15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂ ਰੁਪਾਲੋਂ ਘਰ ਵਿਚ ਨਜ਼ਰਬੰਦ

ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਨੇਤਾ ਨੂੰ ਅੱਜ ਖੰਨਾ ਪੁਲਿਸ ਨੇ ਹਾਊਸ ਅਰੈਸਟ (ਘਰ ਵਿਚ ਬੰਦ) ਕਰ ਦਿੱਤਾ। ਸਵੇਰੇ ਤੜਕੇ 4 ਵਜੇ ਖੰਨਾ ਪੁਲਿਸ ਦੇ ਡੀ.

ਅਜੀਤ ਡੈਸਕ 15-10-2026
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਨੇਤਾ ਨੂੰ ਅੱਜ ਖੰਨਾ ਪੁਲਿਸ ਨੇ ਹਾਊਸ ਅਰੈਸਟ (ਘਰ ਵਿਚ ਬੰਦ) ਕਰ ਦਿੱਤਾ। ਸਵੇਰੇ ਤੜਕੇ 4 ਵਜੇ ਖੰਨਾ ਪੁਲਿਸ ਦੇ ਡੀ. ਐਸ. ਪੀ. ਸਮਰਾਲਾ ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਰੁਪਾਲੋਂ ਦੇ ਘਰ ਪੁੱਜੀ ਅਤੇ ਘਰ ਨੂੰ ਘੇਰ ਲਿਆ। ਉਪਰੰਤ ਪੁਲਿਸ ਨੇ ਰੁਪਾਲੋਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਤਾਂ ਕਿ ਉਹ ਪਰਵਿੰਦਰ ਸਿੰਘ ਝੋਟਾ ਦੇ ਮਾਨਸਾ ਸਥਿਤ ਘਰ ਵਿਚ ਜਥੇ ਸਮੇਤ ਸ਼ਾਮਿਲ ਨਾ ਹੋ ਸਕਣ। ਗੌਰਤਲਬ ਹੈ ਕਿ ਰੁਪਾਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਖਿਲਾਫ਼ ਮੁਜਾਹਰੇ ਲਈ ਇਕ ਵੱਡਾ ਜਥਾ ਲੈ ਕੇ ਮਾਨਸਾ ਜਾ ਰਹੇ ਸਨ। ਰੁਪਾਲੋਂ ਨੇ ਅਜੀਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਸੀਂ ਇਨਸਾਫ਼ ਨਾਲ ਖੜ੍ਹੇ ਹਾਂ ਤੇ ਕਿਸੇ ਤੋਂ ਡਰਦੇ ਨਹੀਂ ਹਾਂ। ਹਾਊਸ ਅਰੈਸਟ ਤਾਂ ਬਹੁਤ ਛੋਟੀ ਗੱਲ ਹੈ ਕੁੱਝ ਵੀ ਹੋ ਜਾਵੇ ਲੜਾਈ ਜਾਰੀ ਰਹੇਗੀ।
ਪਿਛਲੀ ਖ਼ਬਰ ਹਲਕਾ ਵਿਧਾਇਕ ਗਿਆਸਪੁਰਾ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ- ਹਲਕਾ ਇੰਚਾਰਜ ਮਦਨੀਪੁਰ ਅਗਲੀ ਖ਼ਬਰ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਰਾਜੇਵਾਲ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।