ਅਕਾਲੀ ਆਗੂ ਯਾਦੂ ਦੇ ਚਾਰ ਸਾਥੀ ਰੋਸ਼ਾ, ਜਤਿੰਦਰਪਾਲ, ਵਰਮਾ ਤੇ ਇਕੋਲਾਹੀ ਪਾਰਟੀ ਦੀ ਜਨਰਲ ਕੌਂਸਲ ਮੈਂਬਰ ਬਣੇ
ਪ੍ਰਾਇਮਰੀ ਸੈਂਟਰ ਸਕੂਲਾਂ ਦੀਆਂ ਖੇਡਾਂ ’ਚ ਘੁਡਾਣੀ ਕਲਾਂ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਰਾੜਾ ਸਾਹਿਬ, 3 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ਪੱਧਰੀ ਖੇਡਾਂ ਦੇ ਸਾਰੇ ਮੁਕਾਬਲੇ ਪਿੰਡ ਘੁਡਾਣੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੈਂਟਰ ਮੁਖੀ ਬਲਜੀਤ ਕੌਰ ਬੋਪਾਰਾਏ ਦੀ ਦੇਖ ਰੇਖ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ 8 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।
ਰਾੜਾ ਸਾਹਿਬ, 3 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ਪੱਧਰੀ ਖੇਡਾਂ ਦੇ ਸਾਰੇ ਮੁਕਾਬਲੇ ਪਿੰਡ ਘੁਡਾਣੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੈਂਟਰ ਮੁਖੀ ਬਲਜੀਤ ਕੌਰ ਬੋਪਾਰਾਏ ਦੀ ਦੇਖ ਰੇਖ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ 8 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਹਨਾਂ ’ਚ ਕਬੱਡੀ ਤੇ ਖੋ-ਖੋ (ਮੇਜਰ ਗੇਮਜ) ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਘੁਡਾਣੀ ਕਲਾਂ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ। ਇਸ ਤੋਂ ਇਲਾਵਾ ਦੌੜ, ਕੁਸ਼ਤੀ, ਗੋਲਾ ਸੁੱਟਣ, ਲੰਬੀ ਛਾਲ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਵੱਖ-2 ਸਕੂਲਾਂ ਦੇ ਵਿਦਿਆਰਥੀਆ ਨੇ ਆਪਣੀ ਜਿੱਤ ਦਰਜ ਕੀਤੀ। 100 ਮੀਟਰ ਦੌੜ ਵਿੱਚ ਮੁਹੰਮਦ ਰਹਿਮਤ ਤੇ ਸੁਮਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿਚ ਰਿਤਕ ਕੁਮਾਰ ਤੇ ਤਰਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਰਾਹੁਲ ਤੇ ਕਾਜਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਵਿਚ ਕੁਸ਼ ਕੁਮਾਰ, ਰਿਤਕ ਤੇ ਰਾਹੁਲ ਨੇ ਵੱਖ-2 ਭਾਰ ਵਰਗਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਰਿਤਕ, ਰਾਹੁਲ, ਸੁਮਨ ਕੁਮਾਰੀ ਤੇ ਤਰਨਦੀਪ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ। ਇਹਨਾ ਸੈਂਟਰ ਪੱਧਰੀ ਖੇਡਾਂ ਦੀ ਮੇਜਬਾਨੀ ਸਰਕਾਰੀ ਪ੍ਰਾਇਮਰੀ ਸਕੂਲ ਚਣਕੋਈਆ ਕਲਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਚਣਕੋਈਆ ਖੁਰਦ ਵਲੋ ਕੀਤੀ ਇਹਨਾਂ ਖੇਡਾਂ ਨੂੰ ਸਫ਼ਲ ਬਣਾਉਣ ਲਈ ਸਾਰੇ ਅਧਿਆਪਕਾ ਨੇ ਆਪਣਾ ਆਪਣਾ ਯੋਗਦਾਨ ਪਾਇਆ। ਸੈਂਟਰ ਮੁਖੀ ਬਲਜੀਤ ਕੌਰ ਬੋਪਾਰਾਏ ਨੇ ਜਿਥੇ ਜੇਤੂ ਖਿਡਾਰੀ ਬੱਚਿਆਂ ਨੂੰ ਵਧਾਈ ਦਿੱਤੀ। ਉਥੇ ਹੋਰ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਸਹਿਯੋਗ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਮੰਗਤ ਲਾਲ, ਬਲਤੇਜ ਸਿੰਘ, ਗੁਰਪ੍ਰੀਤ ਸਿੰਘ, ਤਿਰਲੋਚਨ ਸਿੰਘ, ਅਧਿਆਪਕਾ ਗੁਰਦੀਪ ਕੌਰ, ਪਰਮਿੰਦਰ ਕੌਰ, ਜਗਦੀਸ਼ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਸਿਮਰਨਜੀਤ ਕੌਰ, ਮਨਿੰਦਰ ਕੌਰ ਆਦਿ ਸਨ ।