02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੇ ‘ਅਜੀਤ’ ਅਖ਼ਬਾਰ ਨਾਲ ਅਟੁੱਟ ਮੋਹ ਦੀ ਇਲਾਕੇ ’ਚ ਖ਼ੂਬ ਚਰਚਾ ਰੋਜ਼ਾਨਾ 3 ਘੰਟੇ ਪੜ੍ਹਦੇ ਹਨ ਅਖ਼ਬਾਰ

ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਆਧੁਨਿਕ ਅਤੇ ਡਿਜੀਟਲ ਯੁੱਗ ਵਿਚ ਜਿੱਥੇ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਅਤੇ ਮੋਬਾਈਲ ਸਕਰੀਨਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ, ਉੱਥੇ ਹੀ ਤਹਿਸੀਲ ਰਾਏਕੋਟ ਦੇ ਪਿੰਡ ਭੈਣੀ ਦਰੇੜਾ ਦੇ 96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ਅਖ਼ਬਾਰਾਂ ਦੀ ਮਹੱਤਤਾ ਅਤੇ ਪੰਜਾਬੀ ਭਾਸ਼ਾ ਨਾਲ ਪ੍ਰੇਮ ਦੀ ਇੱਕ ਮਿਸਾਲ ਸਾਹਮਣੇ ਆਈ ਹਨ। ਉਮਰ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਉਨ੍ਹਾਂ ਦਾ ‘ਰੋਜ਼ਾਨਾ ਅਜੀਤ’ ਅਖ਼ਬਾਰ ਨਾਲ ਮੋਹ ਜਿਉਂ ਦਾ ਤਿਉਂ ਬਰਕਰਾਰ ਹੈ।

ਅਜੀਤ ਡੈਸਕ 02-09-2026
ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਆਧੁਨਿਕ ਅਤੇ ਡਿਜੀਟਲ ਯੁੱਗ ਵਿਚ ਜਿੱਥੇ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਅਤੇ ਮੋਬਾਈਲ ਸਕਰੀਨਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ, ਉੱਥੇ ਹੀ ਤਹਿਸੀਲ ਰਾਏਕੋਟ ਦੇ ਪਿੰਡ ਭੈਣੀ ਦਰੇੜਾ ਦੇ 96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ਅਖ਼ਬਾਰਾਂ ਦੀ ਮਹੱਤਤਾ ਅਤੇ ਪੰਜਾਬੀ ਭਾਸ਼ਾ ਨਾਲ ਪ੍ਰੇਮ ਦੀ ਇੱਕ ਮਿਸਾਲ ਸਾਹਮਣੇ ਆਈ ਹਨ।ਉਮਰ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਉਨ੍ਹਾਂ ਦਾ ‘ਰੋਜ਼ਾਨਾ ਅਜੀਤ’ ਅਖ਼ਬਾਰ ਨਾਲ ਮੋਹ ਜਿਉਂ ਦਾ ਤਿਉਂ ਬਰਕਰਾਰ ਹੈ। ਬਜ਼ੁਰਗ ਲਾਲ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਆਪਣੇ ਅਨੁਭਵ ਸ਼ਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ‘ਅਜੀਤ’ ਅਖ਼ਬਾਰ ਪੜ੍ਹਨਾ ਹੈ, ਜੋ 96 ਸਾਲ ਦੀ ਉਮਰ ਵਿਚ ਵੀ ਉਹ ਬਿਨ੍ਹਾਂ ਕਿਸੇ ਨਾਗੇ ਤੋਂ ਰੋਜ਼ਾਨਾ 2 ਤੋਂ 3 ਘੰਟੇ ਅਖ਼ਬਾਰ ਪੜ੍ਹਨ ਵਿਚ ਬਤੀਤ ਕਰਦੇ ਹਨ। ਉਹ ਦੇਸ਼-ਵਿਦੇਸ਼ ਦੀਆਂ ਖ਼ਬਰਾਂ, ਰਾਜਨੀਤਿਕ ਹਲਚਲ, ਸਮਾਜਿਕ ਮੁੱਦਿਆਂ ਅਤੇ ਸੰਪਾਦਕੀ ਪੰਨਿਆਂ ਨੂੰ ਬਹੁਤ ਹੀ ਡੂੰਘਾਈ ਨਾਲ ਪੜ੍ਹਦੇ ਹਨ ਅਤੇ ਹਰ ਛੋਟੀ-ਵੱਡੀ ਘਟਨਾ ਦੀ ਪੂਰੀ ਜਾਣਕਾਰੀ ਰੱਖਦੇ ਹਨ। ਇਸ ਮੌਕੇ ਗੱਲਬਾਤ ਦੌਰਾਨ ਆਪਣੇ ਵਿਸ਼ਵਾਸ ਨੂੰ ਪ੍ਰਗਟਾਉਂਦਿਆਂ ਲਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿਚ ‘ਰੋਜ਼ਾਨਾ ਅਜੀਤ’ ਤੋਂ ਇਲਾਵਾ ਕਦੇ ਕਿਸੇ ਹੋਰ ਅਖ਼ਬਾਰ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ। ਉਹ ਸਿਰਫ਼ ਤੇ ਸਿਰਫ਼ ‘ਅਜੀਤ’ ਅਖ਼ਬਾਰ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ‘ਅਜੀਤ’ ਅਖ਼ਬਾਰ ਹਮੇਸ਼ਾ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਤੇ ਹਿੱਤਾਂ ਦੀ ਪਹਿਰੇਦਾਰੀ ਕਰਦਾ ਆਇਆ ਹੈ। ਅਖ਼ਬਾਰ ਪੜ੍ਹਨ ਨਾਲ ਨਾ ਸਿਰਫ਼ ਦੇਸ਼-ਵਿਦੇਸ਼ ਦੀਆਂ ਘਟਨਾਵਾਂ ਦੀ ਸਹੀ ਅਤੇ ਨਿਰਪੱਖ ਜਾਣਕਾਰੀ ਮਿਲਦੀ ਹੈ, ਬਲਕਿ ਸ਼ਬਦ ਭੰਡਾਰ ਵਧਦਾ ਹੈ ਅਤੇ ਬੌਧਿਕ ਵਿਕਾਸ ਹੁੰਦਾ ਹੈ। ਪਾਇਲ ਵਿਖੇ ਪੈਨਸ਼ਨ ਯੂਨੀਅਨ ਵਲੋਂ ਅਰਥੀ ਫੂਕ ਮੁੁਜ਼ਾਹਰਾ ਅੱਜ ਪਾਇਲ, 1 ਸਤੰਬਰ (ਰਜਿੰਦਰ ਸਿੰਘ)-ਪੈਨਸ਼ਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲੈ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਨਸ਼ਨ ਯੂਨੀਅਨ ਤਹਿਸੀਲ ਪਾਇਲ ਦੇ ਪ੍ਰਧਾਨ ਮੇਜਰ ਸਿੰਘ ਮਕਸੂਦੜਾ ਅਤੇ ਉਪ-ਪ੍ਰਧਾਨ ਪਰਮਜੀਤ ਸਿੰਘ ਸਿਹੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨ ਯੂਨੀਅਨ ਤਹਿਸੀਲ ਪਾਇਲ ਦੇ ਮੈਬਰਾਂ ਵੱਲੋਂ ਮਿਤੀ: 2-09-2026 ਨੂੰ ਸਵੇਰੇ -10 ਵਜੇ ਆਪਣੀਆਂ ਮੰਗਾਂ, ਪੈਨਸ਼ਨ ਦੀ ਰਾਖੀ ਅਤੇ ਬਣਦੇ ਡੀ.ਏ ਦੇ ਬਕਾਏ ਲੈਣ ਲਈ ਮੁਲਾਜ਼ਮ ਪੈਨਸ਼ਨਰ ਅਤੇ ਸਾਂਝਾ ਫਰੰਟ ਵਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਤਹਿਸੀਲ ਪਾਇਲ ਦੇ ਸਮੂਹ ਪੈਨਸ਼ਨਰਾਂ ਨੂੰ ਇਸ ਮੁਜ਼ਾਹਰੇ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਪਿੰਡ ਮੁਕੰਦਪੁਰ ਦੀਆਂ ਸੰਗਤਾਂ ਵਲੋਂ ਮੀਰੀ-ਪੀਰੀ ਖਾਲਸਾ ਮਾਰਚ ਦਾ ਭਰਵਾਂ ਸਵਾਗਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਿਰੋਪਾਓ... ਅਗਲੀ ਖ਼ਬਰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਤਲਵੰਡੀ ਕਲਾਂ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।