08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ ਆਪ’ ਦੇ ਹੀ ਵਿਧਾਇਕ ਮਾਈਸਰਖਾਨਾ ਨੇ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹੀ- ਗਿੱਲ ਬੇਰਕਲਾਂ

ਰਾੜਾ ਸਾਹਿਬ, 7 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਬਲਾਕ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਨਿਧੜਕ ਬੁਲਾਰੇ ਗੁਰਮੇਲ ਸਿੰਘ ਗਿੱਲ ਬੇਰਕਲਾਂ ਰਾੜਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸਿੱਖਿਆ ਕ੍ਰਾਂਤੀ ਦੀ ਮਾੜੀ ਕਾਰਗੁਜਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ । ਉਨਾਂ ਕਿਹਾ ਕਿ ਵਿਧਾਇਕ ਮਾਈਸਰਖਾਨਾ ਦੇ ਖੁਦ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਹਨ, ਪਰ ਅਫਸੋਸ ਵਿਧਾਇਕ ਦੇ ਖੁਦ ਦੇ ਬੱਚਿਆ ਅਤੇ ਅਧਿਆਪਕਾ ਦੇ ਕਹਿਣ ਤੇ ਵੀ ਪੰਜਾਬ ਸਰਕਾਰ ਨੇ ਅਧਿਆਪਕ ਪੂਰੇ ਨਹੀ ਕੀਤੇ ।

ਅਜੀਤ ਡੈਸਕ 08-10-2026
ਰਾੜਾ ਸਾਹਿਬ, 7 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਬਲਾਕ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਨਿਧੜਕ ਬੁਲਾਰੇ ਗੁਰਮੇਲ ਸਿੰਘ ਗਿੱਲ ਬੇਰਕਲਾਂ ਰਾੜਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸਿੱਖਿਆ ਕ੍ਰਾਂਤੀ ਦੀ ਮਾੜੀ ਕਾਰਗੁਜਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ । ਉਨਾਂ ਕਿਹਾ ਕਿ ਵਿਧਾਇਕ ਮਾਈਸਰਖਾਨਾ ਦੇ ਖੁਦ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਹਨ, ਪਰ ਅਫਸੋਸ ਵਿਧਾਇਕ ਦੇ ਖੁਦ ਦੇ ਬੱਚਿਆ ਅਤੇ ਅਧਿਆਪਕਾ ਦੇ ਕਹਿਣ ਤੇ ਵੀ ਪੰਜਾਬ ਸਰਕਾਰ ਨੇ ਅਧਿਆਪਕ ਪੂਰੇ ਨਹੀ ਕੀਤੇ । ਪ੍ਰਧਾਨ ਗਿੱਲ ਬੇਰਕਲਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਨਕਾਰੇ ਹੋਏ ਆਪ ਦੇ ਆਗੂ ਕੇਜਰੀਵਾਲ ਅਤੇ ਸਸੋਦੀਆ ਪੰਜਾਬ ਤੇ ਹੁਕਮ ਚਲਾ ਰਹੇ ਹਨ ਜਦੋ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਮੂਕ ਦਰਸ਼ਕ ਬਣ ਕੇ ਤਮਾਸਾ ਵੇਖ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬੀਆ ਨੂੰ ਦਿੱਲੀ ਦੇ ਨਕਾਰੇ ਹੋਏ ਆਪ ਆਗੂ ਜਲੀਲ ਕਰ ਰਹੇ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਲੋਕ ਬਰਦਾਸਿਤ ਨਹੀਂ ਕਰਨਗੇ। ਜਿਸਦਾ ਖਮਿਆਜਾ ਇਨ੍ਹਾਂ ਨੂੰ 2027 ਵਿੱਚ ਭੁਗਤਣਾ ਪਵੇਗਾ। ਇਸ ਮੋਕੇ ਅਵਤਾਰ ਸਿੰਘ ਤਾਰੀ ਰਾਮਗੜ ਸਰਦਾਰਾ ਮਂੈਬਰ ਜਿਲਾ ਪ੍ਰੀਸ਼ਦ, ਬਲਜੀਤ ਸਿੰਘ ਕਿਲਾ ਹਾਂਸ ਸਾਬਕਾ ਸਰਪੰਚ, ਸਤਨਾਮ ਸਿੰਘ ਕੂਹਲੀ ਕਲਾਂ ਆਦਿ ਸਨ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸੈਕਰਡ ਹਾਰਟ ਸਕੂਲ ਦੇ ਸਮਰਜੋਤ ਸਿੰਘ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਹਾਕੀ ਦੀਆਂ ਦੋਨੋਂ ਟੀਮਾਂ ਵਲੋਂ ਕੀਤਾ ਗਿਆ ਚੰਗਾ ਪ੍ਰਦਰਸ਼ਨ, ਖਿਡਾਰੀਆਂ ਨੇ ਆਪਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ- ਮਿੰਟਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।