21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਵਲੋਂ 11ਵਾਂ ਅੱਖਾਂ ਦਾ ਕੈਂਪ 25 ਨੂੰ- ਮਾਂਗੇਵਾਲ/ ਡਾ. ਕਾਲੀਆ

ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ.

ਅਜੀਤ ਡੈਸਕ 21-09-2026
ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੀ. ਮੀਤ ਪ੍ਰਧਾਨ ਪ੍ਰਿੰ. ਸੰਜੀਵ ਮੋਦਗਿੱਲ, ਡਾ. ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਐੱਸ. ਡੀ. ਓ ਇੰਜ. ਦਵਿੰਦਰ ਸਿੰਘ ਬੇਰਖ਼ੁਰਦ, ਸੁਖਵਿੰਦਰ ਸਿੰਘ ਦੌਲਤਪੁਰ, ਡਾ. ਬਲਜਿੰਦਰਪਾਲ ਸਿੰਘ, ਜਤਿੰਦਰਪਾਲ ਸ਼ਰਮਾ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਲਾਭ ਸਿੰਘ, ਬਹਾਬਜੀਤ ਗਿੱਲ, ਗੁਰਦੀਪ ਸਿੰਘ ਗੋਸਲ ਆਦਿ ਹਾਜ਼ਰ ਹੋਏ। ਪ੍ਰਧਾਨ ਇੰਜ.ਹਰਮਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਜੀਵ ਮੋਦਗਿੱਲ ਨੇ ਕਿਹਾ ਕਿ ਕਲੱਬ ਕੀਤੀਆਂ ਜਾ ਰਹੀਆਂ ਸਾਫ਼ ਸੁਥਰੀਆਂ ਸੇਵਾਵਾਂ ਰਾਹੀਂ ਇਕ ਵੱਡੇ ਕਾਫ਼ਲੇ ਦਾ ਹਿੱਸਾ ਬਣ ਚੁੱਕਾ ਹੈ। ਜਿਸ ਦਾ ਹਰ ਮੈਂਬਰ ਸਮਾਜ ਸੇਵੀ ਕਾਰਜਾਂ ਵਿਚ ਵੱਡਾ ਯੋਗਦਾਨ ਪਾਉਣ ਲਈ ਦਿਨ ਰਾਤ ਯਤਨਸ਼ੀਲ ਰਹਿੰਦਾ ਹੈ। ਜਨਰਲ ਸਕੱਤਰ ਡਾ. ਬਲਜਿੰਦਰਪਾਲ ਸਿੰਘ, ਇੰਜ. ਦਵਿੰਦਰ ਸਿੰਘ ਬੇਰ ਖ਼ੁਰਦ ਨੇ ਪ੍ਰਗਤੀ ਰਿਪੋਰਟ ਪੜਦਿਆਂ ਕਿਹਾ ਕਿ ਕਲੱਬ ਨੇ ਲੜਕੀਆਂ ਦੇ ਵਿਆਹ, ਅੱਖਾਂ ਦੇ ਕੈਂਪ, ਖ਼ੂਨਦਾਨ ਕੈਂਪ, ਦਸਤਾਰ ਮੁਕਾਬਲੇ, ਸਰਬੱਤ ਦੇ ਭਲੇ ਲਈ ਸਮਾਗਮ ਸਮੇਤ ਬਹੁਤ ਵੱਡੀਆਂ ਸਮਾਜਿਕ, ਧਾਰਮਿਕ ਤੇ ਸੋਸ਼ਲ ਸੇਵਾਵਾਂ ਕਰਨ ਦੀ ਪ੍ਰੰਪਰਾ ਨੂੰ ਬਾਖੂਬੀ ਅੱਗੇ ਤੋਰਦਿਆਂ ਇੱਕ ਵੱਖਰਾ ਨਾਮ ਬਣਾਇਆ ਗਿਆ ਹੈ। ਇੰਦਰਪ੍ਰੀਤ ਸਿੰਘ ਮਾਂਗੇਵਾਲ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ ਅਤੇ ਸੁਖਵਿੰਦਰ ਦੌਲਤਪੁਰ ਨੇ ਕਿਹਾ ਕਿ ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਹਮੇਸ਼ਾ ਨਿਸ਼ਕਾਮ, ਬਿਨਾਂ ਕਿਸੇ ਭੇਦ ਭਾਵ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਰੋਲ ਨਿਭਾਉਣ ਲਈ ਸਾਰੇ ਮੈਂਬਰ ਬਹੁਤ ਹੀ ਸੁਹਿਰਦਤਾ ਨਾਲ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ 11ਵਾਂ ਅੱਖਾਂ ਦੇ ਕੈਂਪ ਮਿਤੀ 25 ਸਤੰਬਰ ਦਿਨ ਸ਼ੁਕਰਵਾਰ ਨੂੰ ਕੈਂਬਰਿਜ਼ ਮਾਡਰਨ ਸਕੂਲ ਚੋਮੋਂ ਰੋਡ ਮਲੌਦ ਵਿਖੇ ਸਵੇਰੇ 8 ਵਜੇ ਤੋਂ ਦੁਪਿਹਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਲਈ ਵੱਡੀ ਗਿਣਤੀ ਵਿਚ ਅੱਖਾਂ ਦੇ ਕੈਂਪ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬੱਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਉੱਘੇ ਸੋਸ਼ਲ... ਅਗਲੀ ਖ਼ਬਰ ਖੰਨਾ ’ਚ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਾਜਪਾ ਆਗੂ ਬਰਾੜ ਦਾ ਤਿੱਖਾ ਹਮਲਾ, ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਕੀਤਾ ਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।