ਨਸ਼ੇ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ’ਚ ਨਸ਼ਿਆਂ ਦਾ ਬੋਲਬਾਲਾ -ਲੱਖਾ ਪਾਇਲ
ਮਲੌਦ, 21 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸ਼ੀਹਾਂ ਦੌਦ ਵਿਖੇ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੇ ਪੰਨਾ ਪ੍ਰਮੁੱਖ ਲਗਾਉਂਣ ਦੇ ਅਭਿਆਨ ਤਹਿਤ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਦੀ ਅਗਵਾਈ ਹੇਠ ਮੀਤ ਪ੍ਰਧਾਨ ਬਲਵਿੰਦਰ ਸਿੰਘ ਸ਼ੀਹਾਂ ਦੌਦ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ਜਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਮੂਲੀਅਤ ਕੀਤੀ।
ਮਲੌਦ, 21 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸ਼ੀਹਾਂ ਦੌਦ ਵਿਖੇ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੇ ਪੰਨਾ ਪ੍ਰਮੁੱਖ ਲਗਾਉਂਣ ਦੇ ਅਭਿਆਨ ਤਹਿਤ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਦੀ ਅਗਵਾਈ ਹੇਠ ਮੀਤ ਪ੍ਰਧਾਨ ਬਲਵਿੰਦਰ ਸਿੰਘ ਸ਼ੀਹਾਂ ਦੌਦ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ਜਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਨਾ ਪ੍ਰਮੁੱਖ ਲਗਾਉਂਣ ਦਾ ਕੰਮ ਆਖਰੀ ਪੜ੍ਹਾਅ ’ਤੇ ਚੱਲ ਰਿਹਾ ਹੈ ਜਿਸ ਵਿੱਚ ਬਲਾਕ ਕਾਂਗਰਸ ਮਲੌਦ ਪੰਜਾਬ ਅੰਦਰ ਮੌਹਰੀ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਤੰਝ ਕਸਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾ 4 ਮਹੀਨੇ ਵਿੱਚ ਨਸ਼ਾ ਖਤਮ ਕਰਨ ਦੀ ਗਾਰੰਟੀ ਦੇਣ ਅਤੇ ਚਾਰ ਸਾਲਾਂ ’ਚ ਨਸ਼ਿਆ ਖਿਲਾਫ਼ ਅਖੌਤੀ ਮਿਸਾਲੀ ਕਾਰਵਾਈ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਰਾਜ ਵਿੱਚ ਨਸ਼ਿਆ ਦਾ ਬੋਲਬਾਲਾ ਹੈ। ਰੋਜਾਨਾ ਨੌਜੁਆਨ ਨਸ਼ੇ ਕਾਰਣ ਆਪਣੀ ਜਾਨ ਗੁਆ ਰਹੇ ਹਨ ਅਤੇ ਨਸ਼ਿਆ ਖਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਕੁੱਟਿਆ ਮਾਰਿਆ ਜਾਂ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਲੋਕ ਪੂਰੀ ਤਰ੍ਹਾ ਅੱਕ ਚੁੱਕੇ ਹਨ ਅਤੇ 2027 ਵਿੱਚ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਮੌਕੇ ਮੰਡਲ ਪ੍ਰਧਾਨ ਕਿ੍ਰਸ਼ਨਦੇਵ ਜੋਗੀਮਾਜਰਾ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਸੋਮਲ ਖੇੜੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਸੀਹਾ ਦੋਦ, ਸਾਬਕਾ ਸਰਪੰਚ ਬਚਿੱਤਰ ਸਿੰਘ ਸੀਹਾਂ ਦੌਦ, ਸਾਬਕਾ ਸਰਪੰਚ ਜਸਵੀਰ ਸਿੰਘ, ਜਗਰੂਪ ਸਿੰਘ ਫੌਜੀ ਰਾਮਗੜ ਸਰਦਾਰਾ, ਦੀਪਾ ਰਾਮਗੜ ਸਰਦਾਰਾ, ਬਲਵਿੰਦਰ ਸਿੰਘ ਸ਼ੀਹਾਂ ਦੌਦ, ਕਮਿੱਕਰ ਸਿੰਘ ਨੰਬਰਦਾਰ, ਪਾਸੀ ਟਰੇਡਰਜ਼ ਤੋ ਇਲਾਵਾ ਹੋਰ ਵੀ ਹਾਜ਼ਰ ਸਨ।