16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਓਵਰਸੀਜ਼ ਕਾਂਗਰਸ ਕੈਨੇਡਾ ਦੇ ਪ੍ਰਧਾਨ ਦਵਿੰਦਰ ਗਰਚਾ ਦੀ ਮਾਤਾ ਦਾ ਦਿਹਾਂਤ

ਅਹਿਮਦਗੜ੍ਹ, 15 ਅਕਤੂਬਰ (ਰਵਿੰਦਰ ਪੁਰੀ)-ਲਾਗਲੇ ਪਿੰਡ ਦਹਿਲੀਜ਼ ਕਲਾਂ ਦੇ ਪੁਰਾਣੇ ਕਾਂਗਰਸੀ ਗਰਚਾ ਪਰਿਵਾਰ ਦੇ ਮੁਖੀ ਮਾਤਾ ਗੁਰਦੇਵ ਕੌਰ ਗਰਚਾ ਜੋ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਕਨਵੀਨਰ ਦਵਿੰਦਰ ਸਿੰਘ ਗਰਚਾ ਦੇ ਮਾਤਾ ਸਨ। ਜਿਨ੍ਹਾਂ ਦਾ ਪਿਛਲੇ ਦਿਨੀਂ ਕੈਨੇਡਾ ਵਿਖੇ ਦੇਹਾਂਤ ਹੋ ਗਿਆ।

ਅਜੀਤ ਡੈਸਕ 16-10-2026
ਅਹਿਮਦਗੜ੍ਹ, 15 ਅਕਤੂਬਰ (ਰਵਿੰਦਰ ਪੁਰੀ)-ਲਾਗਲੇ ਪਿੰਡ ਦਹਿਲੀਜ਼ ਕਲਾਂ ਦੇ ਪੁਰਾਣੇ ਕਾਂਗਰਸੀ ਗਰਚਾ ਪਰਿਵਾਰ ਦੇ ਮੁਖੀ ਮਾਤਾ ਗੁਰਦੇਵ ਕੌਰ ਗਰਚਾ ਜੋ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਕਨਵੀਨਰ ਦਵਿੰਦਰ ਸਿੰਘ ਗਰਚਾ ਦੇ ਮਾਤਾ ਸਨ। ਜਿਨ੍ਹਾਂ ਦਾ ਪਿਛਲੇ ਦਿਨੀਂ ਕੈਨੇਡਾ ਵਿਖੇ ਦੇਹਾਂਤ ਹੋ ਗਿਆ। ਸਵ. ਕਰਤਾਰ ਸਿੰਘ ਗਰਚਾ ਸਾਬਕਾ ਚੇਅਰਮੈਨ ਦੀ ਅਹਿਮਦਗੜ੍ਹ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ ਦੀ ਧਰਮ ਪਤਨੀ ਸਵ. ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕੈਨੇਡੀਅਨ ਕੈਬਨਿਟ ਮੰਤਰੀ ਰੂਬੀ ਸਹੋਤਾ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਵੀਆ, ਸੀਨੀਅਰ ਕਾਂਗਰਸੀ ਆਗੂ ਸੁਮਿਤ ਸਿੰਘ ਮਾਨ, ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ. ਸੁਨੀਤ ਹਿੰਦ, ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਰਵਿੰਦਰ ਸਿੰਘ ਦਹਿਲੀਜ਼, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਆਦਿ ਨੇ ਗਰਚਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ. ਮਾਤਾ ਗੁਰਦੇਵ ਕੌਰ ਦਾ ਅੰਤਿਮ ਸਸਕਾਰ 18 ਅਕਤੂਬਰ ਨੂੰ ਕੈਨੇਡਾ ਵਿਖੇ ਕੀਤਾ ਜਾਵੇਗਾ।
ਪਿਛਲੀ ਖ਼ਬਰ ਇੰਦਰਾ ਕਾਲੋਨੀ ’ਚ ਬਾਲ ਕਲਾਕਾਰਾਂ ਨੇ ਰਾਮ ਲੀਲ੍ਹਾ ਰਾਹੀਂ ਰਾਮਾਇਣ ਦੇ ਪ੍ਰਸੰਗ ਪੇਸ਼ ਕੀਤੇ ਅਗਲੀ ਖ਼ਬਰ ਸਰਕਾਰੀ ਕਾਲਜ ਕਰਮਸਰ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐਨ. ਐੱਸ. ਐੱਸ) ਯੂਨਿਟ ਵਲੋਂ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।