ਮੈਕਸ ਆਰਥਰ ਮੈਕਾਲਿਫ ਦੀ 188ਵੀਂ ਜੈਅੰਤੀ ਐੱਮ. ਏ. ਐੱਮ. ਸਕੂਲ ਵਿਖੇ ਮਨਾਈ
ਮਾਛੀਵਾੜਾ ਸਾਹਿਬ, 30 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਸ਼ੈਲਰ ਐਸੋਸੀਏਸ਼ਨ ਵਲੋਂ ਨਵੇਂ ਝੋਨੇ ਦੀ ਪਿੜਾਈ ਦੌਰਾਨ ਟੋਟੇ ਦੀ ਮਾਤਰਾ ਵਧਣ ਦਾ ਮੁੱਦਾ ਚੁੱਕਦਿਆਂ ਖ਼ੁਰਾਕ ਤੇ ਸਪਲਾਈ ਵਿਭਾਗ ਨੂੰ ਮੰਗ ਪੱਤਰ ਸੌਂਪਿਆ ਗਿਆ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸ਼ੈਲਰ ਮਾਲਕਾਂ ਨੂੰ ਨਵੇਂ ਨਿਯਮਾਂ ਵਿਚ ਤੁਰੰਤ ਰਾਹਤ ਦਿੱਤੀ ਜਾਵੇ, ਨਹੀਂ ਤਾਂ ਉਹ ਮੰਡੀਆਂ ਵਿਚੋਂ ਝੋਨਾ ਪਿੜਾਈ ਲਈ ਨਹੀਂ ਚੁੱਕਣਗੇ।
ਮਾਛੀਵਾੜਾ ਸਾਹਿਬ, 30 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਸ਼ੈਲਰ ਐਸੋਸੀਏਸ਼ਨ ਵਲੋਂ ਨਵੇਂ ਝੋਨੇ ਦੀ ਪਿੜਾਈ ਦੌਰਾਨ ਟੋਟੇ ਦੀ ਮਾਤਰਾ ਵਧਣ ਦਾ ਮੁੱਦਾ ਚੁੱਕਦਿਆਂ ਖ਼ੁਰਾਕ ਤੇ ਸਪਲਾਈ ਵਿਭਾਗ ਨੂੰ ਮੰਗ ਪੱਤਰ ਸੌਂਪਿਆ ਗਿਆ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸ਼ੈਲਰ ਮਾਲਕਾਂ ਨੂੰ ਨਵੇਂ ਨਿਯਮਾਂ ਵਿਚ ਤੁਰੰਤ ਰਾਹਤ ਦਿੱਤੀ ਜਾਵੇ, ਨਹੀਂ ਤਾਂ ਉਹ ਮੰਡੀਆਂ ਵਿਚੋਂ ਝੋਨਾ ਪਿੜਾਈ ਲਈ ਨਹੀਂ ਚੁੱਕਣਗੇ। ਇਸ ਮੌਕੇ ਸਤੀਸ਼ ਮਿੱਤਲ, ਅਜੈ ਬਾਂਸਲ, ਹਰਿੰਦਰ ਸਿੰਘ ਬੈਨੀਪਾਲ, ਜਤਿੰਦਰ ਗੁਪਤਾ, ਮਨੋਹਰ ਲਾਲ, ਸੰਤ ਰਾਮ, ਨਿਤਿਨ ਲੂਥਰਾ, ਸੌਰਵ ਗੋਇਲ, ਹਨੀ ਆਨੰਦ, ਅਭੈ ਗੋਇਲ, ਅਜੈ ਗੋਇਲ, ਚਿਰਾਗ ਬਾਂਸਲ, ਰਾਕੇਸ਼ ਕੁਮਾਰ, ਪੁਨੀਤ ਜੈਨ, ਰਮਨਦੀਪ ਸਿੰਘ ਸੈਣੀ, ਨਿਖਿਲ ਕੁਮਾਰ ਅਤੇ ਵਿਕੀ ਕੁੰਦਰਾ ਸਮੇਤ ਹੋਰ ਸ਼ੈਲਰ ਮਾਲਕ ਮੌਜੂਦ ਸਨ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ ਤੇ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਸ਼ੈਲਰ ਮਾਲਕਾਂ ਨੇ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਆ ਰਿਹਾ ਝੋਨਾ ਜ਼ਿਆਦਾਤਰ ਹਾਈਬ੍ਰਿਡ ਕਿਸਮ ਦਾ ਹੈ। ਉਨ੍ਹਾਂ ਦੱਸਿਆ ਕਿ ਟਰਾਇਲ ਵਜੋਂ ਕੀਤੀ ਗਈ ਪਿੜਾਈ ਦੌਰਾਨ ਚਾਵਲ ਵਿਚੋਂ ਲਗਭਗ 50 ਫ਼ੀਸਦੀ ਟੋਟਾ ਨਿਕਲ ਰਿਹਾ ਹੈ ਜਦਕਿ ਸਰਕਾਰੀ ਸ਼ਰਤਾਂ ਮੁਤਾਬਿਕ ਸਿਰਫ਼ 10 ਫ਼ੀਸਦੀ ਟੋਟਾ ਹੀ ਮਨਜ਼ੂਰ ਹੈ। ਐਸੋਸੀਏਸ਼ਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਇਹ ਸ਼ਰਤ ਪੂਰੀ ਕਰਨਾ ਸੰਭਵ ਨਹੀਂ ਹੈ। ਸ਼ੈਲਰ ਮਾਲਕਾਂ ਅਨੁਸਾਰ ਪਹਿਲਾਂ ਝੋਨੇ ਵਿਚੋਂ 25 ਫ਼ੀਸਦੀ ਤੱਕ ਟੋਟੇ ਦੀ ਰਾਹਤ ਦਿੱਤੀ ਜਾਂਦੀ ਸੀ ਪਰ ਹਾਈਬ੍ਰਿਡ ਝੋਨੇ ਦੀ ਆਮਦ ਦੇ ਬਾਵਜੂਦ ਇਹ ਹੱਦ ਵਧਾਉਣ ਦੀ ਬਜਾਏ ਘਟਾ ਕੇ 10 ਫ਼ੀਸਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਤਾਂ ‘ਤੇ ਸ਼ੈਲਰ ਚਲਾਉਣਾ ਆਰਥਿਕ ਤੌਰ ‘ਤੇ ਨੁਕਸਾਨਦਾਇਕ ਹੈ। ਐਸੋਸੀਏਸ਼ਨ ਨੇ ਕਿਹਾ ਕਿ ਸ਼ੈਲਰ ਉਦਯੋਗ ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਇਸ ਲਈ ਨਵੇਂ ਝੋਨੇ ਦੀ ਪਿੜਾਈ ਸਬੰਧੀ ਨਿਯਮਾਂ ਵਿਚ ਤੁਰੰਤ ਰਾਹਤ ਦੇਣ ਦੇ ਨਾਲ-ਨਾਲ ਸਰਕਾਰੀ ਗੁਦਾਮਾਂ ਵਿਚ ਚਾਵਲ ਰੱਖਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਮੰਡੀਆਂ ’ਚ ਫ਼ਸਲ ਦੇ ਅੰਬਾਰ ਲੱਗਣ ਦਾ ਖ਼ਦਸ਼ਾ ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਤੇਜ਼ ਹੋ ਰਹੀ ਹੈ ਤੇ 1 ਅਕਤੂਬਰ ਤੋਂ ਸਰਕਾਰੀ ਖ਼ਰੀਦ ਵੀ ਸ਼ੁਰੂ ਹੋਣ ਜਾ ਰਹੀ ਹੈ। ਸਰਕਾਰ ਵਲੋਂ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸ਼ੈਲਰ ਮਾਲਕਾਂ ਵਲੋਂ ਅਜੇ ਤੱਕ ਮੰਡੀਆਂ ਵਿਚੋਂ ਝੋਨਾ ਚੁੱਕਣ ਸਬੰਧੀ ਅਲਾਟਮੈਂਟ ਨਹੀਂ ਕਰਵਾਈ ਗਈ। ਜੇਕਰ ਸ਼ੈਲਰ ਮਾਲਕਾਂ ਵਲੋਂ ਮੰਡੀਆਂ ਵਿਚੋਂ ਝੋਨਾ ਨਾ ਚੁੱਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਫੜ੍ਹਾਂ ‘ਤੇ ਫ਼ਸਲ ਦੇ ਅੰਬਾਰ ਲੱਗ ਸਕਦੇ ਹਨ। ਇਸ ਕਾਰਨ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।