30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਡੋਪ ਟੈਸਟਾਂ ਤੋਂ ਬਾਅਦ ਰਾਜਨੀਤੀ ਵਿਚ ਗਰਮਾ-ਗਰਮੀ ਵਧੀ, ਸੌਂਦ ਤੇ ਯਾਦੂ ਵਲੋਂ ਇਕ-ਦੂਜੇ ’ਤੇ ਗੰਭੀਰ ਇਲਜਾਮ

ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਸਿਆਸੀ ਨੇਤਾਵਾਂ ਵਲੋਂ ਡੋਪ ਟੈਸਟ ਕਰਵਾਉਣ ਤੋਂ ਬਾਅਦ ਖੰਨਾ ਦੀ ਸਿਆਸਤ ਵਿਚ ਇਲਜਾਮ ਤਰਾਸ਼ੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਪਹਿਲਾਂ ਡੋਪ ਟੈਸਟ ਵਾਲੇ ਦਿਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਤਿੱਖੇ ਇਲਜਾਮ ਲਾਏ ਗਏ ਸਨ।

ਰੋਟਰੀ ਕਲੱਬ ਖੰਨਾ ਦਾ ਨਵਾਂ ਪ੍ਰਧਾਨ ਬਣਨ ’ਤੇ ਐਡਵੋਕੇਟ ਗੌਰਵ ਅਗਰਵਾਲ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ : ਸੋਨੀ ਗਿੱਲ 30-09-2026
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਸਿਆਸੀ ਨੇਤਾਵਾਂ ਵਲੋਂ ਡੋਪ ਟੈਸਟ ਕਰਵਾਉਣ ਤੋਂ ਬਾਅਦ ਖੰਨਾ ਦੀ ਸਿਆਸਤ ਵਿਚ ਇਲਜਾਮ ਤਰਾਸ਼ੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਪਹਿਲਾਂ ਡੋਪ ਟੈਸਟ ਵਾਲੇ ਦਿਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਤਿੱਖੇ ਇਲਜਾਮ ਲਾਏ ਗਏ ਸਨ। ਮੰਤਰੀ ਸੌਂਦ ਵਲੋਂ ਯਾਦੂ ’ਤੇ ਹੋਏ ਪਰਚਿਆਂ ਦੇ ਸਵਾਲ ’ਤੇ ਤਿੱਖੇ ਹਮਲੇ ਕੀਤੇ ਸਨ। ਅੱਜ ਯਾਦੂ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਮੰਤਰੀ ਸੌਂਦ ਵਲੋਂ ਹਰ ਵਾਰ ਉਨ੍ਹਾਂ ਦੇ ਪਿਛੋਕੜ ਨੂੰ ਲੈ ਕੇ ਮੰਚਾਂ ਅਤੇ ਸਮਾਜਿਕ ਤੌਰ ’ਤੇ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਸਮੇਂ ਉਨ੍ਹਾਂ ਖ਼ਿਲਾਫ਼ ਲੜਾਈ-ਝਗੜੇ ਨਾਲ ਸਬੰਧਤ ਕੇਸ ਦਰਜ ਹੋਏ ਸਨ। ਜਦੋਂ ਉਹ ਰਾਜਨੀਤੀ ’ਚ ਆਏ ਤਾਂ ਲੋਕਾਂ ਦੇ ਹੱਕਾਂ ਲਈ ਲੜ੍ਹਾਈ ਲੜਦਿਆਂ ਭਾਵੇਂ ਅਕਾਲੀ ਦਲ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ, ਸਾਰਿਆਂ ਨੇ ਸਿਆਸੀ ਰੰਜਿਸ਼ ਤਹਿਤ ਮਾਮਲੇ ਦਰਜ ਕਰਵਾਏ ਗਏ। ਆਪ ਸਰਕਾਰ ’ਚ ਮੰਤਰੀ ਸੌਂਦ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਝੂਠੇ ਮੁਕੱਦਮੇ ਦਰਜ ਕਰਵਾਏ। ਜਿਹੜੇ ਪਰਚਿਆਂ ਦੀ ਗੱਲ ਮੰਤਰੀ ਸੌਂਦ ਕਰ ਰਹੇ ਹਨ, ਉਨ੍ਹਾਂ ਚੋਂ ਤਕਰੀਬਨ ਸਾਰੇ ਮਾਮਲਿਆਂ ਵਿਚੋਂ ਮੈਂ ਬਰੀ ਹੋ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਇੱਕ ਮਾਮਲਾ ਅਜੇ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਹੈ। ਯਾਦੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਲੁੱਟ-ਖੋਹ ਜਾਂ ਫਿਰੌਤੀ ਦੇ ਕੇਸ ਹੋਣ ਦੀ ਗੱਲ ਕਰਨਾ ਗ਼ਲਤ ਹੈ। ਉਨ੍ਹਾਂ ਦਾ ਅਕਸ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਯਾਦੂ ਨੇ ਜਵਾਬੀ ਹਮਲਾ ਕਰਦਿਆਂ ਮੰਤਰੀ ਸੌਂਦ ਦੀ ਜਾਇਦਾਦ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਸੌਂਦ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ’ਚ ਕਰੀਬ 4 ਕਰੋੜ ਰੁਪਏ ਦੀ ਕੁੱਲ ਜਾਇਦਾਦ ਦਰਜ ਕੀਤੀ ਗਈ ਸੀ ਤੇ ਦੇਣਦਾਰੀਆਂ ਵੀ ਦਰਸਾਈਆਂ ਗਈਆਂ ਸਨ। ਹੁਣ ਮੰਤਰੀ ਸੌਂਦ ਦੀ ਜਾਇਦਾਦ 4 ਕਰੋੜ ਤੋਂ ਵੱਧ ਕੇ ਇੱਕ ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜਿਹੜੀ ਰਿਸ਼ਤੇਦਾਰਾਂ ਤੇ ਪਰਿਵਾਰਿਕ ਮੈਂਬਰਾਂ ਦੇ ਨਾਮ ਅਤੇ ਬੇਨਾਮੀ ਹੈ। ਯਾਦੂ ਨੇ ਇਹ ਵੀ ਦਾਅਵਾ ਕੀਤਾ ਕਿ ਮੰਤਰੀ ਬਣਨ ਤੋਂ ਬਾਅਦ ਸਨਸਿਟੀ ’ਚ ਕਰੋੜਾਂ ਰੁਪਏ ਦੀ ਕੋਠੀ ਬਣਾਈ ਗਈ ਹੈ । ਉਨ੍ਹਾਂ ਕਿਹਾ ਕਿ ਮੰਤਰੀ ਨੂੰ ਜਨਤਾ ਨੂੰ ਜਾਇਦਾਦ ’ਚ ਹੋਏ ਵਾਧੇ ਦਾ ਹਿਸਾਬ ਦੇਣਾ ਚਾਹੀਦਾ ਹੈ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਸੀ. ਬੀ. ਆਈ. ਅਤੇ ਈ. ਡੀ. ਤੋਂ ਜਾਂਚ ਕਰਵਾਈ ਜਾਵੇਗੀ। ਯਾਦੂ ਨੇ ਕਿਹਾ ਕਿ ਉਹ ਮੰਤਰੀ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਸਿਆਸੀ ਅਤੇ ਕਾਨੂੰਨੀ ਤੌਰ ’ਤੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਨੂੰ ਲੋਕਾਂ ’ਚ ਲੈ ਕੇ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੰਤਰੀ ਸੌਂਦ ਆਪਣੀ ਜਾਇਦਾਦ ’ਚ ਹੋਏ ਵਾਧੇ ਬਾਰੇ ਸਪੱਸ਼ਟੀਕਰਨ ਦੇਣ। ਇਸ ਮੌਕੇ ਵਕੀਲ ਜਤਿੰਦਪਾਲ ਸਿੰਘ, ਸਰਵਦੀਪ ਸਿੰਘ ਕਾਲੀਰਾਓ, ਫ਼ੌਰੀ ਬਲਵਿੰਦਰ ਸ਼ਰਮਾ, ਤੇਜਿੰਦਰ ਸਿੰਘ ਇਕੋਲਾਹਾ, ਪਵਨਜੋਤ ਸਿੰਘ ਹਰਿਓ, ਮਨਜੋਤ ਸਿੰਘ ਮੋਨੂੰ, ਬਲਜਿੰਦਰ ਸਿੰਘ ਬਿੰਦੀ ਸੇਖੋਂ, ਪਰਵਿੰਦਰ ਸਿੰਘ ਸੋਨੂੰ ਨਾਗਰਾ, ਹਰਜੰਗ ਸਿੰਘ ਗੰਢੂਆਂ, ਅਜਮੇਰ ਸਿੰਘ ਇਕੋਲਾਹੀ, ਕੌਂਸਲਰ ਰਵਿੰਦਰ ਸਿੰਘ ਕਾਲੀਰਾਓ, ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ, ਰਵਿੰਦਰ ਸਿੰਘ ਬੱਗਾ, ਜਗਦੀਸ਼ ਸਿੰਘ ਕੋਟਾਂ, ਜੋਗਿੰਦਰ ਸਿੰਘ ਕਾਕਾ, ਜਤਿੰਦਰ ਸਿੰਘ ਮਹਿਮੀ, ਹਰਮਨ ਸਿੰਘ ਛੋਟਾ ਖੰਨਾ, ਅਰਵਿੰਦਰ ਬਿੱਟੂ, ਹਰਪ੍ਰੀਤ ਸਿੰਘ ਕਾਲਾ, ਰਮਨ ਸਟੂਡਿਓ, ਤਲਵਿੰਦਰ ਸਿੰਘ ਮੋਹਨਪੁਰ, ਜੱਸੀ ਇਕੋਲਾਹਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਸਦਮਾ, ਹਰਬੰਤ ਕੌਰ ਧਾਲੀਵਾਲ ਨਹੀਂ ਰਹੇ ਅਗਲੀ ਖ਼ਬਰ ਅਖਿਲ ਭਾਰਤੀਆ ਜਾਗਰਣ ਸੁਧਾਰ ਮੰਡਲ ਵਲੋਂ ਰਾਮਲੀਲ੍ਹਾ ਤੇ ਦੁਸਹਿਰੇ ਮੇਲੇ ਮੌਕੇ ਆਰਕੈਸਟਰਾਂ ਲਾਉਣ ਵਾਲਿਆਂ ਨੂੰ ਸਖ਼ਤ ਚਿਤਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।