30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰੇਬੀਜ਼ ਤੋਂ ਬਚਾਅ ਸੰਭਵ ਹੈ, ਸਮੇਂ ਸਿਰ ਇਲਾਜ ਕਰਵਾਓ-ਡਾ. ਹਰਵਿੰਦਰ ਸਿੰਘ

ਪਾਇਲ, 29 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਪਾਇਲ ਅਧੀਨ ਵਿਸ਼ਵ ਰੇਬੀਜ਼ ਦਿਵਸ ਮਨਾਇਆ।

ਅਜੀਤ ਡੈਸਕ 30-09-2026
ਪਾਇਲ, 29 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਪਾਇਲ ਅਧੀਨ ਵਿਸ਼ਵ ਰੇਬੀਜ਼ ਦਿਵਸ ਮਨਾਇਆ। ਇਸ ਮੌਕੇ ਡਾ. ਹਰਵਿੰਦਰ ਸਿੰਘ ਐਸ. ਐਮ. ਓ. ਪਾਇਲ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਰੇਬੀਜ਼ ਬਿਮਾਰੀ, ਇਸ ਤੋਂ ਬਚਾਅ ਤੇ ਕੁੱਤੇ ਜਾਂ ਕਿਸੇ ਹੋਰ ਸੰਭਾਵਿਤ ਰੇਬੀਜ਼-ਪ੍ਰਭਾਵਿਤ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਜਾਗਰੂਕ ਕਰਨਾ ਹੈ। ਰੇਬੀਜ਼ ਇਕ ਗੰਭੀਰ ਤੇ ਜਾਨਲੇਵਾ ਵਾਇਰਲ ਬਿਮਾਰੀ ਹੈ, ਜੋ ਆਮ ਤੌਰ ’ਤੇ ਸੰਕਰਮਿਤ ਜਾਨਵਰ ਦੇ ਕੱਟਣ, ਖਰੋਚਣ ਜਾਂ ਉਸ ਦੀ ਲਾਰ ਦੇ ਜ਼ਖ਼ਮ/ਚਮੜੀ ਨਾਲ ਸੰਪਰਕ ਰਾਹੀਂ ਫੈਲ ਸਕਦੀ ਹੈ। ਹਾਲਾਂਕਿ ਰੇਬੀਜ਼ ਤੋਂ ਬਚਾਅ ਸੰਭਵ ਹੈ, ਪਰ ਲੱਛਣ ਪ੍ਰਗਟ ਹੋਣ ਤੋਂ ਬਾਅਦ ਇਹ ਬਿਮਾਰੀ ਲਗਭਗ ਹਮੇਸ਼ਾ ਘਾਤਕ ਹੁੰਦੀ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕੁੱਤੇ, ਬਿੱਲੀ, ਬਾਂਦਰ ਜਾਂ ਕਿਸੇ ਹੋਰ ਜਾਨਵਰ ਵੱਲੋਂ ਕੱਟਿਆ ਜਾਂ ਖਰੋਚਿਆ ਜਾਵੇ ਤਾਂ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਵੋ। ਇਸ ਤੋਂ ਬਾਅਦ ਬਿਨਾਂ ਦੇਰੀ ਕੀਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ/ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਵੈਕਸੀਨ ਲਗਵਾਉਣਾ ਚਾਹੀਦਾ ਹੈ। ਜਾਨਵਰ ਦੇ ਕੱਟਣ ਤੋਂ ਬਾਅਦ ਘਰੇਲੂ ਨੁਸਖਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਅਤੇ ਜ਼ਖ਼ਮ ’ਤੇ ਮਿਰਚ, ਤੇਲ, ਮਿੱਟੀ ਜਾਂ ਕੋਈ ਹੋਰ ਪਦਾਰਥ ਨਹੀਂ ਲਗਾਉਣਾ ਚਾਹੀਦਾ। ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਪਾਲਤੂ ਕੁੱਤਿਆਂ ਸਮੇਤ ਪਾਲਤੂ ਜਾਨਵਰਾਂ ਨੂੰ ਸਮੇਂ ਸਿਰ ਰੇਬੀਜ਼ ਵਿਰੋਧੀ ਟੀਕਾਕਰਨ ਕਰਵਾਉਣ ਅਤੇ ਅਵਾਰਾ ਜਾਨਵਰਾਂ ਨਾਲ ਬੇਲੋੜਾ ਸੰਪਰਕ ਕਰਨ ਤੋਂ ਬਚਣ।
ਪਿਛਲੀ ਖ਼ਬਰ ਪੰਜਾਬ ਗਤਕਾ ਐਸੋਸੀਏਸ਼ਨ ਦੇ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਸਰਕਾਰ ਵਲੋਂ ਮਹਿੰਗਾਈ ਭੱਤੇ ਨੂੰ ਮਹਿੰਗਾਈ ਦਰ ਨਾਲੋਂ ਡੀਲਿੰਕ ਕਰਨ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ-ਪ੍ਰਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।