05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿੰਡ ਭੌਰਲੇ ਦੀ ਖੇਡ ਮੇਲੇ ਤੇ ਕਬੱਡੀ 45 ਕਿੱਲੋ ਦੀਆਂ ਟੀਮਾਂ ਭਿੜੀਆਂ, ਅੱਜ ਕਬੱਡੀ ਦਾ ਮਹਾਂ ਕੁੰਭ ਹੋਵੇਗਾ

ਬੀਜਾ, 4 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨੇੜਲੇ ਪਿੰਡ ਭੌਰਲਾ ਵਿਖੇ ਸਮੂਹ ਨਿਵਾਸੀਆਂ ਤੇ ਐਨ. ਆਰ.

ਅਜੀਤ ਡੈਸਕ 05-09-2026
ਬੀਜਾ, 4 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨੇੜਲੇ ਪਿੰਡ ਭੌਰਲਾ ਵਿਖੇ ਸਮੂਹ ਨਿਵਾਸੀਆਂ ਤੇ ਐਨ. ਆਰ. ਆਈਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ ਧਮੱਕੇ ਨਾਲ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਏ ਬਾਬਾ ਲਾਲ ਸਿੰਘ 81 ਵਾਂ ਯਾਦਗਾਰੀ ਕਬੱਡੀ ਟੂਰਨਾਮੈਂਟ ਦੇ ਦੂਸਰੇ ਦਿਨ ਸੁੱਕਰਵਾਰ ਨੂੰ ਕਬੱਡੀ 45 ਕਿੱਲੋ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਖੇਡੇ ਗਏ। ਜਿਸ ਵਿਚ 45 ਕਿੱਲੋ ਦੀਆਂ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਸਮੇਂ ਉਸ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੀ ਮਠਾੜੂ ਨੇ ਦੱਸਿਆ ਕਿ ਪਿੰਡ ਭੌਰਲੇ ਦੇ ਕਬੱਡੀ ਟੂਰਨਾਮੈਂਟ ਵਿਚ ਅੱਜ ਦੂਸਰੇ ਦਿਨ ਕਬੱਡੀ ਦੀਆਂ 4 5 ਕਿੱਲੋ ਦੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਗਏ। ਸਾਡੀ ਟੂਰਨਾਮੈਂਟ ਵਿਚ ਨਾਮਵਰ ਖਿਡਾਰੀਆਂ ਨੇ ਸ਼ਿਰਕਤ ਕੀਤੀ ਗਈ। ਟੂਰਨਾਮੈਂਟ ਦੇ ਪ੍ਰਧਾਨ ਨੇ ਦੱਸਿਆ ਅੱਜ ਦਿਨ ਸ਼ਨੀਵਾਰ ਨੂੰ ਕਬੱਡੀ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ ਜਿਸ ਵਿਚ ਉੱਚ ਚੋਟੀ ਦੀਆਂ ਟੀਮਾਂ ਦੇ ਖਿਡਾਰੀ ਭਾਗ ਲੈਣਗੇ। ਕਬੱਡੀ ਦੀ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਹੋਵੇਗਾ, ਦੂਜਾ ਸਥਾਨ ਹਾਸਿਲ ਕਰਨ ਵਾਲੀ ਨੂੰ 71000 ਦਾ ਇਨਾਮ ਹੋਵੇਗਾ। ਕਬੱਡੀ ਖੇਡ ਮੇਲੇ ਦਾ ਉਦਘਾਟਨ ਸਰਪੰਚ ਬੀਬੀ ਚਰਨਜੀਤ ਕੌਰ ਦੇ ਪਤੀ ਸਾਬਕਾ ਸਰਪੰਚ ਪਰਗਟ ਸਿੰਘ, ਇਲਾਕੇ ਦੇ ਨਾਮਵਰ ਸ਼ਖ਼ਸੀਅਤ ਪ੍ਰੇਮ ਸਿੰਘ ਮਠਾੜੂ, ਪਰਗਟ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਸਾਬਕਾ ਸਰਪੰਚ ਹਲਵਿੰਦਰ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਆਦਿ ਵਲੋਂ ਕੀਤਾ ਗਿਆ। ਇਸ ਮੌਕੇ ‘ਤੇ ਪ੍ਰੀਤ ਢਿੱਲੋਂ, ਜਗਜੋਤ ਸਿੰਘ ਢਿੱਲੋਂ, ਹਨੀ ਢਿੱਲੋਂ, ਅੰਮ੍ਰਿਤਪਾਲ ਸਿੰਘ ਮਠਾੜੂ ਹੈੱਡ ਕੈਸ਼ੀਅਰ, ਹਰਕੋਮਲਪ੍ਰੀਤ ਸਿੰਘ, ਰਵੀ ਸਿੱਖ, ਮਨਜਿੰਦਰ ਸਿੰਘ ਮੈਂਟੀ, ਰਾਜਦੀਪ ਸਿੰਘ, ਹੈਰੀ ਕੰਗ, ਗੁਰਜੀਤ ਸਿੰਘ, ਯਾਦਵਿੰਦਰ ਸਿੰਘ ਕਾਲਾ, ਗੁਰਿੰਦਰ ਸਿੰਘ ਢਿੱਲੋਂ ਜਰਨਲ ਸਕੱਤਰ, ਸੁਖਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ, ਰਣਧੀਰ ਸਿੰਘ, ਜਸ ਮਨ ਸਿੰਘ ਢਿੱਲੋਂ, ਗੁਰਸਿਮਰਨਜੋਤ ਸਿੰਘ, ਨਵਜੋਤ ਸਿੰਘ, ਹਨੀ ਸਿੰਘ, ਨਵਜੋਤ ਸਿੰਘ ਨੂੰ ਕੰਡਾ ਇੰਚਾਰਜ, ਪਰਮਜੀਤ ਪੰਮਾ, ਕਰਨੈਲ ਸਿੰਘ, ਸਾਬਕਾ ਸਰਪੰਚ ਪਰਗਟ ਸਿੰਘ, ਸੁਖਵਿੰਦਰ ਸਿੰਘ ਭੌਰਲਾ, ਗੁਰਦੀਪ ਸਿੰਘ ਢਿੱਲੋਂ, ਕਰਨਵੀਰ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕਾਤੋਂ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਕਾਂਗਰਸ ਦੀ ਮੀਟਿੰਗ ਵਿਚ ‘ਹਰ ਘਰ ਝੰਡਾ, ਹਰ ਘਰ ਪੰਜਾ’ ਮੁਹਿੰਮ ’ਤੇ ਵਿਚਾਰ ਪੰਜਾਬ ਯੂਥ ਕਾਂਗਰਸ ਦੇ ਕੋ ਇੰ... ਅਗਲੀ ਖ਼ਬਰ ਤੇਜਿੰਦਰ ਇਕੋਲਾਹਾ, ਰਾਜਾ ਗਿੱਲ ਅਤੇ ਸਾਥੀਆਂ ਨੇ ਪਾਲਾ ਰਾਜੇਵਾਲੀਆ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।