08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਵਲੋਂ ਮਾਡਲ ਟਾਊਨ ਤੇ ਗੁਰੂ ਨਾਨਕ ਨਗਰ ਵਿਖੇ ਲੋਕ ਮਿਲਣੀਆਂ

ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਵੱਲੋਂ ਮਾਡਲ ਟਾਊਨ ਸਮਰਾਲਾ ਰੋਡ ਅਤੇ ਗੁਰੂ ਨਾਨਕ ਨਗਰ ਵਿਖੇ ਵੱਖ ਵੱਖ ਲੋਕ ਮਿਲਣੀਆਂ ਕੀਤੀਆਂ। ਇਸ ਮੌਕੇ ਤੇ ਮਾਡਲ ਟਾਊਨ ਪਾਰਕ ਦੇ ਇਲਾਕੇ ਦੇ ਲੋਕਾਂ ਨੇ ਚੰਨੀ ਦਾ ਸਵਾਗਤ ਕੀਤਾ ਅਤੇ ਇਲਾਕੇ ਦੀਆ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ।

ਅਜੀਤ ਡੈਸਕ 08-09-2026
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਵੱਲੋਂ ਮਾਡਲ ਟਾਊਨ ਸਮਰਾਲਾ ਰੋਡ ਅਤੇ ਗੁਰੂ ਨਾਨਕ ਨਗਰ ਵਿਖੇ ਵੱਖ ਵੱਖ ਲੋਕ ਮਿਲਣੀਆਂ ਕੀਤੀਆਂ। ਇਸ ਮੌਕੇ ਤੇ ਮਾਡਲ ਟਾਊਨ ਪਾਰਕ ਦੇ ਇਲਾਕੇ ਦੇ ਲੋਕਾਂ ਨੇ ਚੰਨੀ ਦਾ ਸਵਾਗਤ ਕੀਤਾ ਅਤੇ ਇਲਾਕੇ ਦੀਆ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰੂ ਨਾਨਕ ਨਗਰ ਵਿਖੇ ਭਾਟ ਬਿਰਾਦਰੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਹਾਜਰ ਆਗੂਆਂ ਨੇ ਚੰਨੀ ਵੱਲੋ ਇਲਾਕੇ ਅਤੇ ਸ਼ਹਿਰ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਚੰਨੀ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਦਾ ਖੁੱਲ੍ਹ ਕੇ ਸਾਥ ਦੇਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਇਕਬਾਲ ਸਿੰਘ ਚੰਨੀ ਨੂੰ ਸਿਰੋਪਾ ਬਖਸ਼ਿਸ਼ ਕੀਤਾ ਗਿਆ। ਭਾਟ ਬਿਰਾਦਰੀ ਦੇ ਆਗੂਆਂ ਵੱਲੋ ਵੀ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਇਕਬਾਲ ਸਿੰਘ ਮਿੱਠੂ, ਹਰਭਜਨ ਸਿੰਘ ਸਾਬਕਾ ਪ੍ਰਧਾਨ, ਬਲਬੀਰ ਸਿੰਘ ਵਾਰਡ ਨੰਬਰ ਦੋ ਦੇ ਭਾਜਪਾ ਉਮੀਦਵਾਰ ਜਤਿਨ ਮਿੱਤਲ, ਰਾਜਿੰਦਰ ਸਿੰਘ ਸੋਨੂ, ਅਮਰਜੀਤ ਸਿੰਘ ਪਿੰਕੀ, ਸੁਖਦੇਵ ਸਿੰਘ, ਗੁਰਚਰਨ ਸਿੰਘ, ਹਰਜੋਤ ਸਿੰਘ ਚੰਨੀ, ਮੁਲਖ ਰਾਜ ਮਸ਼ਾਲ, ਖਾਲਸਾ ਰਾਹੋਣ, ਬੁੱਧ ਰਾਜ, ਵਾਲਿਆਂ, ਪ੍ਰਦੀਪ ਕੁਮਾਰ, ਚੇਤਨ ਕੋਹਰਾ, ਰਾਵੀ ਕੁਮਾਰ, ਸਤਨਾਮ ਸਿੰਘ, ਹੀਰਾ ਸਿੰਘ, ਸੇਵਾ ਸਿੰਘ, ਸੰਨੀ, ਸਾਹਿਲ ਅਤੇ ਅਮਨ ਆਦਿ ਹਾਜਰ ਸਨ।
ਪਿਛਲੀ ਖ਼ਬਰ ਸਚਿਨ ਪਾਇਲਟ ਦੀ ਦੂਰਅੰਦੇਸ਼ੀ ਸੋਚ ਕਾਂਗਰਸ ਨੂੰ ਹੋਰ ਮਜ਼ਬੂਤ ਕਰੇਗੀ-ਗਿੱਲ, ਆਨੰਦ ਅਗਲੀ ਖ਼ਬਰ ਵਾਰਿਸ ਪੰਜਾਬ ਦੇ ਆਗੂ ਜਗਦੀਪ ਗਿੱਲ ਗੁਰਦੁਆਰਾ ਰੇਰੂ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।