿਨਹਾਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਸਿਰਫ਼ ਇੱਕ ਖਿਡਾਰੀ ਨਹੀਂ ਸਗੋਂ ਦੇਸ਼ ਦੀ ਸ਼ਾਨ ਸਨ, ਜਿਨ੍ਹਾਂ ਨੇ ਹਾਕੀ ਦੇ ਜਾਦੂ ਨਾਲ ਦੁਨੀਆਂ ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਰਖੜ ਅਕੈਡਮੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਨਾਲ ਜੋੜਨ ਦਾ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਇਸ ਮੌਕੇ ਜਰਖੜ ਅਕੈਡਮੀ ਦੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਅਮਰੀਕ ਸਿੰਘ ਮਿਨਹਾਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼ਿੰਗਾਰਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ ਚੇਅਰਮੈਨ ਸਪੋਰਟਸ ਵਿੰਗ ਆਮ ਆਦਮੀ ਪਾਰਟੀ ਹਲਕਾ ਗਿੱਲ, ਗੁਰਸਤਿੰਦਰ ਸਿੰਘ, ਕੋਚ ਹਰਮੀਤ ਸਿੰਘ, ਪਰਮਜੀਤ ਸਿੰਘ ਗਰੇਵਾਲ ਪੰਮਾ, ਸੁਰਿੰਦਰ ਸਿੰਘ ਛਿੰਦਾ ਚਾਹਲ ਸਮੇਤ ਸਮੂਹ ਖਿਡਾਰੀ ਅਤੇ ਹੋਰ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਵਿਚਕਾਰ ਇੱਕ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ। ਸਮੂਹ ਬੱਚਿਆਂ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਵਰਗਾ ਹਾਕੀ ਖਿਡਾਰੀ ਬਣਨ ਦਾ ਪ੍ਰਣ ਕੀਤਾ।
ਪਿਛਲੀ ਖ਼ਬਰ ਲੋਹਗੜ੍ਹ ਵਿਖੇ ਭਗਵਤੀ ਜਾਗਰਣ ਅਤੇ ਖ਼ੂਨਦਾਨ ਕੈਂਪ 7 ਨੂੰ ਅਗਲੀ ਖ਼ਬਰ ‘ਆਪ’ ਆਗੂ ਜਰਨੈਲ ਸਿੰਘ ਬਰਾੜ ਨਹੀਂਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।