28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ

ਮਾਛੀਵਾੜਾ ਸਾਹਿਬ, 27 ਸਤੰਬਰ (ਮਨੋਜ ਕੁਮਾਰ)-ਹੁਣ ਸੂਬੇ ਦੇ ਆੜ੍ਹਤੀਆਂ ਦੀਆਂ ਨਜ਼ਰਾਂ ਪਹਿਲੀ ਅਕਤੂਬਰ ਦੀ ਉਸ ਸਵੇਰ ਤੇ ਹਨ ਕਿ ਕਦੋਂ ਸਰਕਾਰੀ ਬੋਲੀ ਦੀ ਸ਼ੁਰੂਆਤ ਹੋਵੇ ਤਾਂ ਸੁੱਖ ਦਾ ਸਾਹ ਆਵੇ। ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਹੋਰਨਾਂ ਮੰਡੀਆਂ ਵਾਂਗ ਸਥਾਨਕ ਮਾਛੀਵਾੜਾ ਦੀ ਅਨਾਜ ਮੰਡੀ ਵਿਚ ਵੀ ਲਗਾਤਾਰ ਝੋਨੇ ਦੀ ਆਮਦ ਦਰਜ ਕੀਤੀ ਗਈ ਹੈ।

ਮੁੱਖ ਮੰਤਰੀ ਜਵਾਬ ਦੇਣ-ਮਨਪ੍ਰੀਤ ਸਿੰਘ ਇਯਾਲੀ 28-09-2026
ਮਾਛੀਵਾੜਾ ਸਾਹਿਬ, 27 ਸਤੰਬਰ (ਮਨੋਜ ਕੁਮਾਰ)-ਹੁਣ ਸੂਬੇ ਦੇ ਆੜ੍ਹਤੀਆਂ ਦੀਆਂ ਨਜ਼ਰਾਂ ਪਹਿਲੀ ਅਕਤੂਬਰ ਦੀ ਉਸ ਸਵੇਰ ਤੇ ਹਨ ਕਿ ਕਦੋਂ ਸਰਕਾਰੀ ਬੋਲੀ ਦੀ ਸ਼ੁਰੂਆਤ ਹੋਵੇ ਤਾਂ ਸੁੱਖ ਦਾ ਸਾਹ ਆਵੇ। ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਹੋਰਨਾਂ ਮੰਡੀਆਂ ਵਾਂਗ ਸਥਾਨਕ ਮਾਛੀਵਾੜਾ ਦੀ ਅਨਾਜ ਮੰਡੀ ਵਿਚ ਵੀ ਲਗਾਤਾਰ ਝੋਨੇ ਦੀ ਆਮਦ ਦਰਜ ਕੀਤੀ ਗਈ ਹੈ। ਇਸ ਵਾਰ ਹਲਕੇ ਵਿਚ 10 ਦਿਨ ਪਹਿਲਾਂ ਹੀ ਝੋਨੇ ਦੀ ਪਨੀਰੀ ਨੂੰ ਲਗਾਉਣ ਦਾ ਕੰਮ ਸਰਕਾਰੀ ਹੁਕਮਾਂ ਤੇ ਸ਼ੁਰੂ ਹੋ ਗਿਆ ਸੀ ਤੇ ਹਾਈਬ੍ਰਿਡ ਬੀਜਾਂ ਦੀ ਪੈਦਾਵਾਰ ਨਾ ਸਿਰਫ਼ ਝੋਨੇ ਦੇ ਝਾੜ ਵਿਚ ਵਾਧਾ ਦਿਖਾ ਰਹੇ ਹੈ। ਬਲਕਿ ਆਮ ਦਿਨਾਂ ਨਾਲੋਂ ਪਹਿਲਾਂ ਹੀ ਫ਼ਸਲ ਪੱਕ ਕੇ ਤਿਆਰ ਹੋ ਗਈ ਤੇ ਅਖੀਰ ਕਿਸਾਨਾਂ ਨੂੰ ਫ਼ਸਲ ਮੰਡੀ ਵਿਚ ਲੈ ਕੇ ਆਉਣਾ ਪਿਆ। ਆੜ੍ਹਤੀਆਂ ਨੇ ਮਜਬੂਰੀ ਨੂੰ ਸਮਝਦੇ ਹੋਏ ਸਬੰਧਿਤ ਸ਼ੈਲਰਾਂ ਦੀ ਅਲਾਟ ਮੁਤਾਬਿਕ ਫ਼ਸਲ ਕੱਟਿਆਂ ਵਿਚ ਭਰ ਕੇ ਸਟਾਕ ਲਗਵਾਉਣਾ ਸ਼ੁਰੂ ਕਰ ਦਿੱਤਾ। ਹੁਣ ਸਿਰਫ਼ ਇੰਤਜ਼ਾਰ ਹੈ ਸਰਕਾਰੀ ਖ਼ਰੀਦ ਸ਼ੁਰੂ ਹੋਣ ਦਾ। ਪਰ ਜਿਸ ਤਰ੍ਹਾਂ ਸਰਕਾਰ ਦੀ ਲਾਪਰਵਾਹੀ ਨਜ਼ਰ ਆ ਰਹੀ ਹੈ ਤੇ ਇਸ ਗੱਲ ਦਾ ਕਿਸਾਨਾਂ ਤੇ ਆੜ੍ਹਤੀਆਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਇਸ ਖ਼ਰੀਦ ਵਿਚ ਹੋਰ ਦੇਰੀ ਨਾ ਹੋ ਜਾਵੇ। ਇਸ ਸਮੇਂ ਤਾਜ਼ਾ ਹਾਲਾਤਾਂ ਵਿਚ ਪੂਰੀ ਅਨਾਜ ਮੰਡੀ ਦਾ ਲਗਭਗ ਜ਼ਿਆਦਾ ਹਿੱਸਾ ਝੋਨੇ ਨਾਲ ਭਰੇ ਅੰਬਾਰ ਦਾ ਨਜ਼ਰ ਆ ਰਿਹਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਕਾਨਫਰੰਸ ਲਈ ਹਲਕਾ ਪਾਇਲ ਤੋਂ ਇੰਚਾਰਜ ਮਨਦੀਪੁਰ ਦੀ ਅਗਵਾਈ ’ਚ ਵਿਸ਼ਾਲ ਕਾਫਲਾ ਪਹ... ਅਗਲੀ ਖ਼ਬਰ ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।