14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਖੰਨਾ ’ਚ ਪਾਵਨ ਸ੍ਰੀ ਰਾਮਲੀਲ੍ਹਾ ਦੇ ਦੂਜੇ ਦਿਨ ਰਾਵਣ ਦਿਗਵਿਜੇ ਤੇ ਮਹਾਰਾਜ ਮਨੂ-ਸ਼ਤਰੂਪਾ ਦੇ ਪ੍ਰਸੰਗਾਂ ਦਾ ਸ਼ਾਨਦਾਰ ਮੰਚਨ

ਖੰਨਾ, 13 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਕਰਵਾਈ ਜਾ ਰਹੀ ਪਾਵਨ ਸ੍ਰੀ ਰਾਮਲੀਲਾ ਦੇ ਦੂਜੇ ਦਿਨ ਸ਼ਰਧਾ, ਭਗਤੀ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਵ੍ਰਿੰਦਾਵਨ ਤੋਂ ਆਏ ਸ੍ਰੀ ਵਿਸ਼ਾਖਾ ਰਮਨਬਿਹਾਰੀ ਰਾਮਲੀਲਾ ਮੰਡਲ ਸੰਸਥਾਨ (ਰਜਿ.)

ਅਜੀਤ ਡੈਸਕ 14-10-2026
ਖੰਨਾ, 13 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਕਰਵਾਈ ਜਾ ਰਹੀ ਪਾਵਨ ਸ੍ਰੀ ਰਾਮਲੀਲਾ ਦੇ ਦੂਜੇ ਦਿਨ ਸ਼ਰਧਾ, ਭਗਤੀ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਵ੍ਰਿੰਦਾਵਨ ਤੋਂ ਆਏ ਸ੍ਰੀ ਵਿਸ਼ਾਖਾ ਰਮਨਬਿਹਾਰੀ ਰਾਮਲੀਲਾ ਮੰਡਲ ਸੰਸਥਾਨ (ਰਜਿ.), ਸ੍ਰੀ ਵ੍ਰਿੰਦਾਵਨ ਦੇ ਪ੍ਰਸਿੱਧ ਕਲਾਕਾਰਾਂ ਨੇ ਰਾਵਣ ਦਿਗਵਿਜੇ ਤੇ ਮਹਾਰਾਜ ਮਨੂ-ਸ਼ਤਰੂਪਾ ਦੀ ਤਪੱਸਿਆ ਦੇ ਪ੍ਰਸੰਗਾਂ ਦਾ ਭਾਵਪੂਰਨ ਅਤੇ ਪ੍ਰਭਾਵਸ਼ਾਲੀ ਮੰਚਨ ਕੀਤਾ। ਪ੍ਰੋਗਰਾਮ ਦਾ ਸ਼ੁੱਭ ਆਰੰਭ ਆਚਾਰੀਆ ਸਰਸਵਤੀ ਅਤੇ ਸ਼ਾਰਦਾ, ਟੁਕੜੀਆਂ ਵਾਲਾ ਮੰਦਰ, ਖੰਨਾ ਅਤੇ ਡੀ. ਐੱਸ. ਪੀ. ਖੰਨਾ ਵਿਨੋਦ ਕੁਮਾਰ ਅਤੇ ਸਿਟੀ-2 ਖੰਨਾ ਦੇ ਐੱਸ. ਐੱਚ. ਓ. ਤਲਵਿੰਦਰ ਕੁਮਾਰ ਬੇਦੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕਰਕੇ ਕੀਤਾ। ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਾਮਲੀਲਾ ਦੇ ਦੂਜੇ ਦਿਨ ਰਾਵਣ ਦਿਗਵਿਜੇ ਦਾ ਪ੍ਰਸੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਦੇ ਨਾਲ ਹੀ ਮਹਾਰਾਜ ਮਨੂ ਅਤੇ ਮਾਤਾ ਸ਼ਤਰੂਪਾ ਦੀ ਤਪੱਸਿਆ ਦਾ ਪ੍ਰਸੰਗ ਵੀ ਸ਼ਰਧਾਪੂਰਵਕ ਪੇਸ਼ ਕੀਤਾ ਗਿਆ। ਆਚਾਰੀਆ ਸਰਸਵਤੀ ਅਤੇ ਸ਼ਾਰਦਾ ਨੇ ਕਮੇਟੀ ਨੂੰ ਦਿੱਤਾ ਆਸ਼ੀਰਵਾਦ ਇਸ ਮੌਕੇ ਆਚਾਰੀਆ ਸਰਸਵਤੀ ਅਤੇ ਸ਼ਾਰਦਾ ਨੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮਾਂ ਰਾਹੀਂ ਸਨਾਤਨ ਸੰਸਕ੍ਰਿਤੀ ਅਤੇ ਭਾਰਤੀ ਪਰੰਪਰਾਵਾਂ ਨੂੰ ਜੀਵੰਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਿਨ ਚੰਦਰ ਗੈਂਡ, ਪ੍ਰਧਾਨ ਸੁਬੋਧ ਮਿੱਤਲ, ਜਨਰਲ ਸਕੱਤਰ ਕਮਲ ਕਪੂਰ, ਸੀਨੀਅਰ ਵਾਈਸ ਪ੍ਰਧਾਨ ਅਜੈ ਮਿੱਤਲ, ਰਾਜੇਸ਼ ਕੁਮਾਰ, ਰਾਜਨ ਦੱਤ, ਰਵਿੰਦਰ ਕੁਮਾਰ ਰਵੀ, ਸ਼ੰਕਰ ਗੋਇਲ, ਡਾ. ਰਾਹੁਲ ਸ਼ੁਕਲਾ, ਰਮੇਸ਼ ਗੁਜਰਾਲ, ਸੁਰਿੰਦਰ ਮਾਨ, ਖ਼ਜ਼ਾਨਚੀ ਮੁਨੀਸ਼ ਹਾਂਡਾ, ਵਿਕਾਸ ਅਗਰਵਾਲ, ਕਾਨੂੰਨੀ ਸਲਾਹਕਾਰ ਐਡਵੋਕੇਟ ਰੂਪੇਸ਼ ਭਾਰਦਵਾਜ, ਐਡਵੋਕੇਟ ਸੰਜੇ ਭਸੀਨ, ਅਸ਼ਵਨੀ ਗੋਇਲ, ਮੁਨੀਸ਼ ਅਗਰਵਾਲ, ਕ੍ਰਿਸ਼ਨ ਸਿੰਗਲਾ, ਕਰਨ ਵਰਮਾ, ਰੋਹਿਤ ਸਿੰਗਲਾ, ਨਰਿੰਦਰ ਗੁਜਰਾਲ, ਡਾ. ਹਿਮਾਂਸ਼ੂ ਪਾਹਵਾ, ਮੋਂਟੀ ਸ਼ਾਹੀ, ਦੀਪਕ ਵਰਮਾ, ਰਮੇਸ਼ ਕੁਮਾਰ ਗੋਇਲ, ਪ੍ਰਯਾਂਸ਼ੂ ਗੋਇਲ, ਸੰਜੀਵ ਗਰਗ, ਮੰਗਤ ਸਿੰਗਲਾ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਸਹਿਕਾਰੀ ਕਰਜ਼ਾ ਨੀਤੀ ਦੇ ਬਦਲਾਅ ਤੇ ਖਾਦ ਤੋਂ ਸੱਖਣੀਆਂ ਸਹਿਕਾਰੀ ਸਭਾਵਾਂ ਕਾਰਨ ਪੀੜਤ ਅਗਲੀ ਖ਼ਬਰ ਖੇਤੀਬਾੜੀ ਅਧਿਕਾਰੀ ਅੱਜ ਦੇਣਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।